Quran Apps in many lanuages:

Surah Al-Anfal Ayahs #63 Translated in Punjabi

وَلَا يَحْسَبَنَّ الَّذِينَ كَفَرُوا سَبَقُوا ۚ إِنَّهُمْ لَا يُعْجِزُونَ
ਅਤੇ ਇਨਕਾਰੀ ਇਹ ਨਾ ਸਮਝਣ ਕਿ ਉਹ ਨਿਕਲ ਭੱਜਣਗੇ, ਉਹ ਕਦੇ ਵੀ ਅੱਲਾਹ ਨੂੰ ਮਜਬੂਰ ਨਹੀਂ ਕਰ ਸਕਦੇ।
وَأَعِدُّوا لَهُمْ مَا اسْتَطَعْتُمْ مِنْ قُوَّةٍ وَمِنْ رِبَاطِ الْخَيْلِ تُرْهِبُونَ بِهِ عَدُوَّ اللَّهِ وَعَدُوَّكُمْ وَآخَرِينَ مِنْ دُونِهِمْ لَا تَعْلَمُونَهُمُ اللَّهُ يَعْلَمُهُمْ ۚ وَمَا تُنْفِقُوا مِنْ شَيْءٍ فِي سَبِيلِ اللَّهِ يُوَفَّ إِلَيْكُمْ وَأَنْتُمْ لَا تُظْلَمُونَ
ਅਤੇ ਉਨ੍ਹਾਂ ਲਈ ਜਿੱਥੋਂ ਤੱਕ ਤੁਹਾਡੇ ਤੋਂ ਹੋ ਸਕੇ ਤਾਕਤਵਰ ਅਤੇ ਪਲੋ ਹੋਏ ਘੋੜੇ ਤਿਆਰ ਰਖੋ। ਇਸ ਨਾਲ ਤੁਹਾਡਾ ਦਬਦਬਾ ਕਾਇਮ ਰਹੇਗਾ। ਅੱਲਾਹ ਦੇ ਦੁਸ਼ਮਣਾਂ ’ਤੇ ਅਤੇ ਤੁਹਾਡੇ ਦੁਸ਼ਮਨ ਉੱਪਰ ਅਤੇ ਉਨ੍ਹਾਂ ਤੋਂ ਇਲਾਵਾ ਬਾਕੀ ਦੂਸਰਿਆਂ ਉੱਪਰ ਵੀ, ਜਿਸ ਨੂੰ ਤੁਸੀਂ ਨਹੀਂ ਜਾਣਦੇ, ਅੱਲਾਹ ਉਸ ਨੂੰ ਜਾਣਦਾ ਹੈ। ਅਤੇ ਜੋ ਕੁਝ ਤੁਸੀਂ ਅੱਲਾਹ ਦੇ ਰਾਹ ਵਿਚ ਖ਼ਰਚ ਕਰੋਗੇ, ਉਹ ਤੁਹਾਨੂੰ ਪੂਰਾ ਕਰ ਦਿੱਤਾ ਜਾਵੇਗਾ। ਅਤੇ ਤੁਹਾਡੇ ਨਾਲ ਕੋਈ ਨਾ-ਇਨਸਾਫੀ ਨਹੀਂ ਕੀਤੀ ਜਾਵੇਗੀ
وَإِنْ جَنَحُوا لِلسَّلْمِ فَاجْنَحْ لَهَا وَتَوَكَّلْ عَلَى اللَّهِ ۚ إِنَّهُ هُوَ السَّمِيعُ الْعَلِيمُ
ਅਤੇ ਜਦੋਂ ਉਹ ਸੁਲ੍ਹਾ ਵੱਲ ਝੁਕਣ ਤਾਂ ਤੁਸੀਂ ਵੀ ਉਨ੍ਹਾਂ ਲਈ ਝੁਕ ਜਾਵੋ ਅਤੇ ਅੱਲਾਹ ਉੱਪਰ ਭਰੋਸਾ ਰੱਖੋਂ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
وَإِنْ يُرِيدُوا أَنْ يَخْدَعُوكَ فَإِنَّ حَسْبَكَ اللَّهُ ۚ هُوَ الَّذِي أَيَّدَكَ بِنَصْرِهِ وَبِالْمُؤْمِنِينَ
ਅਤੇ ਜੇਕਰ ਉਹ ਤੁਹਾਨੂੰ ਧੋਖਾ ਦੇਣਾ ਚਾਹੁੰਣ ਤਾਂ ਅੱਲਾਹ ਤੁਹਾਡੇ ਲਈ ਕਾਫ਼ੀ ਹੈ। ਉਹ ਹੀ ਹੈ ਜਿਸ ਨੇ ਆਪਣੀ ਮਦਦ ਦੇ ਰਾਹੀਂ ਅਤੇ ਮੋਮਿਨਾਂ ਦੇ ਰਾਹੀਂ ਤੁਹਾਨੂੰ ਸ਼ਕਤੀ ਪ੍ਰਦਾਨ ਕੀਤੀ।
وَأَلَّفَ بَيْنَ قُلُوبِهِمْ ۚ لَوْ أَنْفَقْتَ مَا فِي الْأَرْضِ جَمِيعًا مَا أَلَّفْتَ بَيْنَ قُلُوبِهِمْ وَلَٰكِنَّ اللَّهَ أَلَّفَ بَيْنَهُمْ ۚ إِنَّهُ عَزِيزٌ حَكِيمٌ
ਅਤੇ ਉਨ੍ਹਾਂ ਦੇ ਦਿਲਾਂ ਵਿਚ ਮੁਹੱਬਤ ਪੈਦਾ ਕਰ ਦਿੱਤਾ। ਜੇਕਰ ਤੁਸੀਂ ਧਰਤੀ ਉੱਪਰ ਜੋ ਕੁਝ ਵੀ ਹੈ, ਖਰਚ ਕਰ ਦਿੰਦੇ ਤਾਂ ਵੀ ਤੁਸੀਂ ਉਨ੍ਹਾਂ ਦੇ ਦਿਲਾਂ ਵਿਚ ਸਹਿਮਤੀ ਪੈਦਾ ਨਹੀਂ ਕਰ ਸਕਦੇ ਸੀ। ਪ੍ਰੰਤੂ ਅੱਲਾਹ ਨੇ ਸਹਿਮਤੀ ਪੈਦਾ ਕਰ ਦਿੱਤੀ। ਬੇਸ਼ੱਕ ਅੱਲਾਹ ਸ਼ਕੀਤਸ਼ਾਲੀ ਅਤੇ ਬਿਬੇਕਸ਼ੀਲ ਹੈ।

Choose other languages: