Quran Apps in many lanuages:

Surah Al-Araf Ayahs #129 Translated in Punjabi

قَالُوا إِنَّا إِلَىٰ رَبِّنَا مُنْقَلِبُونَ
ਉਨ੍ਹਾਂ ਨੇ ਕਿਹਾ ਅਸੀਂ ਆਪਣੇ ਰੱਬ ਵੱਲ ਜਾਣਾ ਹੈ।
وَمَا تَنْقِمُ مِنَّا إِلَّا أَنْ آمَنَّا بِآيَاتِ رَبِّنَا لَمَّا جَاءَتْنَا ۚ رَبَّنَا أَفْرِغْ عَلَيْنَا صَبْرًا وَتَوَفَّنَا مُسْلِمِينَ
ਤੂੰ ਸਾਨੂੰ ਇਸ ਲਈ ਸਜ਼ਾ ਦੇਣਾ ਚਾਹੁੰਦਾ ਹੈ, ਕਿ ਜਦੋਂ ਰੱਬ ਦੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਗਈਆਂ, ਤਾਂ ਅਸੀਂ ਉਨ੍ਹਾਂ ਉੱਪਰ ਈਮਾਨ ਲੈ ਆਏ। ਹੇ ਪਾਲਣਹਾਰ! ਸਾਨੂੰ ਧੀਰਜ ਬਖਸ਼ ਅਤੇ ਸਾਡੀ ਮੌਤ ਇਸਲਾਮ ਦੀ ਹਾਲਤ ਵਿਚ ਹੀ ਹੋਵੇ।
وَقَالَ الْمَلَأُ مِنْ قَوْمِ فِرْعَوْنَ أَتَذَرُ مُوسَىٰ وَقَوْمَهُ لِيُفْسِدُوا فِي الْأَرْضِ وَيَذَرَكَ وَآلِهَتَكَ ۚ قَالَ سَنُقَتِّلُ أَبْنَاءَهُمْ وَنَسْتَحْيِي نِسَاءَهُمْ وَإِنَّا فَوْقَهُمْ قَاهِرُونَ
ਫਿਰਔਨ ਦੀ ਕੌਮ ਦੇ ਸਰਵਾਰਾਂ ਨੇ ਕਿਹਾ, ਕੀ ਫਿਰਔਨ! ਮੂਸਾ ਅਤੇ ਉਸ ਦੀ ਕੌਮ ਨੂੰ ਛੱਡ ਦੇਵੇਂਗਾ ਕਿ ਉਹ ਦੇਸ਼ ਵਿਚ ਬਦਅਮਨੀ ਫੈਲਾਉਣ ਅਤੇ ਇਹ ਤੈਨੂੰ ਅਤੇ ਤੇਰੇ ਦੇਵਤਿਆਂ ਨੂੰ ਛੱਡ ਦੇਣਗੇ। ਫਿਰਔਨ ਨੇ ਆਖਿਆ ਕਿ ਅਸੀਂ ਉਨ੍ਹਾਂ ਦੇ ਪੁੱਤਰਾਂ ਦੀ ਹੱਤਿਆ ਕਰਾਂਗੇ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਜੀਵਤ ਰੱਖਾਂਗੇ। ਅਸੀਂ ਉਨ੍ਹਾਂ ਉੱਪਰ ਪੂਰਨ ਕਾਬੂ ਰੱਖਦੇ ਹਾਂ।
قَالَ مُوسَىٰ لِقَوْمِهِ اسْتَعِينُوا بِاللَّهِ وَاصْبِرُوا ۖ إِنَّ الْأَرْضَ لِلَّهِ يُورِثُهَا مَنْ يَشَاءُ مِنْ عِبَادِهِ ۖ وَالْعَاقِبَةُ لِلْمُتَّقِينَ
ਮੂਸਾ ਨੇ ਆਪਣੀ ਕੌਮ ਨੂੰ ਕਿਹਾ, ਕਿ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਰੱਖੋ। ਧਰਤੀ ਅੱਲਾਹ ਦੀ ਹੈ। ਉਹ ਆਪਣੇ ਬੰਦਿਆਂ ਵਿਚੋਂ ਜਿਸ ਨੂੰ ਚਾਹੁੰਦਾ ਹੈ। ਇਸ ਦਾ ਵਾਰਿਸ ਬਣਾ ਦਿੰਦਾ ਹੈ। ਅਤੇ ਆਖ਼ਰੀ ਸਫ਼ਲਤਾ ਅੱਲਾਹ ਤੋਂ ਡਰਣ ਵਾਲਿਆਂ ਲਈ ਹੈ।
قَالُوا أُوذِينَا مِنْ قَبْلِ أَنْ تَأْتِيَنَا وَمِنْ بَعْدِ مَا جِئْتَنَا ۚ قَالَ عَسَىٰ رَبُّكُمْ أَنْ يُهْلِكَ عَدُوَّكُمْ وَيَسْتَخْلِفَكُمْ فِي الْأَرْضِ فَيَنْظُرَ كَيْفَ تَعْمَلُونَ
ਮੂਸਾ ਦੀ ਕੌਮ ਨੇ ਆਖਿਆ, ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਸਤਾਏ ਗਏ ਅਤੇ ਤੁਹਾਡੇ ਆਉਣ ਤੋਂ ਬਾਅਦ ਵੀ। ਮੂਸਾ ਨੇ ਕਿਹਾ, ਤੁਹਾਡਾ ਰੱਬ ਤੁਹਾਡੇ ਦੁਸ਼ਮਨ ਨੂੰ ਨਸ਼ਟ ਕਰਕੇ, ਉਨ੍ਹਾਂ ਦੀ ਥਾਂ ਤੁਹਾਨੂੰ ਇਸ ਧਰਤੀ ਦਾ ਮਾਲਕ ਬਣਾ ਦੇਵੇਗਾ। ਫਿਰ ਵੇਖਦੇ ਹਾਂ ਤੁਸੀਂ ਕਿਹੋ ਜਿਹਾ ਕਰਮ ਕਰਦੇ ਹੋ।

Choose other languages: