Quran Apps in many lanuages:

Surah Aal-E-Imran Ayahs #73 Translated in Punjabi

وَدَّتْ طَائِفَةٌ مِنْ أَهْلِ الْكِتَابِ لَوْ يُضِلُّونَكُمْ وَمَا يُضِلُّونَ إِلَّا أَنْفُسَهُمْ وَمَا يَشْعُرُونَ
ਅਹਿਲੇ ਕਿਤਾਬ ਵਾਲਿਆਂ ਵਿਚੋਂ ਇਕ ਸਮੂਹ ਚਾਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਤੁਹਾਨੂੰ ਭਟਕਾ ਦੇਵੇ ਜਦੋਂ ਕਿ ਉਹ ਖੁਦ ਆਪਣੇ ਬਿਨਾਂ ਕਿਸੇ ਨੂੰ ਨਹੀਂ ਭਟਕਾਉਂਦੇ। ਪਰੰਤੂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ।
يَا أَهْلَ الْكِتَابِ لِمَ تَكْفُرُونَ بِآيَاتِ اللَّهِ وَأَنْتُمْ تَشْهَدُونَ
ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਨਿਸ਼ਾਨੀਆਂ ਕਿਉਂ ਝੁਠਲਾਉਂਦੇ ਹੋ। ਹਾਲਾਂਕਿ ਤੁਸੀਂ ਗਵਾਹ ਹੋ।
يَا أَهْلَ الْكِتَابِ لِمَ تَلْبِسُونَ الْحَقَّ بِالْبَاطِلِ وَتَكْتُمُونَ الْحَقَّ وَأَنْتُمْ تَعْلَمُونَ
ਹੇ ਕਿਤਾਬ ਵਾਲਿਓ! ਤੁਸੀਂ ਸੱਚ ਵਿਚ ਝੂਠ ਨੂੰ ਕਿਉਂ ਮਿਲਾਉਂਦੇ ਹੋ ਅਤੇ ਸਚਾਈ ਨੂੰ ਛੁਪਾਉਂਦੇ ਹੋ ਹਾਲਾਂਕਿ ਤੁਸੀ’ ਜਾਣਦੇ ਹੋ।
وَقَالَتْ طَائِفَةٌ مِنْ أَهْلِ الْكِتَابِ آمِنُوا بِالَّذِي أُنْزِلَ عَلَى الَّذِينَ آمَنُوا وَجْهَ النَّهَارِ وَاكْفُرُوا آخِرَهُ لَعَلَّهُمْ يَرْجِعُونَ
ਅਹਿਲੇ ਕਿਤਾਬ ਵਾਲਿਆਂ ਦੇ ਇੱਕ ਸਮੂਹ ਨੇ ਕਿਹਾ ਕਿ ਮੋਮਿਨਾਂ ਉੱਤੇ ਜੋ ਚੀਜ਼ ਉਤਾਰੀ ਗਈ ਹੈ, ਉਸ ਉੱਪਰ ਸਵੇਰ ਨੂੰ ਈਮਾਨ ਲਿਆਉ ਅਤੇ ਸ਼ਾਮ ਨੂੰ ਉਸ ਨੂੰ ਝੁਠਲਾ ਦੇਵੋ। ਸ਼ਾਇਦ ਕਿ ਈਮਾਨ ਲਿਆਉਣ ਵਾਲੇ ਵੀ ਉਸ ਤੋਂ ਫਿਰ ਜਾਣ।
وَلَا تُؤْمِنُوا إِلَّا لِمَنْ تَبِعَ دِينَكُمْ قُلْ إِنَّ الْهُدَىٰ هُدَى اللَّهِ أَنْ يُؤْتَىٰ أَحَدٌ مِثْلَ مَا أُوتِيتُمْ أَوْ يُحَاجُّوكُمْ عِنْدَ رَبِّكُمْ ۗ قُلْ إِنَّ الْفَضْلَ بِيَدِ اللَّهِ يُؤْتِيهِ مَنْ يَشَاءُ ۗ وَاللَّهُ وَاسِعٌ عَلِيمٌ
ਆਪਣੇ ਦੀਨ ਦੇ ਆਗੂ ਤੋਂ ਬਿਨਾ ਕਿਸੇ ਹੋਰ ਦਾ ਵਿਸ਼ਵਾਸ਼ ਨਾ ਕਰੋ। ਪਰੰਤੂ ਸਿਰਫ਼ ਉਸ ਦਾ (ਵਿਸ਼ਵਾਸ਼ ਕਰੋਂ) ਜਿਹੜੇ ਤੁਹਾਡੇ ਧਰਮ ਉੱਪਰ ਚੱਲੇ। ਕਹੋਂ, ਚੰਗਾ ਮਾਰਗ ਉਹ ਹੀ ਹੈ ਜਿਹੜਾ ਅੱਲਾਹ ਦਿਖਾਏ ਅਤੇ ਇਹ ਸਭ ਕੁਝ ਉਸ ਦੀ ਦੇਣ ਹੈ ਕਿ ਕਿਸੇ ਨੂੰ ਉਹ ਦਿੱਤਾ ਜਾਵੇ ਜੋ ਕੁਝ ਤੁਹਾਨੂੰ ਦਿੱਤਾ ਗਿਆ ਸੀ ਕਿਤੇ ਉਹ ਤੁਹਾਡੇ ਰੱਬ ਦੇ ਅੱਗੇ ਤੁਹਾਡੇ ਬਾਰੇ ਵਿਚ ਗ਼ਲਤ ਫਹਿਮੀ ਕਾਇਮ ਕਰ ਦੇਣ। ਕਹੋਂ, ਵਡਿਆਈ ਅੱਲਾਹ ਦੇ ਹੱਥ ਵਿਚ ਹੈ। ਉਹ ਜਿਸਨੂੰ ਚਾਹੁੰਦਾ ਹੈ ਦਿੰਦਾ ਹੈ। ਅੱਲਾਹ ਬੜਾ ਵਿਆਪਕਤਾ ਵਾਲਾ ਅਤੇ ਗਿਆਨ ਵਾਲਾ ਹੈ।

Choose other languages: