Quran Apps in many lanuages:

Surah Al-Ahzab Ayahs #14 Translated in Punjabi

إِذْ جَاءُوكُمْ مِنْ فَوْقِكُمْ وَمِنْ أَسْفَلَ مِنْكُمْ وَإِذْ زَاغَتِ الْأَبْصَارُ وَبَلَغَتِ الْقُلُوبُ الْحَنَاجِرَ وَتَظُنُّونَ بِاللَّهِ الظُّنُونَا
ਜਦੋਂ ਉਹ ਤੁਹਾਡੇ ਤੇ ਚੜ੍ਹ ਆਏ, ਤੁਹਾਡੇ ਉੱਪਰ ਵਾਲੇ ਪਾਸਿਓ ਅਤੇ ਤੁਹਾਡੇ ਹੇਠਲੇ ਪਾਸਿਓ ਅਤੇ ਜਦੋਂ (ਤੁਹਾਡੀਆਂ) ਅੱਖਾਂ ਪੱਥਰਾ ਗਈਆਂ ਅਤੇ ਦਿਲ ਗਲ ਤੱਕ ਆ ਗਏ, ਅਤੇ ਤੁਸੀਂ ਅੱਲਾਹ ਦੇ ਨਾਲ ਭਾਂਤ ਭਾਂਤ ਦਾ ਵਿਚਾਰ ਕਰਨ ਲੱਗੇ।
هُنَالِكَ ابْتُلِيَ الْمُؤْمِنُونَ وَزُلْزِلُوا زِلْزَالًا شَدِيدًا
ਉਸ ਵੇਲੇ ਈਮਾਨ ਵਾਲੇ ਇਮਤਿਹਾਨ ਵਿਚ਼ ਪਾ ਦਿੱਤੇ ਗਏ ਅਤੇ ਸ਼ੁਰੀ ਤਰ੍ਹਾਂ ਹਿਲਾ ਦਿੱਤੇ ਗਏ।
وَإِذْ يَقُولُ الْمُنَافِقُونَ وَالَّذِينَ فِي قُلُوبِهِمْ مَرَضٌ مَا وَعَدَنَا اللَّهُ وَرَسُولُهُ إِلَّا غُرُورًا
ਅਤੇ ਜਦੋਂ’ ਧੋਖੇਬਾਜ਼ਾਂ ਅਤੇ ਉਹ ਜਿਨ੍ਹਾਂ ਦੇ ਦਿਲਾਂ ਵਿਚ ਰੋਗ ਹਨ, ਉਹ ਆਖਦੇ ਸਨ ਕਿ ਅੱਲਾਹ ਅਤੇ ਉਸ ਦੇ ਰਸੂਲ ਨੇ ਜਿਹੜਾ ਵਾਅਦਾ ਸਾਡੇ ਨਾਲ ਕੀਤਾ, ਉਹ ਸਿਰਫ਼ ਧੋਖਾ ਸੀ।
وَإِذْ قَالَتْ طَائِفَةٌ مِنْهُمْ يَا أَهْلَ يَثْرِبَ لَا مُقَامَ لَكُمْ فَارْجِعُوا ۚ وَيَسْتَأْذِنُ فَرِيقٌ مِنْهُمُ النَّبِيَّ يَقُولُونَ إِنَّ بُيُوتَنَا عَوْرَةٌ وَمَا هِيَ بِعَوْرَةٍ ۖ إِنْ يُرِيدُونَ إِلَّا فِرَارًا
ਅਤੇ ਜਦੋਂ’ ਉਨ੍ਹਾਂ ਵਿਚੋਂ ਇੱਕ ਵਰਗ ਨੇ ਆਖਿਆ ਕਿ ਹੇ ਯਸਰਿਬ ਵਾਲਿਓ! ਤੁਹਾਡੇ ਲਈ ਠਹਿਰਣ ਦਾ ਮੌਕਾ ਨਹੀਂ, ਤੁਸੀਂ ਵਾਪਿਸ ਜ਼ਲੇ ਜਾਵੋ ਅਤੇ ਉਨ੍ਹਾਂ ਵਿਚੋਂ ਇੱਕ ਵਰਗ ਰਸੂਲ ਤੋਂ ਆਗਿਆ ਮੰਗਦਾ ਸੀ। ਉਹ ਆਖਦਾ ਸੀ ਕਿ ਸਾਡੇ ਘਰ ਅਸੁਰੱਖਿਅਤ ਹਨ ਅਤੇ ਉਹ ਅਸੁਰੱਖਿਅਤ ਨਹੀਂ।
وَلَوْ دُخِلَتْ عَلَيْهِمْ مِنْ أَقْطَارِهَا ثُمَّ سُئِلُوا الْفِتْنَةَ لَآتَوْهَا وَمَا تَلَبَّثُوا بِهَا إِلَّا يَسِيرًا
ਉਹ ਸਿਰਫ਼ ਭੱਜਣਾ ਚਾਹੁੰਦੇ ਸਨ। ਅਤੇ ਜੇਕਰ ਮਦੀਨੇ ਦੇ ਆਸੇ ਪਾਸੇ ਤੋਂ ਕੋਈ ਵੜ ਆਉਂਦਾ ਅਤੇ ਉਨ੍ਹਾਂ ਨੂੰ (ਫਿਤਨਾ) ਇਮਤਿਹਾਨ ਦਾ ਸੱਦਾ ਦਿੰਦਾ। ਤਾਂ ਉਹ ਮੰਨ ਲੈਂਦੇ ਹਨ ਅਤੇ ਉਸ ਵਿਚ ਬਹੁਤ ਘੱਟ ਦੇਰ ਕਰਦੇ ਹਨ।

Choose other languages: