Quran Apps in many lanuages:

Surah Al-Anaam Ayahs #44 Translated in Punjabi

قُلْ أَرَأَيْتَكُمْ إِنْ أَتَاكُمْ عَذَابُ اللَّهِ أَوْ أَتَتْكُمُ السَّاعَةُ أَغَيْرَ اللَّهِ تَدْعُونَ إِنْ كُنْتُمْ صَادِقِينَ
ਆਖੋ, ਇਹ ਦੱਸੋ ਕਿ ਜੇਕਰ ਤੁਹਾਡੇ ਉੱਪਰ ਅੱਲਾਹ ਵਲੋਂ ਪੀੜ ਆਵੇ ਜਾਂ ਪਰਲੋ ਆਵੇ ਤਾਂ ਕੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਪੁਕਾਰੋਗੇ। ਦੱਸੋ ਜੇਕਰ ਤੁਸੀਂ ਸੱਚੇ ਹੋ।
بَلْ إِيَّاهُ تَدْعُونَ فَيَكْشِفُ مَا تَدْعُونَ إِلَيْهِ إِنْ شَاءَ وَتَنْسَوْنَ مَا تُشْرِكُونَ
ਸਗੋਂ ਤੁਸੀਂ ਉਸੇ ਨੂੰ ਹੀਂ ਪੁਕਾਰੋਗੈ ਫਿਰ ਉਹ ਉਸ ਮੁਸ਼ਕਲ ਨੂੰ ਚੂਰ ਕਰ ਦਿੰਦਾ ਹੈ, ਜਿਸ ਲਈ ਤੁਸੀਂ ਉਸ ਨੂੰ ਪੁਕਾਰਦੇ ਹੋ, ਪਰ ਜੇਕਰ ਉਹ ਚਾਹੁੰਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹੋ, ਜਿਨ੍ਹਾਂ ਨੂੰ ਤੁਸੀਂ ਸਾਂਝੀਦਾਰ ਠਹਿਰਾਉਂਦੇ ਹੋ।
وَلَقَدْ أَرْسَلْنَا إِلَىٰ أُمَمٍ مِنْ قَبْلِكَ فَأَخَذْنَاهُمْ بِالْبَأْسَاءِ وَالضَّرَّاءِ لَعَلَّهُمْ يَتَضَرَّعُونَ
ਅਤੇ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਵੱਲ ਅਸੀਂ ਰਸੂਲ ਭੇਜੇ। ਫਿਰ ਅਸੀਂ ਉਨ੍ਹਾਂ ਨੂੰ ਜਕੜਿਆ ਕਸ਼ਟ ਵਿਚ ਅਤੇ ਦੁੱਖ ਵਿਚ ਤਾਂ ਕਿ ਉਹ ਗਿੜਗੜਾਉਣ।
فَلَوْلَا إِذْ جَاءَهُمْ بَأْسُنَا تَضَرَّعُوا وَلَٰكِنْ قَسَتْ قُلُوبُهُمْ وَزَيَّنَ لَهُمُ الشَّيْطَانُ مَا كَانُوا يَعْمَلُونَ
ਤਾਂ ਜਦੋਂ ਸਾਡੇ ਵੱਲੋਂ ਉਨ੍ਹਾਂ ਉੱਪਰ ਕੋਈ ਬਿਪਤਾ ਆਈ ਤਾਂ ਉਹ ਕਿਉਂ ਨਾ ਗਿੜਗੜਾਉਣ, ਸਗੋਂ ਉਨ੍ਹਾਂ ਦੇ ਦਿਲ ਹੋਰ ਸਖ਼ਤ ਹੋਂ ਗਏ। ਅਤੇ ਸ਼ੈਤਾਨ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਮਨਮੋਹਕ ਬਣਾ ਕੇ ਦਿਖਾਉਂਦਾ ਰਿਹਾ।
فَلَمَّا نَسُوا مَا ذُكِّرُوا بِهِ فَتَحْنَا عَلَيْهِمْ أَبْوَابَ كُلِّ شَيْءٍ حَتَّىٰ إِذَا فَرِحُوا بِمَا أُوتُوا أَخَذْنَاهُمْ بَغْتَةً فَإِذَا هُمْ مُبْلِسُونَ
ਫਿਰ ਜਦੋਂ ਉਨ੍ਹਾਂ ਨੇ ਉਸ ਉਪਦੇਸ਼ ਨੂੰ ਭੁਲਾ ਦਿੱਤਾ ਜਿਹੜਾ ਉਨ੍ਹਾਂ ਨੂੰ ਦਿੱਤਾ ਗਿਆ ਸੀ ਤਾਂ ਅਸੀਂ ਉਨ੍ਹਾਂ ਲਈ ਹਰ ਚੀਜ਼ ਦੇ ਦਰਵਾਜੇ ਖੋਲ੍ਹ ਦਿੱਤੇ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਉੱਪਰ ਪ੍ਰਸੰਨ ਹੋ ਗਏ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ ਤਾਂ ਅਸੀਂ ਅਚਾਨਕ ਉਨ੍ਹਾਂ ਨੂੰ ਫੜ੍ਹ ਲਿਆ। ਉਸ ਵਕਤ ਉਹ ਨਿਰਾਸ਼ ਹੋ ਕੇ ਰਹਿ ਗਏ।

Choose other languages: