Quran Apps in many lanuages:

Surah Al-Anfal Ayahs #71 Translated in Punjabi

مَا كَانَ لِنَبِيٍّ أَنْ يَكُونَ لَهُ أَسْرَىٰ حَتَّىٰ يُثْخِنَ فِي الْأَرْضِ ۚ تُرِيدُونَ عَرَضَ الدُّنْيَا وَاللَّهُ يُرِيدُ الْآخِرَةَ ۗ وَاللَّهُ عَزِيزٌ حَكِيمٌ
ਕਿਸੇ ਨਬੀ ਲਈ ਯੋਗ ਨਹੀਂ ਕਿ ਉਸ ਕੋਲ ਬੰਦੀ ਹੋਣ ਜਦੋਂ ਤੱਕ ਉਹ ਧਰਤੀ ਉੱਪਰ ਚੰਗੀ ਤਰਾਂ ਖ਼ੂਨ ਨਾ ਵਹਾ ਲੈਣ। ਤੁਸੀਂ ਸੰਸਾਰ ਦੇ ਸੁੱਖ ਆਰਾਮ ਚਾਹੁੰਦੇ ਹੋ ਅਤੇ ਅੱਲਾਹ ਪਰਲੋਕ ਨੂੰ ਚਾਹੁੰਦਾ ਹੈ। ਅੱਲਾਹ ਤਾਕਤ ਵਾਲਾ ਅਤੇ ਤਤਵੇਤਾ ਹੈ।
لَوْلَا كِتَابٌ مِنَ اللَّهِ سَبَقَ لَمَسَّكُمْ فِيمَا أَخَذْتُمْ عَذَابٌ عَظِيمٌ
ਅਤੇ ਜੇਕਰ ਅੱਲਾਹ ਦਾ ਲਿਖਿਆ ਹੋਇਆ ਪਹਿਲਾਂ ਤੋਂ ਮੌਜੂਦ ਨਾ ਹੁੰਦਾ ਤਾਂ ਜਿਹੜਾ ਤਰੀਕਾ ਤੁਸੀਂ ਅਪਣਾਇਆ ਹੈ, ਉਸ ਲਈ ਤੁਹਾਨੂੰ ਸਖ਼ਤ ਸਜ਼ਾ ਹੋ ਜਾਂਦੀ।
فَكُلُوا مِمَّا غَنِمْتُمْ حَلَالًا طَيِّبًا ۚ وَاتَّقُوا اللَّهَ ۚ إِنَّ اللَّهَ غَفُورٌ رَحِيمٌ
ਇਸ ਲਈ ਜਿਹੜਾ ਮਾਲ ਤੁਸੀਂ ਪ੍ਰਾਪਤ ਕੀਤਾ ਹੈ, ਉਸ ਨੂੰ ਖਾਉ, ਇਹ ਤੁਹਾਡੇ ਲਈ ਜਾਇਜ਼ ਅਤੇ ਪਵਿੱਤਰ ਹੈ ਅਤੇ ਅੱਲਾਹ ਤੋਂ ਡਰੋ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਅਤੇ ਦਿਆਲੂ ਹੈ।
يَا أَيُّهَا النَّبِيُّ قُلْ لِمَنْ فِي أَيْدِيكُمْ مِنَ الْأَسْرَىٰ إِنْ يَعْلَمِ اللَّهُ فِي قُلُوبِكُمْ خَيْرًا يُؤْتِكُمْ خَيْرًا مِمَّا أُخِذَ مِنْكُمْ وَيَغْفِرْ لَكُمْ ۗ وَاللَّهُ غَفُورٌ رَحِيمٌ
ਹੇ ਨਬੀ! ਜੋ ਬੰਦੀ ਤੁਹਾਡੇ ਕਬਜ਼ੇ ਵਿਚ ਹਨ, ਉਨ੍ਹਾਂ ਨੂੰ ਕਹਿ ਦੇਵੋ ਕਿ ਜੇਕਰ ਅੱਲਾਹ ਤੁਹਾਡੇ ਦਿਲਾਂ ਵਿਚ ਕੋਈ ਨੇਕੀ ਪਾਵੇਗਾ ਤਾਂ ਜਿਹੜਾ ਕੁਝ ਤੁਹਾਡੇ ਤੋਂ ਲਿਆ ਗਿਆ ਹੈ, ਉਸ ਤੋਂ ਚੰਗਾ ਉਹ ਤੁਹਾਨੂੰ ਦੇ ਦੇਵੇਗਾ। ਤੁਹਾਨੂੰ ਅੱਲਾਹ ਮੁਆਫ਼ ਕਰ ਦੇਵੇਗਾ ਅਤੇ ਅੱਲਾਹ ਮੁਆਫ਼ ਕਰਨ ਵਾਲਾ ਦਿਆਲੂ ਹੈ।
وَإِنْ يُرِيدُوا خِيَانَتَكَ فَقَدْ خَانُوا اللَّهَ مِنْ قَبْلُ فَأَمْكَنَ مِنْهُمْ ۗ وَاللَّهُ عَلِيمٌ حَكِيمٌ
ਅਤੇ ਜੇਕਰ ਇਹ ਤੁਹਾਡੇ ਨਾਲ ਵਿਸ਼ਵਾਸ਼ਪਾਤ ਕਰਨਗੇ ਤਾਂ ਇਸ ਤੋਂ ਪਹਿਲਾਂ (ਸਮਝੋ? ਇਨ੍ਹਾਂ ਨੇ ਅੱਲਾਹ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਭਾਵ ਉਸ ਨੂੰ ਸਵੀਕਾਰ ਨਹੀਂ’ ਕੀਤਾ। ਇਸ ਲਈ ਅੱਲਾਹ ਨੇ ਤੁਹਾਨੂੰ ਇਨ੍ਹਾਂ ਤੇ ਕਬਜ਼ਾ ਦੇ ਦਿੱਤਾ। ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ।)

Choose other languages: