Quran Apps in many lanuages:

Surah Al-Anaam Ayahs #47 Translated in Punjabi

فَلَوْلَا إِذْ جَاءَهُمْ بَأْسُنَا تَضَرَّعُوا وَلَٰكِنْ قَسَتْ قُلُوبُهُمْ وَزَيَّنَ لَهُمُ الشَّيْطَانُ مَا كَانُوا يَعْمَلُونَ
ਤਾਂ ਜਦੋਂ ਸਾਡੇ ਵੱਲੋਂ ਉਨ੍ਹਾਂ ਉੱਪਰ ਕੋਈ ਬਿਪਤਾ ਆਈ ਤਾਂ ਉਹ ਕਿਉਂ ਨਾ ਗਿੜਗੜਾਉਣ, ਸਗੋਂ ਉਨ੍ਹਾਂ ਦੇ ਦਿਲ ਹੋਰ ਸਖ਼ਤ ਹੋਂ ਗਏ। ਅਤੇ ਸ਼ੈਤਾਨ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਮਨਮੋਹਕ ਬਣਾ ਕੇ ਦਿਖਾਉਂਦਾ ਰਿਹਾ।
فَلَمَّا نَسُوا مَا ذُكِّرُوا بِهِ فَتَحْنَا عَلَيْهِمْ أَبْوَابَ كُلِّ شَيْءٍ حَتَّىٰ إِذَا فَرِحُوا بِمَا أُوتُوا أَخَذْنَاهُمْ بَغْتَةً فَإِذَا هُمْ مُبْلِسُونَ
ਫਿਰ ਜਦੋਂ ਉਨ੍ਹਾਂ ਨੇ ਉਸ ਉਪਦੇਸ਼ ਨੂੰ ਭੁਲਾ ਦਿੱਤਾ ਜਿਹੜਾ ਉਨ੍ਹਾਂ ਨੂੰ ਦਿੱਤਾ ਗਿਆ ਸੀ ਤਾਂ ਅਸੀਂ ਉਨ੍ਹਾਂ ਲਈ ਹਰ ਚੀਜ਼ ਦੇ ਦਰਵਾਜੇ ਖੋਲ੍ਹ ਦਿੱਤੇ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਉੱਪਰ ਪ੍ਰਸੰਨ ਹੋ ਗਏ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ ਤਾਂ ਅਸੀਂ ਅਚਾਨਕ ਉਨ੍ਹਾਂ ਨੂੰ ਫੜ੍ਹ ਲਿਆ। ਉਸ ਵਕਤ ਉਹ ਨਿਰਾਸ਼ ਹੋ ਕੇ ਰਹਿ ਗਏ।
فَقُطِعَ دَابِرُ الْقَوْمِ الَّذِينَ ظَلَمُوا ۚ وَالْحَمْدُ لِلَّهِ رَبِّ الْعَالَمِينَ
ਇਸ ਲਈ ਅਸੀਂ ਉਨ੍ਹਾਂ ਲੋਕਾਂ ਦੀ ਜੜ੍ਹ ਕੱਟ ਦਿੱਤੀ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ। ਅਤੇ ਸਾਰੀ ਪ੍ਰਸੰਸਾ ਅੱਲਾਹ ਲਈ ਹੈ। (ਉਹ) ਸਾਰੇ ਸੰਸਾਰਾਂ ਦਾ ਰੱਬ ਹੈ।
قُلْ أَرَأَيْتُمْ إِنْ أَخَذَ اللَّهُ سَمْعَكُمْ وَأَبْصَارَكُمْ وَخَتَمَ عَلَىٰ قُلُوبِكُمْ مَنْ إِلَٰهٌ غَيْرُ اللَّهِ يَأْتِيكُمْ بِهِ ۗ انْظُرْ كَيْفَ نُصَرِّفُ الْآيَاتِ ثُمَّ هُمْ يَصْدِفُونَ
ਆਖੋ, ਇਹ ਦੱਸੋ ਕਿ ਜੇਕਰ ਅੱਲਾਹ ਤੁਹਾਡੇ ਕੰਨ ਅਤੇ ਤੁਹਾਡੀਆਂ ਕਿਹੜਾ ਪੂਜਣਯੋਗ ਹੈ ਜਿਹੜਾ ਉਨ੍ਹਾਂ ਨੂੰ ਵਾਪਿਸ ਲਿਆਵੇ। ਦੇਖੋ ਕਿ ਅਸੀਂ ਕਿਵੇਂ ਕਰਕੇ ਅਲੱਗ-ਅਲੱਗ ਢੰਗ ਨਾਲ ਨਿਸ਼ਾਨੀਆਂ ਬਿਆਨ ਕਰਦੇ ਹਾਂ, ਫਿਰ ਵੀ ਉਹ ਬੇਮੁੱਖ ਹੁੰਦੇ ਹਨ।
قُلْ أَرَأَيْتَكُمْ إِنْ أَتَاكُمْ عَذَابُ اللَّهِ بَغْتَةً أَوْ جَهْرَةً هَلْ يُهْلَكُ إِلَّا الْقَوْمُ الظَّالِمُونَ
ਆਖੋ, ਇਹ ਦਸੋਂ ਕਿ ਜੇਕਰ ਅੱਲਾਹ ਦਾ ਕਹਿਰ ਅਚਾਨਕ ਜਾਂ ਖਬਰ ਦੇਣ ਤੋਂ ਬਾਅਦ ਆ ਜਾਵੇ ਤਾਂ ਜ਼ੁਲਮੀਆਂ ਤੋਂ’ ਬਿਨ੍ਹਾਂ ਹੋਰ ਕੌਣ ਹੋਵੇਗਾ ਜਿਹੜਾ ਨਸ਼ਟ ਹੋਵੇਗਾ।

Choose other languages: