Quran Apps in many lanuages:

Surah Al-Anaam Ayahs #42 Translated in Punjabi

وَمَا مِنْ دَابَّةٍ فِي الْأَرْضِ وَلَا طَائِرٍ يَطِيرُ بِجَنَاحَيْهِ إِلَّا أُمَمٌ أَمْثَالُكُمْ ۚ مَا فَرَّطْنَا فِي الْكِتَابِ مِنْ شَيْءٍ ۚ ثُمَّ إِلَىٰ رَبِّهِمْ يُحْشَرُونَ
ਅਤੇ ਜਿਹੜਾ ਵੀ ਜੀਵਨਧਾਰੀ ਧਰਤੀ ਉੱਪਰ ਚਲਦਾ ਹੈ ਜਾਂ ਜਿਹੜਾ ਵੀ ਪੰਡੀ ਆਪਣੇ ਦੋਵੇਂ ਖੰਭਾਂ (ਪੰਖਾਂ) ਨਾਲ ਉਡਦਾ ਹੈ ਉਹ ਸਾਰੇ ਤੁਹਾਡੀ ਤਰ੍ਹਾਂ ਹੀ ਪ੍ਰਜਾਤੀਆਂ ਹਨ। ਅਸੀਂ ਲਿਖਣ ਵਿਚ ਕੋਈ ਚੀਜ਼ ਨਹੀਂ ਛੱਡੀ। ਫਿਰ ਸਾਰੇ ਆਪਣੇ ਰੱਬ ਦੇ ਕੋਲ ਇਕੱਠੇ ਕੀਤੇ ਜਾਣਗੇ।
وَالَّذِينَ كَذَّبُوا بِآيَاتِنَا صُمٌّ وَبُكْمٌ فِي الظُّلُمَاتِ ۗ مَنْ يَشَإِ اللَّهُ يُضْلِلْهُ وَمَنْ يَشَأْ يَجْعَلْهُ عَلَىٰ صِرَاطٍ مُسْتَقِيمٍ
ਅਤੇ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਲਾਇਆ ਉਹ ਬੋਲੇ, ਗੁੰਗੇ ਅਤੇ ਹਨੇਰੇ ਵਿਚ ਪਏ ਹੋਏ ਹਨ। ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਤੋਰ ਦਿੰਦਾ ਹੈ।
قُلْ أَرَأَيْتَكُمْ إِنْ أَتَاكُمْ عَذَابُ اللَّهِ أَوْ أَتَتْكُمُ السَّاعَةُ أَغَيْرَ اللَّهِ تَدْعُونَ إِنْ كُنْتُمْ صَادِقِينَ
ਆਖੋ, ਇਹ ਦੱਸੋ ਕਿ ਜੇਕਰ ਤੁਹਾਡੇ ਉੱਪਰ ਅੱਲਾਹ ਵਲੋਂ ਪੀੜ ਆਵੇ ਜਾਂ ਪਰਲੋ ਆਵੇ ਤਾਂ ਕੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਪੁਕਾਰੋਗੇ। ਦੱਸੋ ਜੇਕਰ ਤੁਸੀਂ ਸੱਚੇ ਹੋ।
بَلْ إِيَّاهُ تَدْعُونَ فَيَكْشِفُ مَا تَدْعُونَ إِلَيْهِ إِنْ شَاءَ وَتَنْسَوْنَ مَا تُشْرِكُونَ
ਸਗੋਂ ਤੁਸੀਂ ਉਸੇ ਨੂੰ ਹੀਂ ਪੁਕਾਰੋਗੈ ਫਿਰ ਉਹ ਉਸ ਮੁਸ਼ਕਲ ਨੂੰ ਚੂਰ ਕਰ ਦਿੰਦਾ ਹੈ, ਜਿਸ ਲਈ ਤੁਸੀਂ ਉਸ ਨੂੰ ਪੁਕਾਰਦੇ ਹੋ, ਪਰ ਜੇਕਰ ਉਹ ਚਾਹੁੰਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹੋ, ਜਿਨ੍ਹਾਂ ਨੂੰ ਤੁਸੀਂ ਸਾਂਝੀਦਾਰ ਠਹਿਰਾਉਂਦੇ ਹੋ।
وَلَقَدْ أَرْسَلْنَا إِلَىٰ أُمَمٍ مِنْ قَبْلِكَ فَأَخَذْنَاهُمْ بِالْبَأْسَاءِ وَالضَّرَّاءِ لَعَلَّهُمْ يَتَضَرَّعُونَ
ਅਤੇ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਵੱਲ ਅਸੀਂ ਰਸੂਲ ਭੇਜੇ। ਫਿਰ ਅਸੀਂ ਉਨ੍ਹਾਂ ਨੂੰ ਜਕੜਿਆ ਕਸ਼ਟ ਵਿਚ ਅਤੇ ਦੁੱਖ ਵਿਚ ਤਾਂ ਕਿ ਉਹ ਗਿੜਗੜਾਉਣ।

Choose other languages: