Quran Apps in many lanuages:

Surah Al-Anaam Ayahs #53 Translated in Punjabi

وَالَّذِينَ كَذَّبُوا بِآيَاتِنَا يَمَسُّهُمُ الْعَذَابُ بِمَا كَانُوا يَفْسُقُونَ
ਅਤੇ ਜਿਲ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਤਾਂ ਉਨ੍ਹਾਂ ਨੂੰ ਪੀੜਾ ਫੜ ਲਵੇਗੀ ਇਸ ਲਈ ਕਿਉਂਕਿ ਉਹ ਇਨਕਾਰ ਕਰਦੇ ਸੀ।
قُلْ لَا أَقُولُ لَكُمْ عِنْدِي خَزَائِنُ اللَّهِ وَلَا أَعْلَمُ الْغَيْبَ وَلَا أَقُولُ لَكُمْ إِنِّي مَلَكٌ ۖ إِنْ أَتَّبِعُ إِلَّا مَا يُوحَىٰ إِلَيَّ ۚ قُلْ هَلْ يَسْتَوِي الْأَعْمَىٰ وَالْبَصِيرُ ۚ أَفَلَا تَتَفَكَّرُونَ
ਆਖੋ, ਹੈਂ ਤੁਹਾਨੂੰ ਇਹ ਨਹੀ ਕਹਿੰਦਾ ਕਿ ਮੇਰੇ ਕੋਲ ਅੱਲਾਹ ਦੇ ਖਜ਼ਾਨੇ ਹਨ ਅਤੇ ਨਾ ਹੀਂ ਮੈਂ ਰਾਜ਼ ਦੀਆਂ ਗੱਲਾਂ ਜਾਣਦਾ ਹਾਂ ਅਤੇ ਨਾ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈ’ ਫ਼ਰਿਸ਼ਤਾ ਹਾਂ। ਮੈਂ ਤਾਂ ਸਿਰਫ਼ ਅੱਲਾਹ ਦੀ ਬਾਣੀ ਦਾ ਪਾਲਣ ਕਰਦਾ ਹਾਂ ਜੋ ਮੇਰੇ ਕੋਲ ਆਈ ਹੈ। ਆਖੋ, ਕੀ ਅੰਨ੍ਹਾਂ ਅਤੇ ਕੀ ਅੱਖਾਂ ਵਾਲਾ ਦੋਵੇਂ ਇੱਕ ਬਰਾਬਰ ਹੋ ਸਕਦੇ ਹਨ? ਕੀ ਤੁਸੀਂ ਇਸ ਗੱਲ ਤੇ ਵਿਚਾਰ ਨਹੀਂ ਕਰਦੇ।
وَأَنْذِرْ بِهِ الَّذِينَ يَخَافُونَ أَنْ يُحْشَرُوا إِلَىٰ رَبِّهِمْ ۙ لَيْسَ لَهُمْ مِنْ دُونِهِ وَلِيٌّ وَلَا شَفِيعٌ لَعَلَّهُمْ يَتَّقُونَ
ਅਤੇ ਤੁਸੀਂ ਇਸ ਅੱਲਾਹ ਦੀ ਬਾਣੀ ਦੇ ਰਾਹੀਂ ਉਨ੍ਹਾਂ ਲੋਕਾਂ ਨੂੰ ਡਰਾਉ ਜਿਹੜੇ ਇਸ ਗੱਲ ਦਾ ਭੈਅ ਰੱਖਦੇ ਹਨ ਕਿ ਉਹ ਆਪਣੇ ਰੱਬ ਦੇ ਕੋਲ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ ਕਿ ਅੱਲਾਹ ਤੋਂ ਬਿਨ੍ਹਾਂ ਨਾ ਉਨ੍ਹਾਂ ਦਾ ਕੋਈ ਸਮਰੱਥਕ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਸਿਫ਼ਾਰਸ਼ ਕਰਨ ਵਾਲਾ ਹੈ, ਉਮੀਦ ਕਿ ਉਹ ਅੱਲਾਹ ਤੋਂ ਡਰਨ।
وَلَا تَطْرُدِ الَّذِينَ يَدْعُونَ رَبَّهُمْ بِالْغَدَاةِ وَالْعَشِيِّ يُرِيدُونَ وَجْهَهُ ۖ مَا عَلَيْكَ مِنْ حِسَابِهِمْ مِنْ شَيْءٍ وَمَا مِنْ حِسَابِكَ عَلَيْهِمْ مِنْ شَيْءٍ فَتَطْرُدَهُمْ فَتَكُونَ مِنَ الظَّالِمِينَ
ਅਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਤੋਂ ਦੂਰ ਨਾ ਕਰੋ। ਜਿਹੜੇ ਸਵੇਰੇ ਅਤੇ ਸ਼ਾਮ ਆਪਣੇ ਰੱਬ ਅੱਗੇ, ਉਸ ਦੀ ਖੁਸ਼ੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਦੇ ਹਿਸਾਬ ਵਿਚੋਂ ਕਿਸੇ ਚੀਜ਼ ਦਾ ਬੋਂਝ ਤੁਹਾਡੇ ਉੱਪਰ ਨਹੀਂ ਅਤੇ ਤੁਹਾਡੇ ਹਿਸਾਬ ਵਿਚੋਂ ਕਿਸੇ ਚੀਜ਼ ਦਾ ਭਾਰ ਉਨ੍ਹਾਂ ਉੱਪਰ ਨਹੀਂ। ਤੁਸੀਂ ਉਨ੍ਹਾਂ ਨੂੰ ਆਪਣੇ ਆਪ ਤੋਂ ਦੂਰ ਕਰਕੇ ਨਾ ਇਨਸਾਫੀ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।
وَكَذَٰلِكَ فَتَنَّا بَعْضَهُمْ بِبَعْضٍ لِيَقُولُوا أَهَٰؤُلَاءِ مَنَّ اللَّهُ عَلَيْهِمْ مِنْ بَيْنِنَا ۗ أَلَيْسَ اللَّهُ بِأَعْلَمَ بِالشَّاكِرِينَ
ਅਤੇ ਇਸ ਤਰ੍ਹਾਂ ਅਸੀਂ ਉਨ੍ਹਾਂ ਵਿਚੋਂ ਇੱਕ ਦਾ ਦੂਸਰੇ ਚੁਆਰਾ ਇਮਤਿਹਾਨ ਲਿਆ ਤਾਂ ਕਿ ਉਹ ਕਹਿਣ ਕਿ ਕੀ ਇਹ ਉਹੀ ਲੋਕ ਹਨ ਜਿਨ੍ਹਾਂ ਉੱਪਰ ਸਾਡੇ ਵਿਚ ਅੱਲਾਹ ਦੀ ਕਿਰਪਾ ਹੋਈ। ਕੀ ਅੱਲਾਹ ਅਹਿਸਾਨਮੰਦਾਂ ਤੋਂ ਵਾਕਿਫ਼ ਨਹੀਂ

Choose other languages: