Quran Apps in many lanuages:

Surah Aal-E-Imran Ayahs #72 Translated in Punjabi

إِنَّ أَوْلَى النَّاسِ بِإِبْرَاهِيمَ لَلَّذِينَ اتَّبَعُوهُ وَهَٰذَا النَّبِيُّ وَالَّذِينَ آمَنُوا ۗ وَاللَّهُ وَلِيُّ الْمُؤْمِنِينَ
ਲੋਕਾਂ ਵਿਚ ਇਬਰਾਹੀਮ ਨਾਲੋਂ ਜ਼ਿਆਦਾ ਨੇੜਤਾ ਉਨ੍ਹਾਂ ਨੂੰ ਹੈ, ਜਿਨ੍ਹਾਂ ਨੇ ਉਸ ਦਾ ਅਗਿਆਪਾਲਣ ਕੀਤਾ। ਇਹ ਹੈਗੰਬਰ ਅਤੇ ਜਿਹੜੇਂ ਇਸ ਪੈਗੰਬਰ ਤੇ ਈਮਾਨ ਲਿਆਏ। ਅਤੇ ਅੱਲਾਹ ਈਮਾਨ ਵਾਲਿਆਂ ਦਾ ਮਿੱਤਰ ਹੈ
وَدَّتْ طَائِفَةٌ مِنْ أَهْلِ الْكِتَابِ لَوْ يُضِلُّونَكُمْ وَمَا يُضِلُّونَ إِلَّا أَنْفُسَهُمْ وَمَا يَشْعُرُونَ
ਅਹਿਲੇ ਕਿਤਾਬ ਵਾਲਿਆਂ ਵਿਚੋਂ ਇਕ ਸਮੂਹ ਚਾਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਤੁਹਾਨੂੰ ਭਟਕਾ ਦੇਵੇ ਜਦੋਂ ਕਿ ਉਹ ਖੁਦ ਆਪਣੇ ਬਿਨਾਂ ਕਿਸੇ ਨੂੰ ਨਹੀਂ ਭਟਕਾਉਂਦੇ। ਪਰੰਤੂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ।
يَا أَهْلَ الْكِتَابِ لِمَ تَكْفُرُونَ بِآيَاتِ اللَّهِ وَأَنْتُمْ تَشْهَدُونَ
ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਨਿਸ਼ਾਨੀਆਂ ਕਿਉਂ ਝੁਠਲਾਉਂਦੇ ਹੋ। ਹਾਲਾਂਕਿ ਤੁਸੀਂ ਗਵਾਹ ਹੋ।
يَا أَهْلَ الْكِتَابِ لِمَ تَلْبِسُونَ الْحَقَّ بِالْبَاطِلِ وَتَكْتُمُونَ الْحَقَّ وَأَنْتُمْ تَعْلَمُونَ
ਹੇ ਕਿਤਾਬ ਵਾਲਿਓ! ਤੁਸੀਂ ਸੱਚ ਵਿਚ ਝੂਠ ਨੂੰ ਕਿਉਂ ਮਿਲਾਉਂਦੇ ਹੋ ਅਤੇ ਸਚਾਈ ਨੂੰ ਛੁਪਾਉਂਦੇ ਹੋ ਹਾਲਾਂਕਿ ਤੁਸੀ’ ਜਾਣਦੇ ਹੋ।
وَقَالَتْ طَائِفَةٌ مِنْ أَهْلِ الْكِتَابِ آمِنُوا بِالَّذِي أُنْزِلَ عَلَى الَّذِينَ آمَنُوا وَجْهَ النَّهَارِ وَاكْفُرُوا آخِرَهُ لَعَلَّهُمْ يَرْجِعُونَ
ਅਹਿਲੇ ਕਿਤਾਬ ਵਾਲਿਆਂ ਦੇ ਇੱਕ ਸਮੂਹ ਨੇ ਕਿਹਾ ਕਿ ਮੋਮਿਨਾਂ ਉੱਤੇ ਜੋ ਚੀਜ਼ ਉਤਾਰੀ ਗਈ ਹੈ, ਉਸ ਉੱਪਰ ਸਵੇਰ ਨੂੰ ਈਮਾਨ ਲਿਆਉ ਅਤੇ ਸ਼ਾਮ ਨੂੰ ਉਸ ਨੂੰ ਝੁਠਲਾ ਦੇਵੋ। ਸ਼ਾਇਦ ਕਿ ਈਮਾਨ ਲਿਆਉਣ ਵਾਲੇ ਵੀ ਉਸ ਤੋਂ ਫਿਰ ਜਾਣ।

Choose other languages: