Quran Apps in many lanuages:

Surah Al-Araf Ayahs #131 Translated in Punjabi

وَقَالَ الْمَلَأُ مِنْ قَوْمِ فِرْعَوْنَ أَتَذَرُ مُوسَىٰ وَقَوْمَهُ لِيُفْسِدُوا فِي الْأَرْضِ وَيَذَرَكَ وَآلِهَتَكَ ۚ قَالَ سَنُقَتِّلُ أَبْنَاءَهُمْ وَنَسْتَحْيِي نِسَاءَهُمْ وَإِنَّا فَوْقَهُمْ قَاهِرُونَ
ਫਿਰਔਨ ਦੀ ਕੌਮ ਦੇ ਸਰਵਾਰਾਂ ਨੇ ਕਿਹਾ, ਕੀ ਫਿਰਔਨ! ਮੂਸਾ ਅਤੇ ਉਸ ਦੀ ਕੌਮ ਨੂੰ ਛੱਡ ਦੇਵੇਂਗਾ ਕਿ ਉਹ ਦੇਸ਼ ਵਿਚ ਬਦਅਮਨੀ ਫੈਲਾਉਣ ਅਤੇ ਇਹ ਤੈਨੂੰ ਅਤੇ ਤੇਰੇ ਦੇਵਤਿਆਂ ਨੂੰ ਛੱਡ ਦੇਣਗੇ। ਫਿਰਔਨ ਨੇ ਆਖਿਆ ਕਿ ਅਸੀਂ ਉਨ੍ਹਾਂ ਦੇ ਪੁੱਤਰਾਂ ਦੀ ਹੱਤਿਆ ਕਰਾਂਗੇ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਜੀਵਤ ਰੱਖਾਂਗੇ। ਅਸੀਂ ਉਨ੍ਹਾਂ ਉੱਪਰ ਪੂਰਨ ਕਾਬੂ ਰੱਖਦੇ ਹਾਂ।
قَالَ مُوسَىٰ لِقَوْمِهِ اسْتَعِينُوا بِاللَّهِ وَاصْبِرُوا ۖ إِنَّ الْأَرْضَ لِلَّهِ يُورِثُهَا مَنْ يَشَاءُ مِنْ عِبَادِهِ ۖ وَالْعَاقِبَةُ لِلْمُتَّقِينَ
ਮੂਸਾ ਨੇ ਆਪਣੀ ਕੌਮ ਨੂੰ ਕਿਹਾ, ਕਿ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਰੱਖੋ। ਧਰਤੀ ਅੱਲਾਹ ਦੀ ਹੈ। ਉਹ ਆਪਣੇ ਬੰਦਿਆਂ ਵਿਚੋਂ ਜਿਸ ਨੂੰ ਚਾਹੁੰਦਾ ਹੈ। ਇਸ ਦਾ ਵਾਰਿਸ ਬਣਾ ਦਿੰਦਾ ਹੈ। ਅਤੇ ਆਖ਼ਰੀ ਸਫ਼ਲਤਾ ਅੱਲਾਹ ਤੋਂ ਡਰਣ ਵਾਲਿਆਂ ਲਈ ਹੈ।
قَالُوا أُوذِينَا مِنْ قَبْلِ أَنْ تَأْتِيَنَا وَمِنْ بَعْدِ مَا جِئْتَنَا ۚ قَالَ عَسَىٰ رَبُّكُمْ أَنْ يُهْلِكَ عَدُوَّكُمْ وَيَسْتَخْلِفَكُمْ فِي الْأَرْضِ فَيَنْظُرَ كَيْفَ تَعْمَلُونَ
ਮੂਸਾ ਦੀ ਕੌਮ ਨੇ ਆਖਿਆ, ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਸਤਾਏ ਗਏ ਅਤੇ ਤੁਹਾਡੇ ਆਉਣ ਤੋਂ ਬਾਅਦ ਵੀ। ਮੂਸਾ ਨੇ ਕਿਹਾ, ਤੁਹਾਡਾ ਰੱਬ ਤੁਹਾਡੇ ਦੁਸ਼ਮਨ ਨੂੰ ਨਸ਼ਟ ਕਰਕੇ, ਉਨ੍ਹਾਂ ਦੀ ਥਾਂ ਤੁਹਾਨੂੰ ਇਸ ਧਰਤੀ ਦਾ ਮਾਲਕ ਬਣਾ ਦੇਵੇਗਾ। ਫਿਰ ਵੇਖਦੇ ਹਾਂ ਤੁਸੀਂ ਕਿਹੋ ਜਿਹਾ ਕਰਮ ਕਰਦੇ ਹੋ।
وَلَقَدْ أَخَذْنَا آلَ فِرْعَوْنَ بِالسِّنِينَ وَنَقْصٍ مِنَ الثَّمَرَاتِ لَعَلَّهُمْ يَذَّكَّرُونَ
ਅਤੇ ਅਸੀਂ ਫਿਰਔਨ ਦੇ ਨਜ਼ਦੀਕੀਆਂ ਨੂੰ ਅਕਾਲ ਅਤੇ ਅਨਾਜ ਦੀ ਕਮੀ ਦੇ ਦਿੱਤੀ ਹੈ, ਤਾਂ ਕਿ ਉਨ੍ਹਾਂ ਨੂੰ ਸਿੱਖਿਆ ਮਿਲੇ।
فَإِذَا جَاءَتْهُمُ الْحَسَنَةُ قَالُوا لَنَا هَٰذِهِ ۖ وَإِنْ تُصِبْهُمْ سَيِّئَةٌ يَطَّيَّرُوا بِمُوسَىٰ وَمَنْ مَعَهُ ۗ أَلَا إِنَّمَا طَائِرُهُمْ عِنْدَ اللَّهِ وَلَٰكِنَّ أَكْثَرَهُمْ لَا يَعْلَمُونَ
ਪਰੰਤੂ ਜਦੋਂ ਉਨ੍ਹਾਂ ਨੂੰ ਸਫ਼ਲਤਾ ਮਿਲਦੀ, ਤਾਂ ਉਹ ਕਹਿੰਦੇ ਕਿ ਇਹ ਸਾਡੇ ਲਈ ਹੈ, ਅਤੇ ਜੇਕਰ ਉਨ੍ਹਾਂ ਉੱਪਰ ਕੋਈ ਬਿਪਤਾ ਆਉਂਦੀ ਤਾਂ ਉਸ ਨੂੰ ਉਹ ਮੂਸਾ ਅਤੇ ਉਸ ਦੇ ਸਾਥੀਆਂ ਦਾ ਪ੍ਰਭਾਵ ਦੱਸਦੇ। ਸੁਣੋ ਉਨ੍ਹਾਂ ਦਾ ਦੁਰ- ਭਾਗ ਤਾਂ ਅੱਲਾਹ ਕੋਲ ਹੈ, ਪਰੰਤੂ ਉਨ੍ਹਾਂ ਵਿਚੋ ਜ਼ਿਆਦਾਤਰ ਨਹੀਂ ਜਾਣਦੇ।

Choose other languages: