Quran Apps in many lanuages:

Surah Al-Anaam Ayahs #83 Translated in Punjabi

إِنِّي وَجَّهْتُ وَجْهِيَ لِلَّذِي فَطَرَ السَّمَاوَاتِ وَالْأَرْضَ حَنِيفًا ۖ وَمَا أَنَا مِنَ الْمُشْرِكِينَ
ਸੈਂ ਆਪਣਾ ਮੁੱਖ ਇਕਾਗਰਤਾ ਸਹਿਤ ਉਸ ਹਸਤੀ ਵੱਲ ਕਰ ਲਿਆ ਹੈ ਜਿਸ ਨੇ ਅਸਮਾਨਾਂ ਅਤੇ ਧਰਤੀ ਨੂੰ ਪੈਦਾ ਕੀਤਾ ਹੈ। ਅਤੇ ਮੈ’ ਬੁੱਤ ਪੂਜਕਾਂ ਵਿਚੋਂ ਨਹੀਂ ਹਾਂ।
وَحَاجَّهُ قَوْمُهُ ۚ قَالَ أَتُحَاجُّونِّي فِي اللَّهِ وَقَدْ هَدَانِ ۚ وَلَا أَخَافُ مَا تُشْرِكُونَ بِهِ إِلَّا أَنْ يَشَاءَ رَبِّي شَيْئًا ۗ وَسِعَ رَبِّي كُلَّ شَيْءٍ عِلْمًا ۗ أَفَلَا تَتَذَكَّرُونَ
ਅਤੇ ਇਬਰਾਹੀਮ ਦੀ ਕੌਮ ਉਸ ਨਾਲ ਲੜਨ ਲੱਗੀ। ਉਸ ਨੇ ਆਖਿਆ ਕਿ ਕੀ ਤੁਸੀਂ ਅੱਲਾਹ ਲਈ ਮੇਰੇ ਨਾਲ ਝਗੜਦੇ ਹੋ। ਹਾਲਾਂਕਿ ਉਸ ਨੇ ਮੈਨੂੰ ਰਾਹ ਦਿੱਖਾ ਦਿੱਤਾ ਹੈ। ਮੈਂ ਉਸ ਤੋਂ ਨਹੀਂ ਡਰਦਾ ਜਿਸ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੋਇਆ ਹੈ। ਹਾਂ ਜੋ ਕੁਝ ਮੇਰਾ ਰੱਬ ਚਾਹੇ। ਮੇਰਾ ਰੱਬ ਆਪਣੇ ਗਿਆਨ ਨਾਲ ਹਰ ਚੀਜ਼ ਉੱਪਰ ਛਾਇਆ ਹੋਇਆ ਹੈ। ਕੀ ਤੁਸੀਂ ਨਹੀਂ ਸੋਚਦੇ
وَكَيْفَ أَخَافُ مَا أَشْرَكْتُمْ وَلَا تَخَافُونَ أَنَّكُمْ أَشْرَكْتُمْ بِاللَّهِ مَا لَمْ يُنَزِّلْ بِهِ عَلَيْكُمْ سُلْطَانًا ۚ فَأَيُّ الْفَرِيقَيْنِ أَحَقُّ بِالْأَمْنِ ۖ إِنْ كُنْتُمْ تَعْلَمُونَ
ਅਤੇ ਮੈਂ_ਕਿਉਂ’ ਡਰਾ ਤੁਹਾਡੇ ਬਣਾਏ ਉਨ੍ਹਾਂ ਰੱਬ ਦੇ ਸ਼ਰੀਕਾਂ ਤੋਂ ਜਦੋਂ ਕਿ ਤੁਸੀਂ ਨਹੀਂ” ਡਰਦੇ ਅੱਲਾਹ ਦੇ ਬਰਾਬਰ ਇਨ੍ਹਾਂ ਨੂੰ ਸ਼ਰੀਕ ਮੰਨਦੇ ਹੋਏ, ਜਿਨ੍ਹਾਂ ਲਈ ਤੁਹਾਡੇ ਉੱਪਰ ਕੋਈ ਪ੍ਰਮਾਣ ਨਹੀਂ ਉਤਾਰਿਆ। ਹੁਣ ਦੋਵਾਂ ਮੁਖਾਂ ਵਿਚੋਂ ਕਿਹੜਾ ਪੱਖ ਸ਼ਾਂਤੀ ਅਤੇ ਨਿਸ਼ਚਿਤਤਾ ਦਾ ਅਧਿਕਾਰੀ ਹੈ। ਦੱਸੋ ਜੇ ਤੁਸੀਂ ਗਿਆਨ ਰੱਖਦੇ ਹੋ
الَّذِينَ آمَنُوا وَلَمْ يَلْبِسُوا إِيمَانَهُمْ بِظُلْمٍ أُولَٰئِكَ لَهُمُ الْأَمْنُ وَهُمْ مُهْتَدُونَ
ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਉਨ੍ਹਾਂ ਨੇ ਆਪਣੇ ਈਮਾਨ ਵਿਚ ਕੂਝ ਅਣਉਚਿਤ ਨਹੀਂ ਮਿਲਾਇਆ ਉਨ੍ਹਾਂ ਦੇ ਲਈ ਸ਼ਾਂਤੀ (ਅਮਨ) ਹੈ ਅਤੇ ਉਹੀ ਚੰਗੇ ਰਾਹ ਉੱਪਰ ਹਨ।
وَتِلْكَ حُجَّتُنَا آتَيْنَاهَا إِبْرَاهِيمَ عَلَىٰ قَوْمِهِ ۚ نَرْفَعُ دَرَجَاتٍ مَنْ نَشَاءُ ۗ إِنَّ رَبَّكَ حَكِيمٌ عَلِيمٌ
ਇਹ ਹੀ ਹੈ ਸਾਡੀ ਦਲੀਲ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦੇ ਮੁਕਾਬਲੇ ਵਿਚ ਦਿੱਤੀ। ਅਸੀਂ ਜਿਸ ਨੂੰ ਚਾਹੁੰਦੇ ਹਾਂ ਉਚਾ ਕਰ ਦਿੰਦੇ ਹਾਂ। ਬੇਸ਼ੱਕ ਤੁਹਾਡਾ ਰੱਬ ਜਾਣਨਹਾਰ ਅਤੇ ਤੱਤਵੇਤਾ ਹੈ।

Choose other languages: