Quran Apps in many lanuages:

Surah Aal-E-Imran Ayahs #184 Translated in Punjabi

وَلَا يَحْسَبَنَّ الَّذِينَ يَبْخَلُونَ بِمَا آتَاهُمُ اللَّهُ مِنْ فَضْلِهِ هُوَ خَيْرًا لَهُمْ ۖ بَلْ هُوَ شَرٌّ لَهُمْ ۖ سَيُطَوَّقُونَ مَا بَخِلُوا بِهِ يَوْمَ الْقِيَامَةِ ۗ وَلِلَّهِ مِيرَاثُ السَّمَاوَاتِ وَالْأَرْضِ ۗ وَاللَّهُ بِمَا تَعْمَلُونَ خَبِيرٌ
ਜਿਹੜੇ ਲੋਕ ਕੰਜੂਸੀ ਕਰਦੇ ਹਨ ਉਸ ਚੀਜ਼ ਲਈ ਜੋ ਅੱਲਾਹ ਨੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਦਿੱਤੀ ਹੈ ਉਹ ਕਦੇ ਵੀ ਇਹ ਨਾ ਸਮਝਣ ਕਿ ਇਹ ਉਨ੍ਹਾਂ ਲਈ ਚੰਗਾ ਹੈ। ਸ਼ਲਕਿ ਇਹ ਉਨ੍ਹਾਂ ਲਈ ਬਹੁਤ ਬੁਰਾ ਹੈ। ਜਿਸ ਚੀਜ਼ ਵਿਚ ਉਹ ਕੰਜੂਸੀ ਕਰ ਰਹੇ ਹਨ ਇਸ ਦਾ ਕਿਆਮਤ ਦੇ ਦਿਨ ਉਨ੍ਹਾਂ ਨੂੰ ਤੌਕ (ਪਟਾ) ਪਹਿਨਾਇਆ ਜਾਵੇਗਾ। ਅੱਲਾਹ ਹੀ ਵਾਰਿਸ ਹੈ ਧਰਤੀ ਅਤੇ ਆਕਾਸ਼ ਵਾ। ਤੁਸੀਂ ਜੋ ਕੁਝ ਕਰਦੇ ਹੋ ਅੱਲਾਹ ਉਸ ਨੂੰ ਜਾਣਨ ਵਾਲਾ ਹੈ।
لَقَدْ سَمِعَ اللَّهُ قَوْلَ الَّذِينَ قَالُوا إِنَّ اللَّهَ فَقِيرٌ وَنَحْنُ أَغْنِيَاءُ ۘ سَنَكْتُبُ مَا قَالُوا وَقَتْلَهُمُ الْأَنْبِيَاءَ بِغَيْرِ حَقٍّ وَنَقُولُ ذُوقُوا عَذَابَ الْحَرِيقِ
ਅੱਲਾਹ ਨੇ ਉਨ੍ਹਾਂ ਲੋਕਾਂ ਦੀ ਗੱਲ ਸੁਣੀ ਜਿਲ੍ਹਾਂ ਨੇ ਕਿਹਾ ਕਿ ਅੱਲਾਹ ਕੰਗਾਲ ਹੈ ਅਤੇ ਅਸੀਂ ਧਨਵਾਨ। ਅਸੀਂ ਲਿਖ ਲਵਾਂਗੇ ਉਨ੍ਹਾਂ ਦੇ ਇਸ ਕਥਨ ਨੂੰ ਅਤੇ ਉਨ੍ਹਾਂ ਦੇ ਪੈਗ਼ੰਬਰਾਂ ਨੂੰ ਅਣਅਸਿਕਾਰਤ ਰੂਪ ਵਿਚ ਮਾਰਨ ਨੂੰ ਵੀ। ਅਸੀਂ ਕਹਾਂਗੇ ਕਿ ਹੁਣ ਅੱਗ ਦੀ ਪੀੜਾ ਚੱਖੋ।
ذَٰلِكَ بِمَا قَدَّمَتْ أَيْدِيكُمْ وَأَنَّ اللَّهَ لَيْسَ بِظَلَّامٍ لِلْعَبِيدِ
ਇਹ ਤੁਹਾਡੇ ਆਪਣੇ ਹੱਥਾਂ ਦੀ ਕਮਾਈ ਹੈ ਅੱਲਾਹ ਆਪਣੇ ਬੰਦਿਆਂ ਨਾਲ ਅਨਿਆਇ ਕਰਨ ਵਾਲਾ ਨਹੀਂ।
الَّذِينَ قَالُوا إِنَّ اللَّهَ عَهِدَ إِلَيْنَا أَلَّا نُؤْمِنَ لِرَسُولٍ حَتَّىٰ يَأْتِيَنَا بِقُرْبَانٍ تَأْكُلُهُ النَّارُ ۗ قُلْ قَدْ جَاءَكُمْ رُسُلٌ مِنْ قَبْلِي بِالْبَيِّنَاتِ وَبِالَّذِي قُلْتُمْ فَلِمَ قَتَلْتُمُوهُمْ إِنْ كُنْتُمْ صَادِقِينَ
ਜਿਹੜੇ ਲੋਕ ਕਹਿੰਦੇ ਹਨ ਕਿ ਅੱਲਾਹ ਨੇ ਸਾਨੂੰ ਆਦੇਸ਼ ਦਿੱਤਾ ਹੈ ਕਿ ਅਸੀਂ ਕਿਸੇ ਰਸੂਲ ਨੂੰ ਸਵੀਕਾਰ ਨਾ ਕਰੀਏ ਜਦੋਂ ਤੱਕ ਉਹ ਸਾਡੇ ਸਾਹਮਣੇ ਅਜਿਹੀ ਕੁਰਬਾਨੀ ਹਾਜ਼ਿਰ ਨਾ ਕਰੇ, ਜਿਸਨੂੰ ਅੱਗ ਖਾ ਲਵੇ। ਉਨ੍ਹਾਂ ਨੂੰ ਕਹੋ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਰਸੂਲ ਆਏ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ। ਉਹ ਚੀਜ਼ ਲੈ ਕੇ ਜਿਸ ਨੂੰ ਤੁਸੀਂ ਕਹਿ ਰਹੇ ਹੋ ਫਿਰ ਤੁਸੀਂ ਕਿਉਂ ਉਨ੍ਹਾਂ ਨੂੰ ਮਾਰ ਦਿੱਤਾ ਜੇਕਰ ਤੁਸੀਂ ਸੱਚੇ ਹੋ।
فَإِنْ كَذَّبُوكَ فَقَدْ كُذِّبَ رُسُلٌ مِنْ قَبْلِكَ جَاءُوا بِالْبَيِّنَاتِ وَالزُّبُرِ وَالْكِتَابِ الْمُنِيرِ
ਫਿਰ ਜੇਕਰ ਇਹ ਤੁਹਾਨੂੰ ਝੁਨਲਾਉਂਦੇ ਹਨ ਤਾਂ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਝੂਠਲਾਏ ਜਾ ਚੁੱਕੇ ਹਨ, ਜਿਹੜੇ ਖੁੱਲ੍ਹੀਆਂ ਨਿਸ਼ਾਨੀਆਂ ਅਤੇ ਸਹੀਫੇ (ਧਰਮ ਗ੍ਰੰਥ), ਪ੍ਰਕਾਸ਼ਮਈ ਕਿਤਾਬਾਂ ਲੈ ਕੇ ਆਏ ਸਨ।

Choose other languages: