Quran Apps in many lanuages:

Surah Al-Ahqaf Ayahs #18 Translated in Punjabi

أُولَٰئِكَ أَصْحَابُ الْجَنَّةِ خَالِدِينَ فِيهَا جَزَاءً بِمَا كَانُوا يَعْمَلُونَ
ਇਹੀ ਲੋਕ ਜੰਨਤ ਵਾਲੇ ਹਨ, ਜਿਹੜੇ ਉਸ ਵਿਚ ਹਮੇਸ਼ਾ ਰਹਿਣਗੇ, ਉਨ੍ਹਾਂ ਕਰਮਾਂ ਦੇ ਕਾਰਨ ਜਿਹੜੇ ਇਹ ਦੁਨੀਆਂ ਵਿਚ ਕਰਦੇ ਸਨ।
وَوَصَّيْنَا الْإِنْسَانَ بِوَالِدَيْهِ إِحْسَانًا ۖ حَمَلَتْهُ أُمُّهُ كُرْهًا وَوَضَعَتْهُ كُرْهًا ۖ وَحَمْلُهُ وَفِصَالُهُ ثَلَاثُونَ شَهْرًا ۚ حَتَّىٰ إِذَا بَلَغَ أَشُدَّهُ وَبَلَغَ أَرْبَعِينَ سَنَةً قَالَ رَبِّ أَوْزِعْنِي أَنْ أَشْكُرَ نِعْمَتَكَ الَّتِي أَنْعَمْتَ عَلَيَّ وَعَلَىٰ وَالِدَيَّ وَأَنْ أَعْمَلَ صَالِحًا تَرْضَاهُ وَأَصْلِحْ لِي فِي ذُرِّيَّتِي ۖ إِنِّي تُبْتُ إِلَيْكَ وَإِنِّي مِنَ الْمُسْلِمِينَ
ਅਤੇ ਅਸੀਂ ਮਨੁੱਖ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਚੰਗਾ (ਸਲੂਕ) ਕਰੇ, ਉਸ ਦੀ ਮਾਂ ਨੇ ਕਸ਼ਟ ਸਹਿਤ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਕਸ਼ਟ ਦੇ ਨਾਲ ਹੀ ਉਸ ਨੂੰ ਜਨਮ ਦਿੱਤਾ ਅਤੇ ਉਸ ਦਾ ਦੁੱਧ ਛੱਡਣਾ ਤੀਹ ਮਹੀਨਿਆਂ ਵਿਚ ਹੋਇਆ। ਇਥੋਂ ਤੱਕ ਕਿ ਜਦੋਂ ਉਹ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚਿਆ ਅਤੇ ਚਾਲੀ ਸਾਲ ਦੀ ਉਮਰ ਦਾ ਹੋ ਗਿਆ ਤਾਂ ਉਹ ਕਹਿਣ ਲੱਗਾ, ਕਿ ਹੇ ਮੇਰੇ ਪਾਲਣਹਾਰ! ਮੈਨੂੰ ਤਾਕਤ ਬਖਸ਼ ਕਿ ਮੈ’ ਤੇਰੇ ਉਪਕਾਰ ਲਈ ਸ਼ੁਕਰ ਅਦਾ ਕਰ ਸਕਾਂ, ਜਿਹੜਾ ਤੂੰ ਮੇਰੇ ਉੱਪਰ ਕੀਤਾ ਹੈ ਅਤੇ ਮੇਰੇ ਮਾਤਾ ਪਿਤਾ ਤੇ ਕੀਤਾ ਹੈ। ਅਤੇ ਇਹ ਕਿ ਮੈਂ ਭਲੇ ਕਰਮ ਕਰਾਂ, ਜਿਸ ਨਾਲ ਤੂੰ ਪ੍ਰਸੰਨ ਹੋਵੇ ਅਤੇ ਮੇਰੀ ਔਲਾਦ ਵਿਚੋਂ ਵੀ ਮੈਨੂੰ ਨੇਕ ਔਲਾਦ ਦੇ। ਮੈਂ ਤੇਰੇ ਵੱਲ ਧਿਆਨ ਕੀਤਾ ਅਤੇ ਮੈਂ ਹੁਕਮ ਮੰਨਣ ਵਾਲਿਆਂ ਵਿਚੋਂ’ ਹਾਂ।
أُولَٰئِكَ الَّذِينَ نَتَقَبَّلُ عَنْهُمْ أَحْسَنَ مَا عَمِلُوا وَنَتَجَاوَزُ عَنْ سَيِّئَاتِهِمْ فِي أَصْحَابِ الْجَنَّةِ ۖ وَعْدَ الصِّدْقِ الَّذِي كَانُوا يُوعَدُونَ
ਇਹ ਹੀ ਲੋਕ ਹਨ ਜਿਨ੍ਹਾਂ ਦੇ ਚੰਗੇ ਕਰਮਾਂ ਨੂੰ ਅਸੀਂ ਸਵੀਕਾਰ ਕਰਾਂਗੇ। ਅਤੇ ਇਨ੍ਹਾਂ ਦੇ ਮਾੜੇ ਕਰਮਾਂ ਨੂੰ ਅਸੀਂ ਮੁਆਫ਼ ਕਰ ਦੇਵਾਂਗੇ। ਇਹ ਜੰਨਤ ਵਾਲਿਆਂ ਵਿਚ ਹੋਣਗੇ। ਇਹ ਸੱਚਾ ਵਾਅਦਾ ਹੈ, ਜਿਹੜਾ ਇਨ੍ਹਾਂ ਨਾਲ ਕੀਤਾ ਜਾਂਦਾ ਸੀ।
وَالَّذِي قَالَ لِوَالِدَيْهِ أُفٍّ لَكُمَا أَتَعِدَانِنِي أَنْ أُخْرَجَ وَقَدْ خَلَتِ الْقُرُونُ مِنْ قَبْلِي وَهُمَا يَسْتَغِيثَانِ اللَّهَ وَيْلَكَ آمِنْ إِنَّ وَعْدَ اللَّهِ حَقٌّ فَيَقُولُ مَا هَٰذَا إِلَّا أَسَاطِيرُ الْأَوَّلِينَ
ਅਤੇ ਜਿਸ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਵੂਖੀ ਹਾਂ। ਕੀ ਤੁਸੀਂ ਮੈਨੂੰ ਇਹ ਡਰ ਦਿਲਾਉਂਦੇ ਹੋ ਕਿ ਮੈਂ ਕਬਰ ਵਿਚੋਂ ਕੱਢਿਆ ਜਾਵਾਂਗਾ। ਹਾਲਾਂਕਿ ਮੇਰੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਗੁਜ਼ਰ ਚੁੱਕੀਆਂ ਹਨ। ਅਤੇ ਉਹ ਦੋਵੇ ਅੱਲਾਹ ਕੌਲ ਫਰਿਆਦ ਕਰਦੇ ਹਨ ਕਿ ਤੇਰਾ ਨਾਸ਼ ਹੋਵੇ, ਤੂੰ ਈਮਾਨ ਲਿਆ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਇਸ ਲਈ ਉਹ ਆਖਦਾ ਕਿ ਇਹ ਸਭ ਹੋ ਚੁੱਕਿਆਂ ਦੀਆਂ ਕਹਾਣੀਆਂ ਹਨ।
أُولَٰئِكَ الَّذِينَ حَقَّ عَلَيْهِمُ الْقَوْلُ فِي أُمَمٍ قَدْ خَلَتْ مِنْ قَبْلِهِمْ مِنَ الْجِنِّ وَالْإِنْسِ ۖ إِنَّهُمْ كَانُوا خَاسِرِينَ
ਇਹ ਉਹ ਲੋਕ ਹਨ, ਜਿਨ੍ਹਾਂ ਤੇ ਅੱਲਾਹ ਦਾ ਵਚਨ ਪੂਰਾ ਹੋਇਆ, ਉਨ੍ਹਾਂ ਵਰਗਾਂ ਦੇ ਨਾਲ ਜਿਹੜੇ ਇਨ੍ਹਾਂ ਤੋਂ ਪਹਿਲਾਂ ਜਿੰਨਾਂ ਅਤੇ ਮਨੁੱਖਾਂ ਵਿਚੋਂ’ ਹੋਏ। ਬੇਸ਼ੱਕ ਉਹ ਨੁਕਸਾਨ ਵਿਚ ਰਹੇ।

Choose other languages: