Quran Apps in many lanuages:

Surah Al-Anaam Ayahs #85 Translated in Punjabi

وَكَيْفَ أَخَافُ مَا أَشْرَكْتُمْ وَلَا تَخَافُونَ أَنَّكُمْ أَشْرَكْتُمْ بِاللَّهِ مَا لَمْ يُنَزِّلْ بِهِ عَلَيْكُمْ سُلْطَانًا ۚ فَأَيُّ الْفَرِيقَيْنِ أَحَقُّ بِالْأَمْنِ ۖ إِنْ كُنْتُمْ تَعْلَمُونَ
ਅਤੇ ਮੈਂ_ਕਿਉਂ’ ਡਰਾ ਤੁਹਾਡੇ ਬਣਾਏ ਉਨ੍ਹਾਂ ਰੱਬ ਦੇ ਸ਼ਰੀਕਾਂ ਤੋਂ ਜਦੋਂ ਕਿ ਤੁਸੀਂ ਨਹੀਂ” ਡਰਦੇ ਅੱਲਾਹ ਦੇ ਬਰਾਬਰ ਇਨ੍ਹਾਂ ਨੂੰ ਸ਼ਰੀਕ ਮੰਨਦੇ ਹੋਏ, ਜਿਨ੍ਹਾਂ ਲਈ ਤੁਹਾਡੇ ਉੱਪਰ ਕੋਈ ਪ੍ਰਮਾਣ ਨਹੀਂ ਉਤਾਰਿਆ। ਹੁਣ ਦੋਵਾਂ ਮੁਖਾਂ ਵਿਚੋਂ ਕਿਹੜਾ ਪੱਖ ਸ਼ਾਂਤੀ ਅਤੇ ਨਿਸ਼ਚਿਤਤਾ ਦਾ ਅਧਿਕਾਰੀ ਹੈ। ਦੱਸੋ ਜੇ ਤੁਸੀਂ ਗਿਆਨ ਰੱਖਦੇ ਹੋ
الَّذِينَ آمَنُوا وَلَمْ يَلْبِسُوا إِيمَانَهُمْ بِظُلْمٍ أُولَٰئِكَ لَهُمُ الْأَمْنُ وَهُمْ مُهْتَدُونَ
ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਉਨ੍ਹਾਂ ਨੇ ਆਪਣੇ ਈਮਾਨ ਵਿਚ ਕੂਝ ਅਣਉਚਿਤ ਨਹੀਂ ਮਿਲਾਇਆ ਉਨ੍ਹਾਂ ਦੇ ਲਈ ਸ਼ਾਂਤੀ (ਅਮਨ) ਹੈ ਅਤੇ ਉਹੀ ਚੰਗੇ ਰਾਹ ਉੱਪਰ ਹਨ।
وَتِلْكَ حُجَّتُنَا آتَيْنَاهَا إِبْرَاهِيمَ عَلَىٰ قَوْمِهِ ۚ نَرْفَعُ دَرَجَاتٍ مَنْ نَشَاءُ ۗ إِنَّ رَبَّكَ حَكِيمٌ عَلِيمٌ
ਇਹ ਹੀ ਹੈ ਸਾਡੀ ਦਲੀਲ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦੇ ਮੁਕਾਬਲੇ ਵਿਚ ਦਿੱਤੀ। ਅਸੀਂ ਜਿਸ ਨੂੰ ਚਾਹੁੰਦੇ ਹਾਂ ਉਚਾ ਕਰ ਦਿੰਦੇ ਹਾਂ। ਬੇਸ਼ੱਕ ਤੁਹਾਡਾ ਰੱਬ ਜਾਣਨਹਾਰ ਅਤੇ ਤੱਤਵੇਤਾ ਹੈ।
وَوَهَبْنَا لَهُ إِسْحَاقَ وَيَعْقُوبَ ۚ كُلًّا هَدَيْنَا ۚ وَنُوحًا هَدَيْنَا مِنْ قَبْلُ ۖ وَمِنْ ذُرِّيَّتِهِ دَاوُودَ وَسُلَيْمَانَ وَأَيُّوبَ وَيُوسُفَ وَمُوسَىٰ وَهَارُونَ ۚ وَكَذَٰلِكَ نَجْزِي الْمُحْسِنِينَ
ਅਤੇ ਅਸੀਂ ਇਬਰਾਹੀਮ ਨੂੰ ਇਸਹਾਕ ਅਤੇ ਯਾਕੂਬ ਪ੍ਰਦਾਨ ਕੀਤੇ ਹਰ ਇੱਕ ਨੂੰ ਅਸੀਂ ਸ੍ਰੇਸ਼ਟ ਰਾਹ ਦਿੱਤਾ। ਇਸ ਤੋਂ ਪਹਿਲਾਂ ਨੂਹ ਨੂੰ ਵੀ ਚੰਗਾ ਰਾਹ ਬਖਸ਼ਿਆ ਅਤੇ ਉਸਦੀ ਨਸਲ ਵਿਚੋਂ ਦਾਊਦ, ਸੁਲੇਮਾਨ, ਅੱਯੂਬ, ਯੂਸਫ, ਮੂਸਾ ਅਤੇ ਹਾਰੂਨ ਨੂੰ ਵੀ ਚੰਗਾ ਰਾਹ ਦਿੱਤਾ। ਅਸੀਂ ਭਲੇ ਲੋਕਾਂ ਨੂੰ ਇਸ ਪ੍ਰਕਾਰ ਫ਼ਲ ਢਿੰਦੇ ਹਾਂ।
وَزَكَرِيَّا وَيَحْيَىٰ وَعِيسَىٰ وَإِلْيَاسَ ۖ كُلٌّ مِنَ الصَّالِحِينَ
ਅਤੇ ਜ਼ਕਰੀਆ, ਯਾਹਯਾ, ਈਸਾ ਅਤੇ ਇਲਆਸ ਨੂੰ ਵੀ ਇਨ੍ਹਾਂ ਵਿਚੋਂ ਹਰ ਇੱਕ ਨੋਕ ਸੀ।

Choose other languages: