Quran Apps in many lanuages:

Surah Al-Araf Ayahs #189 Translated in Punjabi

أَوَلَمْ يَنْظُرُوا فِي مَلَكُوتِ السَّمَاوَاتِ وَالْأَرْضِ وَمَا خَلَقَ اللَّهُ مِنْ شَيْءٍ وَأَنْ عَسَىٰ أَنْ يَكُونَ قَدِ اقْتَرَبَ أَجَلُهُمْ ۖ فَبِأَيِّ حَدِيثٍ بَعْدَهُ يُؤْمِنُونَ
ਕੀ ਉਨ੍ਹਾਂ ਨੇ ਆਕਾਸ਼ਾਂ ਅਤੇ ਧਰਤੀ ਦੀ ਵਿਵਸਥਾ ਉੱਪਰ ਨਜ਼ਰ ਨਹੀਂ ਪਾਈ ਅਤੇ ਜਿਹੜਾ ਕੁਝ ਅੱਲਾਹ ਨੇ ਪੈਦਾ ਕੀਤਾ ਹੈ, ਉਸ ਉੱਤੇ ਵੀ ਅਤੇ ਇਸ ਗੱਲ ਉੱਪਰ ਵੀ, ਕਿ ਹੋ ਸਕਦਾ ਹੈ ਉਨ੍ਹਾਂ ਦਾ ਸਮਾਂ ਨੇੜੇ ਆ ਗਿਆ ਹੈ। ਤਾਂ ਇਸ ਤੋਂ ਬਾਅਦ ਉਹ ਕਿਸ ਗੱਲ ਉੱਪਰ ਈਮਾਨ ਲਿਆਉਣਗੇ।
مَنْ يُضْلِلِ اللَّهُ فَلَا هَادِيَ لَهُ ۚ وَيَذَرُهُمْ فِي طُغْيَانِهِمْ يَعْمَهُونَ
ਜਿਸ ਨੂੰ ਅੱਲਾਹ ਮਾਰਗ ਵਹੀਨ ਕਰ ਦੇਵੇ ਉਸ ਦਾ ਕੋਈ ਰਾਹ ਦਿਖਾਉਣ ਵਾਲਾ ਨਹੀਂ। ਉਹ ਉਸ ਨੂੰ ਇਨਕਾਰ ਦੀ ਹਾਲਤ ਵਿਚ ਭਟਕਦਾ ਹੋਇਆ ਛੱਡ ਦਿੰਦਾ ਹੈ।
يَسْأَلُونَكَ عَنِ السَّاعَةِ أَيَّانَ مُرْسَاهَا ۖ قُلْ إِنَّمَا عِلْمُهَا عِنْدَ رَبِّي ۖ لَا يُجَلِّيهَا لِوَقْتِهَا إِلَّا هُوَ ۚ ثَقُلَتْ فِي السَّمَاوَاتِ وَالْأَرْضِ ۚ لَا تَأْتِيكُمْ إِلَّا بَغْتَةً ۗ يَسْأَلُونَكَ كَأَنَّكَ حَفِيٌّ عَنْهَا ۖ قُلْ إِنَّمَا عِلْمُهَا عِنْدَ اللَّهِ وَلَٰكِنَّ أَكْثَرَ النَّاسِ لَا يَعْلَمُونَ
ਉਹ ਤੁਹਾਡੇ ਤੋਂ ਕਿਆਮਤ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਹ ਕਦੋਂ ਆਵੇਗੀ। ਆਖੋ, ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਕੋਲ ਹੈ। ਉਹ ਹੀ ਉਸ ਨੂੰ ਨਿਸ਼ਚਿਤ ਸਮੇ ਤੇ ਪ੍ਰਗਟ ਕਰੇਗਾ। ਉਹ ਧਰਤੀ ਅਤੇ ਆਕਾਸ਼ਾਂ ਵਿਚ ਭਾਰੀ ਹੋ ਰਹੀ ਹੈ। ਉਹ ਜਦੋ ਤੁਹਾਡੇ ਉੱਪਰ ਆਵੇਗੀ ਤਾਂ ਅਚਾਨਕ ਆਏਗੀ। ਉਹ ਤੁਹਾਨੂੰ ਪੁੱਛਦੇ ਹਨ ਜਿਵੇਂ ਕਿ ਤੁਸੀਂ ਉਸ ਬਾਰੇ ਖੋਜ ਕਰ ਚੁੱਕੇ ਹੋ। ਕਹੋ, ਇਸ ਦਾ ਗਿਆਨ ਤਾਂ ਸਿਰਫ਼ ਅੱਲਾਹ ਕੋਲ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।
قُلْ لَا أَمْلِكُ لِنَفْسِي نَفْعًا وَلَا ضَرًّا إِلَّا مَا شَاءَ اللَّهُ ۚ وَلَوْ كُنْتُ أَعْلَمُ الْغَيْبَ لَاسْتَكْثَرْتُ مِنَ الْخَيْرِ وَمَا مَسَّنِيَ السُّوءُ ۚ إِنْ أَنَا إِلَّا نَذِيرٌ وَبَشِيرٌ لِقَوْمٍ يُؤْمِنُونَ
ਆਖੋਂ, ਸੈਂ ਮਾਲਕ ਨਹੀਂ ਹਾਂ, ਆਪਣੇ ਆਪੈ ਦੀ ਭਲਾਈ ਅਤੇ ਬੁਰਾਈ ਦਾ, ਪਰ ਜੋ ਅੱਲਾਹ ਚਾਹੇ ਅਤੇ ਜੇਕਰ ਮੈਂ ਗੁਪਤ ਗੱਲਾਂ ਨੂੰ ਜਾਣਦਾ ਤਾਂ ਮੈਂ ਬਹੁਤ ਸਾਰੇ ਲਾਭ ਆਪਣੇ ਲਈ ਪ੍ਰਾਪਤ ਕਰ ਲੈਂਦਾ ਅਤੇ ਮੈਨੂੰ ਕੋਈ ਨੁਕਸਾਨ ਨਾ ਹੁੰਦਾ। ਮੈਂ ਤਾਂ ਕੇਵਲ ਇੱਕ ਸੁਚੇਤ ਕਰਨ
هُوَ الَّذِي خَلَقَكُمْ مِنْ نَفْسٍ وَاحِدَةٍ وَجَعَلَ مِنْهَا زَوْجَهَا لِيَسْكُنَ إِلَيْهَا ۖ فَلَمَّا تَغَشَّاهَا حَمَلَتْ حَمْلًا خَفِيفًا فَمَرَّتْ بِهِ ۖ فَلَمَّا أَثْقَلَتْ دَعَوَا اللَّهَ رَبَّهُمَا لَئِنْ آتَيْتَنَا صَالِحًا لَنَكُونَنَّ مِنَ الشَّاكِرِينَ
ਉਹ ਹੀ ਹੈ, ਜਿਸ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਅਤੇ ਉਸੇ ਤੋਂ ਬਣਾਇਆ ਉਸ ਦਾ ਜੋੜਾ, ਤਾਂ ਜੋ ਤੁਸੀਂ ਉਸ ਨਾਲ ਸੰਤੁਸ਼ਟੀ ਪ੍ਰਾਪਤ ਕਰੋ। ਜਦੋਂ ਮਰਦ ਨੇ ਔਰਤ ਨੂੰ ਢੱਕ ਲਿਆ ਤਾਂ ਉਸ ਨੂੰ ਇੱਕ ਹਲਕਾ ਜਿਹਾ ਗਰਭ ਠਹਿਰ ਗਿਆ। ਫਿਰ ਉਹ ਉਸ ਨੂੰ ਲੈ ਕੇ ਫਿਰਦੀ ਰਹੀ। ਫਿਰ ਜਦੋ ਉਹ ਬੋਝਲ ਹੋ ਗਈ ਤਾਂ ਦੋਵਾਂ ਨੇ ਮਿਲ ਕੇ ਆਪਣੇ ਰੱਬ ਅੱਲਾਹ ਕੋਲ ਅਰਦਾਸ ਕੀਤੀ। ਜੇਕਰ ਤੂੰ ਸਾਨੂੰ ਸਿਹਤਮੰਦ ਔਲਾਦ ਦਿੱਤੀ ਤਾਂ ਅਸੀਂ ਤੇਰੇ ਸ਼ੁਕਰਗੁਜ਼ਾਰ ਹੋਵਾਂਗੇ।

Choose other languages: