Quran Apps in many lanuages:

Surah Al-Ahzab Ayahs #19 Translated in Punjabi

وَلَقَدْ كَانُوا عَاهَدُوا اللَّهَ مِنْ قَبْلُ لَا يُوَلُّونَ الْأَدْبَارَ ۚ وَكَانَ عَهْدُ اللَّهِ مَسْئُولًا
ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਅੱਲਾਹ ਨਾਲ ਵਾਅਦਾ ਕੀਤਾ ਸੀ। ਕਿ ਉਹ ਮੂੰਹ ਨਹੀਂ ਮੋੜਣਗੇ। ਅਤੇ ਅੱਲਾਹ ਨਾਲ ਕੀਤੇ ਵਾਅਦੇ ਦੀ ਪੁੱਛ ਪੜਤਾਲ ਹੋਵੇਗੀਂ।
قُلْ لَنْ يَنْفَعَكُمُ الْفِرَارُ إِنْ فَرَرْتُمْ مِنَ الْمَوْتِ أَوِ الْقَتْلِ وَإِذًا لَا تُمَتَّعُونَ إِلَّا قَلِيلًا
ਆਖੋ, ਕਿ ਜੇਕਰ ਤੁਸੀਂ ਮੌਤ ਤੋਂ ਅਤੇ ਹੱਤਿਆ ਤੋਂ ਭੱਜੋਂ ਤਾਂ ਇਹ ਭੱਜਣਾ ਤੁਹਾਡੇ ਕੁਝ ਕੰਮ ਨਹੀਂ ਆਵੇਗਾ। ਅਤੇ ਉਸ ਸਥਿੱਤੀ ਵਿਚ ਤੁਹਾਨੂੰ ਸਿਰਫ਼ ਥੋੜ੍ਰੇ ਦਿਨਾਂ ਦੇ ਲਾਭ ਦਾ ਮੌਕਾ ਮਿਲੇਗਾ।
قُلْ مَنْ ذَا الَّذِي يَعْصِمُكُمْ مِنَ اللَّهِ إِنْ أَرَادَ بِكُمْ سُوءًا أَوْ أَرَادَ بِكُمْ رَحْمَةً ۚ وَلَا يَجِدُونَ لَهُمْ مِنْ دُونِ اللَّهِ وَلِيًّا وَلَا نَصِيرًا
ਆਖੋ, ਕਿ ਕੌਂਣ ਹੈ ਜਿਹੜਾ ਤੁਹਾਨੂੰ ਅੱਲਾਹ ਤੋਂ ਬਚਾਵੇ। ਜੇਕਰ ਉਹ ਤੁਹਾਨੂੰ ਹਾਨੀ ਪਹੁੰਚਾਉਣਾ ਜ਼ਾਹਵੇ। ਜਾਂ ਉਹ ਤੁਹਾਡੇ ਤੇ ਰਹਿਮਤ ਕਰਨਾ ਚਾਹਵੇ। ਅਤੇ ਉਹ ਆਪਣੇ ਲਈ ਅੱਲਾਹ ਦੀ ਤੁਲਨਾ ਵਿਚ ਕੋਈ ਸਮਰੱਥਕ ਅਤੇ ਸਹਾਇਕ ਨਹੀਂ ਪਾਉਣਗੇ।
قَدْ يَعْلَمُ اللَّهُ الْمُعَوِّقِينَ مِنْكُمْ وَالْقَائِلِينَ لِإِخْوَانِهِمْ هَلُمَّ إِلَيْنَا ۖ وَلَا يَأْتُونَ الْبَأْسَ إِلَّا قَلِيلًا
ਅੱਲਾਹ ਤੁਹਾਡੇ ਵਿਚੋਂ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ, ਜਿਹੜੇ ਤੁਹਾਡੇ ਵਿਚੋਂ ਹੀ (ਕਈਆਂ) ਨੂੰ ਰੋਕਣ ਵਾਲੇ ਹਨ। ਅਤੇ ਜਿਹੜੇ ਆਪਣੇ ਭਰਾਵਾਂ ਨੂੰ ਆਖਦੇ ਹਨ ਕਿ ਸਾਡੇ ਕੋਲ ਆ ਜਾਵੇਂ। ਅਤੇ ਉਹ ਲੜਾਈ ਵਿਚ ਘੱਟ ਹੀ ਆਉਂਦੇ ਹਨ।
أَشِحَّةً عَلَيْكُمْ ۖ فَإِذَا جَاءَ الْخَوْفُ رَأَيْتَهُمْ يَنْظُرُونَ إِلَيْكَ تَدُورُ أَعْيُنُهُمْ كَالَّذِي يُغْشَىٰ عَلَيْهِ مِنَ الْمَوْتِ ۖ فَإِذَا ذَهَبَ الْخَوْفُ سَلَقُوكُمْ بِأَلْسِنَةٍ حِدَادٍ أَشِحَّةً عَلَى الْخَيْرِ ۚ أُولَٰئِكَ لَمْ يُؤْمِنُوا فَأَحْبَطَ اللَّهُ أَعْمَالَهُمْ ۚ وَكَانَ ذَٰلِكَ عَلَى اللَّهِ يَسِيرًا
ਉਹ ਤੁਹਾਡੇ ਨਾਲ ਕੰਜੂਸੀ ਕਰਦੇ ਹਨ। ਅਤੇ ਜਦੋਂ ਡਰ ਨਾਲ ਸਾਹਮਣਾ ਹੁੰਦਾ ਹੈ। ਤਾਂ ਤੂਸੀਂ’ ਦੇਖਦੇ ਹੋ ਕਿ ਉਹ ਤੁਹਾਡੇ ਵੱਲ ਇਸ ਤਰਾਂ ਦੇਖਣ ਲੱਗਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਇਸ ਤਰਾਂ ਘੁੰਮਦੀਆਂ ਹਨ ਜਿਵੇਂ ਉਸ ਬੰਦੇ ਦੀਆਂ, ਜਿਸ ਨੂੰ ਮੌਤ ਦੇ ਭੈ ਨਾਲ ਬੇਹੋਸ਼ੀ ਆ ਰਹੀ ਹੋਵੇ। ਫਿਰ ਜਦੋਂ ਖਤਰਾ ਦੂਰ ਹੋ ਜਾਂਦਾ ਹੈ ਤਾਂ ਉਹ ਧਨ ਵੇ ਲਾਲਚ ਵਿਚ ਤੁਹਾਡੇ ਨਾਲ ਅਟਪਟਾ ਬੋਲਦੇ (ਤੁਹਾਨੂੰ) ਮਿਲਦੇ ਹਨ। ਇਹ ਲੋਕ ਭਰੋਸਾ ਨਹੀਂ ਕਰਦੇ ਤਾਂ ਅੱਲਾਹ ਨੇ ਇਨ੍ਹਾਂ ਦੇ ਕਰਮ ਵਿਅਰਥ ਕਰ ਦਿੱਤੇ। ਅਤੇ ਇਹ ਅੱਲਾਹ ਲਈ ਆਸਾਨ ਹੈ।

Choose other languages: