Quran Apps in many lanuages:

Surah Aal-E-Imran Ayahs #81 Translated in Punjabi

إِنَّ الَّذِينَ يَشْتَرُونَ بِعَهْدِ اللَّهِ وَأَيْمَانِهِمْ ثَمَنًا قَلِيلًا أُولَٰئِكَ لَا خَلَاقَ لَهُمْ فِي الْآخِرَةِ وَلَا يُكَلِّمُهُمُ اللَّهُ وَلَا يَنْظُرُ إِلَيْهِمْ يَوْمَ الْقِيَامَةِ وَلَا يُزَكِّيهِمْ وَلَهُمْ عَذَابٌ أَلِيمٌ
ਜਿਹੜੇ ਲੋਕ ਅੱਲਾਹ ਦੇ ਵਚਨ ਅਤੇ ਆਪਣੀ ਸਹੁੰ ਨੂੰ ਥੋੜ੍ਹੇ ਮੁੱਲ ਉੱਪਰ ਵੇਚਦੇ ਹਨ ਉਨ੍ਹਾਂ ਦੇ ਲਈ ਪ੍ਰਲੋਕ ਵਿਚ ਕੋਈ ਹਿੱਸਾ ਨਹੀਂ। ਅੱਲਾਹ ਨਾ ਉਨ੍ਹਾਂ ਨਾਲ ਗੱਲ ਕਰੇਗਾ ਨਾ ਉਨ੍ਹਾਂ ਦੀ ਵੱਲ ਦੇਖੇਗਾ। ਕਿਆਮਤ ਦੇ ਦਿਨ ਨਾ ਉਨ੍ਹਾਂ ਨੂੰ ਪਵਿੱਤਰ ਕਰੇਗਾ। ਅਤੇ ਉਨ੍ਹਾਂ ਦੇ ਲਈ ਬਹੁਤ ਦੁੱਖ ਦਾਇਕ ਸਜ਼ਾ ਹੈ।
وَإِنَّ مِنْهُمْ لَفَرِيقًا يَلْوُونَ أَلْسِنَتَهُمْ بِالْكِتَابِ لِتَحْسَبُوهُ مِنَ الْكِتَابِ وَمَا هُوَ مِنَ الْكِتَابِ وَيَقُولُونَ هُوَ مِنْ عِنْدِ اللَّهِ وَمَا هُوَ مِنْ عِنْدِ اللَّهِ وَيَقُولُونَ عَلَى اللَّهِ الْكَذِبَ وَهُمْ يَعْلَمُونَ
ਉਨਾਂ ਵਿਚੋਂ ਕੂਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੀ ਜੀਭ ਨੂੰ ਕਿਤਾਬ ਪੜ੍ਹਦੇ ਹੋਏ (ਸ਼ਬਦਾਂ ਦਾ ਉਚਾਰਣ ਕਰਨ ਵਿੱਚ) ਮਰੋੜਦੇ ਹਨ ਤਾਂ ਕਿ ਤੁਸੀਂ ਉਸ ਨੂੰ ਕਿਤਾਬ ਵਿਚੋਂ ਸਮਝੋਂ। ਹਾਲਾਂਕਿ ਉਹ ਕਿਤਾਬ ਵਿਚੋਂ ਨਹੀਂ। ਉਹ ਕਹਿੰਦੇ ਹਨ ਕਿ ਇਹ ਅੱਲਾਹ ਦੇ ਵੱਲੋਂ ਹੈ। ਹਾਲਾਂਕਿ ਇਹ ਅੱਲਾਹ ਦੇ ਵੱਲੋਂ ਨਹੀਂ। ਅਤੇ ਉਹ ਜਾਣ ਬੁੱਝ ਕੇ ਅੱਲਾਹ ਉੱਪਰ ਝੂਠ ਲਗਾਉਂਦੇ ਹਨ।
مَا كَانَ لِبَشَرٍ أَنْ يُؤْتِيَهُ اللَّهُ الْكِتَابَ وَالْحُكْمَ وَالنُّبُوَّةَ ثُمَّ يَقُولَ لِلنَّاسِ كُونُوا عِبَادًا لِي مِنْ دُونِ اللَّهِ وَلَٰكِنْ كُونُوا رَبَّانِيِّينَ بِمَا كُنْتُمْ تُعَلِّمُونَ الْكِتَابَ وَبِمَا كُنْتُمْ تَدْرُسُونَ
ਕਿਸੇ ਮਨੁੱਖ ਦਾ ਇਹ ਕੰਮ ਨਹੀਂ ਕਿ ਅੱਲਾਹ ਉੱਸ ਨੂੰ ਕਿਤਾਬ, ਬ਼ੁੱਧ-ਬਿਬੇਕ ਅਤੇ ਪੈਗ਼ੰਬਰੀ ਦੇਵੇ ਅਤੇ ਉਹ ਲੋਕਾਂ ਨੂੰ ਇਹ ਕਹੇ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਮੇਰੇ ਬੰਦੇ ਬਣ ਜਾਉ। ਸਗੋਂ ਉਹ ਤਾਂ ਕਹੇਗਾ ਕਿ ਤੁਸੀਂ ਅੱਲਾਹ ਵਾਲੇ ਬਣੋ, ਕਿਉਂਕਿ ਤੁਸੀਂ ਦੂਸਰਿਆਂ ਨੂੰ ਕਿਤਾਬ ਦੀ ਸਿੱਖਿਆ ਦਿੰਦੇ ਹੋ ਅਤੇ ਖੁਦ ਵੀ ਉਸ ਨੂੰ ਪੜ੍ਹਦੇ ਹੋ।
وَلَا يَأْمُرَكُمْ أَنْ تَتَّخِذُوا الْمَلَائِكَةَ وَالنَّبِيِّينَ أَرْبَابًا ۗ أَيَأْمُرُكُمْ بِالْكُفْرِ بَعْدَ إِذْ أَنْتُمْ مُسْلِمُونَ
ਨਾ ਹੀ ਉਹ ਤੁਹਾਨੂੰ ਇਹ ਆਦੇਸ਼ ਦੇਵੇਗਾ ਕਿ ਤੁਸੀਂ ਫ਼ਰਿਸ਼ਤਿਆਂ ਅਤੇ ਪੈਗ਼ੰਬਰਾਂ ਨੂੰ ਰੱਬ ਸ਼ਣਾਓ। ਕੀ ਉਹ ਤੁਹਾਨੂੰ ਅਵੱਗਿਆ ਦਾ ਹੁਕਮ ਦੇਵੇਗਾ? (ਉਹ ਵੀ) ਇਸ ਦੇ ਬਾਅਦ ਕਿ ਤੁਸੀਂ ਇਸਲਾਮ ਧਾਰਨ ਕਰ ਚੁੱਕੇ ਹੋ।
وَإِذْ أَخَذَ اللَّهُ مِيثَاقَ النَّبِيِّينَ لَمَا آتَيْتُكُمْ مِنْ كِتَابٍ وَحِكْمَةٍ ثُمَّ جَاءَكُمْ رَسُولٌ مُصَدِّقٌ لِمَا مَعَكُمْ لَتُؤْمِنُنَّ بِهِ وَلَتَنْصُرُنَّهُ ۚ قَالَ أَأَقْرَرْتُمْ وَأَخَذْتُمْ عَلَىٰ ذَٰلِكُمْ إِصْرِي ۖ قَالُوا أَقْرَرْنَا ۚ قَالَ فَاشْهَدُوا وَأَنَا مَعَكُمْ مِنَ الشَّاهِدِينَ
ਜਦੋਂ ਅੱਲਾਹ ਨੇ ਪੈਗੰਬਰਾਂ ਦਾ ਵਚਨ ਲਿਆ ਕਿ ਜੋ ਕੂਝ ਮੈ’ ਤੁਹਾਨੂੰ ਕਿਤਾਬ ਅਤੇ ਹਿਕਮਤ ਦਿੱਤੀ ਹੈ, ਫਿਰ ਤੁਹਾਡੇ ਪਾਸ ਪੈਗ਼ੰਬਰ ਆਏ, ਜੋ ਉਨ੍ਹਾਂ ਭਵਿੱਖ ਬਾਣੀਆਂ ਦੀ ਪੁਸ਼ਟੀ ਕਰੇ ਜੋ ਤੁਹਾਡੇ ਕੋਲ ਹਨ ਤਾਂ ਤੁਸੀਂ ਉਸ ਉੱਪਰ ਈਮਾਨ ਲਿਆਉਗੇ ਅਤੇ ਉਸ ਦੀ ਸਹਾਇਤਾ ਕਰੋਗੇ। ਅੱਲਾਹ ਨੇ ਕਿਹਾ ਕੀ ਇਸ ਨੂੰ ਮੰਨਦੇ ਹੋ ਅਤੇ ਇਸ ਉੱਪਰ ਵਚਨ-ਬੱਧ ਹੋਂ?ਉਨ੍ਹਾਂ ਨੇ ਕਿਹਾ, ਅਸੀਂ ਵਚਨ-ਬੱਧ ਹਾਂ। ਅਸੀਂ ਫ਼ਰਮਾਇਆ ਹੁਣ ਗਵਾਹ ਰਹੋ ਅਤੇ ਮੈਂ ਵੀ ਤੁਹਾਡੇ ਨਾਲ ਗਵਾਹ ਹਾਂ।

Choose other languages: