Quran Apps in many lanuages:

Surah Aal-E-Imran Ayahs #119 Translated in Punjabi

وَمَا يَفْعَلُوا مِنْ خَيْرٍ فَلَنْ يُكْفَرُوهُ ۗ وَاللَّهُ عَلِيمٌ بِالْمُتَّقِينَ
ਜਿਹੜੇ ਨੇਕੀ ਵੀ ਉਹ ਕਰਨਗੇ ਉਨ੍ਹਾਂ ਦੀ ਉਮੀਦ ਨਾ ਕੀਤੀ ਜਾਏਗੀ ਅਤੇ ਅੱਲਾਹ ਸੰਜਮੀਆਂ ਨੂੰ ਭਲੀਭਾਂਤ ਜਾਣਦਾ ਹੈ।
إِنَّ الَّذِينَ كَفَرُوا لَنْ تُغْنِيَ عَنْهُمْ أَمْوَالُهُمْ وَلَا أَوْلَادُهُمْ مِنَ اللَّهِ شَيْئًا ۖ وَأُولَٰئِكَ أَصْحَابُ النَّارِ ۚ هُمْ فِيهَا خَالِدُونَ
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਬੁਠਲਾਇਆ ਤਾਂ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੀ ਸੰਪਤੀ ਅਤੇ ਔਲਾਦ ਕੋਈ ਕੰਮ ਨਾ ਆਏਗੀ। ਉਹ ਲੋਕ ਨਰਕ ਵਾਲੇ ਹਨ ਉਹ ਉਸ ਵਿਚ ਹਮੇਸ਼ਾ ਰਹਿਣਗੇ।
مَثَلُ مَا يُنْفِقُونَ فِي هَٰذِهِ الْحَيَاةِ الدُّنْيَا كَمَثَلِ رِيحٍ فِيهَا صِرٌّ أَصَابَتْ حَرْثَ قَوْمٍ ظَلَمُوا أَنْفُسَهُمْ فَأَهْلَكَتْهُ ۚ وَمَا ظَلَمَهُمُ اللَّهُ وَلَٰكِنْ أَنْفُسَهُمْ يَظْلِمُونَ
ਉਹ ਇਸ ਸੰਸਾਰ ਦੇ ਜੀਵਨ ਵਿਚ ਜੋ ਕੁਝ ਖਰਚ ਕਰਦੇ ਹਨ ਉਨ੍ਹਾਂ ਦੀ ਮਿਸਾਲ ਉਸ ਹਵਾ ਵਰਗਾ ਹੈ ਜਿਸ ਵਿਚ਼ ਪਾਲਾ ਹੋਵੇ ਅਤੇ ਉਨ੍ਹਾਂ ਲੋਕਾਂ ਦੀ ਖੇਤੀ ਉੱਪਰ ਚੱਲੇ ਜਿਨ੍ਹਾਂ ਨੇ ਆਪਣੇ ਉੱਪਰ ਜ਼ੁਲਮ ਕੀਤਾ ਹੈ ਫਿਰ ਉਹ ਉਸ ਨੂੰ ਨਸ਼ਟ ਕਰ ਦੇਵੇ। ਅੱਲਾਹ ਨੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਬਲਕਿ ਉਹ ਖੁਦ ਆਪਣੇ ਉੱਪਰ ਜ਼ੁਲਮ ਕਰਦੇ ਹਨ।
يَا أَيُّهَا الَّذِينَ آمَنُوا لَا تَتَّخِذُوا بِطَانَةً مِنْ دُونِكُمْ لَا يَأْلُونَكُمْ خَبَالًا وَدُّوا مَا عَنِتُّمْ قَدْ بَدَتِ الْبَغْضَاءُ مِنْ أَفْوَاهِهِمْ وَمَا تُخْفِي صُدُورُهُمْ أَكْبَرُ ۚ قَدْ بَيَّنَّا لَكُمُ الْآيَاتِ ۖ إِنْ كُنْتُمْ تَعْقِلُونَ
ਹੇ ਈਮਾਨ ਵਾਲਿਓ! ਦੂਸਰਿਆਂ ਨੂੰ ਭੇਦ ਜਾਣਨ ਵਾਲਾ ਨਾ ਬਣਾਉ, ਉਹ ਤੁਹਾਨੂੰ ਹਾਨੀ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਕਰਦੇ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਤੁਸੀਂ ਜਿਨਾ ਦੁੱਖ ਪਾਉ। ਉਨ੍ਹਾਂ ਦੀ ਦੁਸ਼ਮਣੀ ਉਨ੍ਹਾਂ ਦੇ ਮੂੰਹ ਵਿਜ਼ੋਂ ਟਪਕਦੀ ਹੈ ਜੋ ਉਨ੍ਹਾਂ ਦੇ ਦਿਲਾ ਵਿਚ ਹੈ ਉਹ ਇਸ ਤੋਂ ਵੀ ਜ਼ਿਆਦਾ ਕਠੋਰ ਹੈ ਅਸੀਂ ਤੁਹਾਡੇ ਲਈ ਨਿਸ਼ਾਨੀਆਂ ਖੋਲ੍ਹ ਕੇ ਪ੍ਰਗਟ ਕਰ ਦਿੱਤੀਆਂ ਹਨ ਜੇਕਰ ਤੁਸੀਂ ਬੁੱਧੀ ਰੱਖਦੇ ਹੋ।
هَا أَنْتُمْ أُولَاءِ تُحِبُّونَهُمْ وَلَا يُحِبُّونَكُمْ وَتُؤْمِنُونَ بِالْكِتَابِ كُلِّهِ وَإِذَا لَقُوكُمْ قَالُوا آمَنَّا وَإِذَا خَلَوْا عَضُّوا عَلَيْكُمُ الْأَنَامِلَ مِنَ الْغَيْظِ ۚ قُلْ مُوتُوا بِغَيْظِكُمْ ۗ إِنَّ اللَّهَ عَلِيمٌ بِذَاتِ الصُّدُورِ
ਤੁਸੀਂ ਉਨ੍ਹਾਂ ਨਾਲ ਪਿਆਰ ਰੱਖਦੇ ਹੋਂ ਪਰ ਉਹ ਤੁਹਾਨੂੰ ਪਿਆਰ ਨਹੀਂ ਕਰਦੇ ਹਾਲਾਂਕਿ ਤੁਸੀਂ ਸਾਰੇ ਅਸਮਾਨੀ ਕਿਤਾਬਾਂ (ਤੌਰੇਤ ਅਤੇ ਇੰਜੀਲ) ਨੂੰ ਮੰਨਦੇ ਹੋ ਜਦੋਂ ਉਹ ਤੁਹਾਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ ਹਾਂ ਪਰ ਜਦੋ ਉਹ ਆਪਸ ਦੇ ਵਿਚ ਮਿਲਦੇ ਹਨ ਤਾਂ ਤੁਹਾਡੇ ਉੱਪਰ ਗੁੱਸੇ ਨਾਲ ਉਗਲੀਆਂ ਕੱਟਦੇ ਹਨ। ਆਖੋਂ, ਤੁਸੀਂ ਆਪਣੇ ਗੁੱਸੇ ਵਿਚ ਮਰ ਜਾਉ। ਬੇਸ਼ੱਕ ਅੱਲਾਹ ਦਿਲਾਂ ਦੀਆਂ ਗੱਲਾ ਜਾਣਦਾ ਹੈ।

Choose other languages: