Quran Apps in many lanuages:

Surah Al-Anaam Ayahs #157 Translated in Punjabi

وَأَنَّ هَٰذَا صِرَاطِي مُسْتَقِيمًا فَاتَّبِعُوهُ ۖ وَلَا تَتَّبِعُوا السُّبُلَ فَتَفَرَّقَ بِكُمْ عَنْ سَبِيلِهِ ۚ ذَٰلِكُمْ وَصَّاكُمْ بِهِ لَعَلَّكُمْ تَتَّقُونَ
ਅਤੇ ਅੱਲਾਹ ਨੇ ਰੁਕਮ ਦਿੱਤਾ ਹੈ ਕਿ ਇਹ ਮੇਰਾ ਸਿੱਧਾ ਰਾਹ ਹੈ। ਇਸ ਲਈ ਇਸ ਉੱਪਰ ਚੱਲੋ ਤੇ ਦੂਜਿਆਂ ਦੇ ਰਾਹ ਉੱਪਰ ਨਾ ਚੱਲੋ, ਨਹੀਂ ਤਾਂ ਉਹ ਤੁਹਾਨੂੰ ਅੱਲਾਹ ਦੇ ਰਾਹ ਵਿਚੋਂ ਭਟਕਾ ਦੇਣਗੇ। ਤੁਸੀਂ ਬਚਦੇ ਰਹੋ, ਇਹ ਅੱਲਾਹ ਦਾ ਤੁਹਾਨੂੰ ਹੁਕਮ ਹੈ।
ثُمَّ آتَيْنَا مُوسَى الْكِتَابَ تَمَامًا عَلَى الَّذِي أَحْسَنَ وَتَفْصِيلًا لِكُلِّ شَيْءٍ وَهُدًى وَرَحْمَةً لَعَلَّهُمْ بِلِقَاءِ رَبِّهِمْ يُؤْمِنُونَ
ਫਿਰ ਅਸੀਂ’ ਮੂਸਾ ਨੂੰ ਚੰਗੇ ਕੰਮ ਕਰਨ ਵਾਲਿਆਂ ਲਈ ਆਪਣਾ ਉਪਕਾਰ ਪੂਰਾ ਕਰਨ ਵਾਸਤੇ ਕਿਤਾਬ ਦਿੱਤੀ। ਹਰ ਗੱਲ ਦੀ ਵਿਆਖਿਆ, ਮਾਰਗ ਦਰਸ਼ਨ ਅਤੇ ਕਿਰਪਾ ਬਖਸ਼ੀ ਤਾਂ ਕਿ ਉਹ ਆਪਣੇ ਰੱਬ ਨਾਲ ਮਿਲਣ ਉੱਪਰ ਭਰੋਸਾ ਕਰਨ।
وَهَٰذَا كِتَابٌ أَنْزَلْنَاهُ مُبَارَكٌ فَاتَّبِعُوهُ وَاتَّقُوا لَعَلَّكُمْ تُرْحَمُونَ
ਅਤੇ ਇਸ ਤਰ੍ਹਾਂ ਅਸੀਂ ਇਹ ਇਕ ਬਰਕਤ ਵਾਲੀ ਕਿਤਾਬ ਉਤਾਰੀ ਹੈ। ਇਸ ਲਈ ਇਸ ਉੱਪਰ ਚੱਲੋ, ਅੱਲਾਹ ਤੋਂ ਡਰੋ ਤਾਂ ਕਿ ਤੁਹਾਡੇ ਉੱਪਰ ਬਖਸ਼ਿਸ਼ ਕੀਤੀ ਜਾਵੇ।
أَنْ تَقُولُوا إِنَّمَا أُنْزِلَ الْكِتَابُ عَلَىٰ طَائِفَتَيْنِ مِنْ قَبْلِنَا وَإِنْ كُنَّا عَنْ دِرَاسَتِهِمْ لَغَافِلِينَ
ਇਸ ਲਈ ਕਿ ਤੁਸੀਂ ਇਹ ਨਾ ਕਹਿਣ ਲੱਗੋ ਕਿ ਕਿਤਾਬ ਤਾਂ ਸਾਡੇ ਤੋਂ ਪਹਿਲਾਂ ਦੋ ਸਮੂਹਾਂ ਨੂੰ ਵੀ ਦਿੱਤੀ ਗਈ ਸੀ ਅਤੇ ਅਸੀਂ ਉਸ ਦੇ ਪੜ੍ਹਣ ਪੜ੍ਹਾਉਣ ਤੋਂ ਅਨਜਾਣ ਸੀ।
أَوْ تَقُولُوا لَوْ أَنَّا أُنْزِلَ عَلَيْنَا الْكِتَابُ لَكُنَّا أَهْدَىٰ مِنْهُمْ ۚ فَقَدْ جَاءَكُمْ بَيِّنَةٌ مِنْ رَبِّكُمْ وَهُدًى وَرَحْمَةٌ ۚ فَمَنْ أَظْلَمُ مِمَّنْ كَذَّبَ بِآيَاتِ اللَّهِ وَصَدَفَ عَنْهَا ۗ سَنَجْزِي الَّذِينَ يَصْدِفُونَ عَنْ آيَاتِنَا سُوءَ الْعَذَابِ بِمَا كَانُوا يَصْدِفُونَ
ਜਾਂ ਕਹੋ ਕਿ ਜੇਕਰ ਸਾਡੇ ਉੱਪਰ ਕਿਤਾਬ ਉਤਾਰੀ ਜਾਂਦੀ ਤਾਂ ਅਸੀਂ ਉਸ ਵਿਚੋਂ ਚੰਗੇ ਰਾਹ ਉੱਪਰ ਚੱਲਨ ਵਾਲੇ ਬਣਦੇ। ਇਸ ਲਈ ਤੁਹਾਡੇ ਰੱਬ ਵੱਲੋਂ ਇਕ ਰੋਸ਼ਨ ਦਲੀਲ, ਰਹਿਮ ਅਤੇ ਮਾਰਗ ਦਰਸ਼ਨ ਆ ਚੁੱਕਿਆ ਹੈ। ਤਾਂ ਉਸ ਤੋਂ ਵੱਧ ਜ਼ਾਲਿਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਏ ਅਤੇ ਉਨ੍ਹਾਂ ਤੋਂ ਮੂੰਹ ਮੋੜੇ। ਜਿਹੜੇ ਲੋਕ ਸਾਡੀਆਂ ਆਇਤਾਂ ਤੋਂ ਬੇਮੁੱਖ ਹੁੰਦੇ ਹਨ ਉਨ੍ਹਾਂ ਨੂ ਉਨ੍ਹਾਂ ਦੀ ਇਸ ਬੇਮੁੱਖਤਾ ਦੇ ਕਾਰਨ ਬਹੁਤ ਬੁਰੀ ਸਜ਼ਾ ਦੇਵਾਂਗੇ।

Choose other languages: