Quran Apps in many lanuages:

Surah Al-Ahzab Ayahs #16 Translated in Punjabi

وَإِذْ يَقُولُ الْمُنَافِقُونَ وَالَّذِينَ فِي قُلُوبِهِمْ مَرَضٌ مَا وَعَدَنَا اللَّهُ وَرَسُولُهُ إِلَّا غُرُورًا
ਅਤੇ ਜਦੋਂ’ ਧੋਖੇਬਾਜ਼ਾਂ ਅਤੇ ਉਹ ਜਿਨ੍ਹਾਂ ਦੇ ਦਿਲਾਂ ਵਿਚ ਰੋਗ ਹਨ, ਉਹ ਆਖਦੇ ਸਨ ਕਿ ਅੱਲਾਹ ਅਤੇ ਉਸ ਦੇ ਰਸੂਲ ਨੇ ਜਿਹੜਾ ਵਾਅਦਾ ਸਾਡੇ ਨਾਲ ਕੀਤਾ, ਉਹ ਸਿਰਫ਼ ਧੋਖਾ ਸੀ।
وَإِذْ قَالَتْ طَائِفَةٌ مِنْهُمْ يَا أَهْلَ يَثْرِبَ لَا مُقَامَ لَكُمْ فَارْجِعُوا ۚ وَيَسْتَأْذِنُ فَرِيقٌ مِنْهُمُ النَّبِيَّ يَقُولُونَ إِنَّ بُيُوتَنَا عَوْرَةٌ وَمَا هِيَ بِعَوْرَةٍ ۖ إِنْ يُرِيدُونَ إِلَّا فِرَارًا
ਅਤੇ ਜਦੋਂ’ ਉਨ੍ਹਾਂ ਵਿਚੋਂ ਇੱਕ ਵਰਗ ਨੇ ਆਖਿਆ ਕਿ ਹੇ ਯਸਰਿਬ ਵਾਲਿਓ! ਤੁਹਾਡੇ ਲਈ ਠਹਿਰਣ ਦਾ ਮੌਕਾ ਨਹੀਂ, ਤੁਸੀਂ ਵਾਪਿਸ ਜ਼ਲੇ ਜਾਵੋ ਅਤੇ ਉਨ੍ਹਾਂ ਵਿਚੋਂ ਇੱਕ ਵਰਗ ਰਸੂਲ ਤੋਂ ਆਗਿਆ ਮੰਗਦਾ ਸੀ। ਉਹ ਆਖਦਾ ਸੀ ਕਿ ਸਾਡੇ ਘਰ ਅਸੁਰੱਖਿਅਤ ਹਨ ਅਤੇ ਉਹ ਅਸੁਰੱਖਿਅਤ ਨਹੀਂ।
وَلَوْ دُخِلَتْ عَلَيْهِمْ مِنْ أَقْطَارِهَا ثُمَّ سُئِلُوا الْفِتْنَةَ لَآتَوْهَا وَمَا تَلَبَّثُوا بِهَا إِلَّا يَسِيرًا
ਉਹ ਸਿਰਫ਼ ਭੱਜਣਾ ਚਾਹੁੰਦੇ ਸਨ। ਅਤੇ ਜੇਕਰ ਮਦੀਨੇ ਦੇ ਆਸੇ ਪਾਸੇ ਤੋਂ ਕੋਈ ਵੜ ਆਉਂਦਾ ਅਤੇ ਉਨ੍ਹਾਂ ਨੂੰ (ਫਿਤਨਾ) ਇਮਤਿਹਾਨ ਦਾ ਸੱਦਾ ਦਿੰਦਾ। ਤਾਂ ਉਹ ਮੰਨ ਲੈਂਦੇ ਹਨ ਅਤੇ ਉਸ ਵਿਚ ਬਹੁਤ ਘੱਟ ਦੇਰ ਕਰਦੇ ਹਨ।
وَلَقَدْ كَانُوا عَاهَدُوا اللَّهَ مِنْ قَبْلُ لَا يُوَلُّونَ الْأَدْبَارَ ۚ وَكَانَ عَهْدُ اللَّهِ مَسْئُولًا
ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਅੱਲਾਹ ਨਾਲ ਵਾਅਦਾ ਕੀਤਾ ਸੀ। ਕਿ ਉਹ ਮੂੰਹ ਨਹੀਂ ਮੋੜਣਗੇ। ਅਤੇ ਅੱਲਾਹ ਨਾਲ ਕੀਤੇ ਵਾਅਦੇ ਦੀ ਪੁੱਛ ਪੜਤਾਲ ਹੋਵੇਗੀਂ।
قُلْ لَنْ يَنْفَعَكُمُ الْفِرَارُ إِنْ فَرَرْتُمْ مِنَ الْمَوْتِ أَوِ الْقَتْلِ وَإِذًا لَا تُمَتَّعُونَ إِلَّا قَلِيلًا
ਆਖੋ, ਕਿ ਜੇਕਰ ਤੁਸੀਂ ਮੌਤ ਤੋਂ ਅਤੇ ਹੱਤਿਆ ਤੋਂ ਭੱਜੋਂ ਤਾਂ ਇਹ ਭੱਜਣਾ ਤੁਹਾਡੇ ਕੁਝ ਕੰਮ ਨਹੀਂ ਆਵੇਗਾ। ਅਤੇ ਉਸ ਸਥਿੱਤੀ ਵਿਚ ਤੁਹਾਨੂੰ ਸਿਰਫ਼ ਥੋੜ੍ਰੇ ਦਿਨਾਂ ਦੇ ਲਾਭ ਦਾ ਮੌਕਾ ਮਿਲੇਗਾ।

Choose other languages: