Quran Apps in many lanuages:

Surah Al-Anfal Ayahs #61 Translated in Punjabi

فَإِمَّا تَثْقَفَنَّهُمْ فِي الْحَرْبِ فَشَرِّدْ بِهِمْ مَنْ خَلْفَهُمْ لَعَلَّهُمْ يَذَّكَّرُونَ
ਇਸ ਲਈ ਜੇਕਰ ਤੁਸੀਂ ਉਨ੍ਹਾਂਨੂੰ ਯੁੱਧ ਵਿਚ ਦੇਖੋ ਤਾਂ ਉਨ੍ਹਾਂ ਨੂੰ ਅਜਿਹੀ ਸਜ਼ਾ ਦੇਵੋ ਕਿ ਜੋ ਉਨ੍ਹਾਂ ਤੋਂ ਪਿੱਛੇ ਹਨ। ਉਹ ਵੀ ਦੇਖ ਕੇ ਭੱਜ ਜਾਣ, ਅਤੇ ਉਨ੍ਹਾਂ ਨੂੰ ਹਾਰ ਪ੍ਰਾਪਤ ਹੋਵੇ।
وَإِمَّا تَخَافَنَّ مِنْ قَوْمٍ خِيَانَةً فَانْبِذْ إِلَيْهِمْ عَلَىٰ سَوَاءٍ ۚ إِنَّ اللَّهَ لَا يُحِبُّ الْخَائِنِينَ
ਅਤੇ ਜੇਕਰ ਤੁਹਾਨੂੰ, ਕਿਸੇ ਕੌਮ ਤੇ ਵਿਸ਼ਵਾਸਘਾਤ ਦਾ ਸ਼ੱਕ ਹੋਵੇ ਤਾਂ ਉਨ੍ਹਾਂ ਦੀ ਸੰਧੀ ਉਨ੍ਹਾਂ ਵੱਲ ਸੁੱਟ ਵੇਵੋਂ, ਇਸ ਲਈ ਕਿ ਤੁਸੀਂ ਅਤੇ ਉਹ ਇਕ ਸਮਾਨ ਹੋ ਜਾਣ। ਬੇਸ਼ੱਕ ਅੱਲਾਹ ਵਿਸ਼ਵਾਸਘਾਤ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
وَلَا يَحْسَبَنَّ الَّذِينَ كَفَرُوا سَبَقُوا ۚ إِنَّهُمْ لَا يُعْجِزُونَ
ਅਤੇ ਇਨਕਾਰੀ ਇਹ ਨਾ ਸਮਝਣ ਕਿ ਉਹ ਨਿਕਲ ਭੱਜਣਗੇ, ਉਹ ਕਦੇ ਵੀ ਅੱਲਾਹ ਨੂੰ ਮਜਬੂਰ ਨਹੀਂ ਕਰ ਸਕਦੇ।
وَأَعِدُّوا لَهُمْ مَا اسْتَطَعْتُمْ مِنْ قُوَّةٍ وَمِنْ رِبَاطِ الْخَيْلِ تُرْهِبُونَ بِهِ عَدُوَّ اللَّهِ وَعَدُوَّكُمْ وَآخَرِينَ مِنْ دُونِهِمْ لَا تَعْلَمُونَهُمُ اللَّهُ يَعْلَمُهُمْ ۚ وَمَا تُنْفِقُوا مِنْ شَيْءٍ فِي سَبِيلِ اللَّهِ يُوَفَّ إِلَيْكُمْ وَأَنْتُمْ لَا تُظْلَمُونَ
ਅਤੇ ਉਨ੍ਹਾਂ ਲਈ ਜਿੱਥੋਂ ਤੱਕ ਤੁਹਾਡੇ ਤੋਂ ਹੋ ਸਕੇ ਤਾਕਤਵਰ ਅਤੇ ਪਲੋ ਹੋਏ ਘੋੜੇ ਤਿਆਰ ਰਖੋ। ਇਸ ਨਾਲ ਤੁਹਾਡਾ ਦਬਦਬਾ ਕਾਇਮ ਰਹੇਗਾ। ਅੱਲਾਹ ਦੇ ਦੁਸ਼ਮਣਾਂ ’ਤੇ ਅਤੇ ਤੁਹਾਡੇ ਦੁਸ਼ਮਨ ਉੱਪਰ ਅਤੇ ਉਨ੍ਹਾਂ ਤੋਂ ਇਲਾਵਾ ਬਾਕੀ ਦੂਸਰਿਆਂ ਉੱਪਰ ਵੀ, ਜਿਸ ਨੂੰ ਤੁਸੀਂ ਨਹੀਂ ਜਾਣਦੇ, ਅੱਲਾਹ ਉਸ ਨੂੰ ਜਾਣਦਾ ਹੈ। ਅਤੇ ਜੋ ਕੁਝ ਤੁਸੀਂ ਅੱਲਾਹ ਦੇ ਰਾਹ ਵਿਚ ਖ਼ਰਚ ਕਰੋਗੇ, ਉਹ ਤੁਹਾਨੂੰ ਪੂਰਾ ਕਰ ਦਿੱਤਾ ਜਾਵੇਗਾ। ਅਤੇ ਤੁਹਾਡੇ ਨਾਲ ਕੋਈ ਨਾ-ਇਨਸਾਫੀ ਨਹੀਂ ਕੀਤੀ ਜਾਵੇਗੀ
وَإِنْ جَنَحُوا لِلسَّلْمِ فَاجْنَحْ لَهَا وَتَوَكَّلْ عَلَى اللَّهِ ۚ إِنَّهُ هُوَ السَّمِيعُ الْعَلِيمُ
ਅਤੇ ਜਦੋਂ ਉਹ ਸੁਲ੍ਹਾ ਵੱਲ ਝੁਕਣ ਤਾਂ ਤੁਸੀਂ ਵੀ ਉਨ੍ਹਾਂ ਲਈ ਝੁਕ ਜਾਵੋ ਅਤੇ ਅੱਲਾਹ ਉੱਪਰ ਭਰੋਸਾ ਰੱਖੋਂ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

Choose other languages: