Quran Apps in many lanuages:

Surah Aal-E-Imran Ayahs #108 Translated in Punjabi

وَلْتَكُنْ مِنْكُمْ أُمَّةٌ يَدْعُونَ إِلَى الْخَيْرِ وَيَأْمُرُونَ بِالْمَعْرُوفِ وَيَنْهَوْنَ عَنِ الْمُنْكَرِ ۚ وَأُولَٰئِكَ هُمُ الْمُفْلِحُونَ
ਤੁਹਾਡੇ ਉੱਪਰ ਇਹ ਜ਼ਰੂਰੀ ਹੈ ਕਿ ਤੁਹਾਡੇ ਵਿਚ ਇੱਕ ਸਮੂਹ ਹੋਵੇ ਜਿਹੜਾ ਨੇਕੀ ਦੇ ਵੱਲ ਬੁਲਾਵੇ ਪੜ੍ਹਾਈ ਦਾ ਆਦੇਸ਼ ਦੇਵੇ, ਬੁਰਾਈ ਤੋਂ ਰੋਕੇ। ਅਜਿਹੇ ਲੋਕ ਹੀ ਸਫ਼ਲ ਹੋਣਗੇ।
وَلَا تَكُونُوا كَالَّذِينَ تَفَرَّقُوا وَاخْتَلَفُوا مِنْ بَعْدِ مَا جَاءَهُمُ الْبَيِّنَاتُ ۚ وَأُولَٰئِكَ لَهُمْ عَذَابٌ عَظِيمٌ
ਉਨ੍ਹਾਂ ਲੋਕਾਂ ਦੀ ਤਰ੍ਹਾਂ ਨਾ ਹੋ ਜਾਣਾ ਜਿਹੜੇ ਸੰਪਰਦਾਵਾਂ ਵਿਚ ਵੰਡੇ ਗਏ ਅਤੇ ਆਪਿਸ ਵਿਚ ਮੱਤਭੇਦ ਕਰ ਲਿਆ, ਇਸ ਦੇ ਬਾਅਦ ਕਿ ਉਨ੍ਹਾਂ ਦੇ ਪਾਸ ਸਪੱਸ਼ਟ ਹੁਕਮ ਆ ਚੁੱਕੇ ਸਨ। ਉਨ੍ਹਾਂ ਲਈ ਇਹ ਬੜੀ ਸਜ਼ਾ ਹੈ।
يَوْمَ تَبْيَضُّ وُجُوهٌ وَتَسْوَدُّ وُجُوهٌ ۚ فَأَمَّا الَّذِينَ اسْوَدَّتْ وُجُوهُهُمْ أَكَفَرْتُمْ بَعْدَ إِيمَانِكُمْ فَذُوقُوا الْعَذَابَ بِمَا كُنْتُمْ تَكْفُرُونَ
ਜਿਸ ਦਿਨ ਕੂਝ ਚਿਹਰੇ ਚਮਕਦਾਰ ਹੋਣਗੇ ਅਤੇ ਕੁਝ ਚਿਹਰੇ ਕਾਲੇ ਹੋਣਗੇ ਤਾਂ ਜਿਨ੍ਹਾਂ ਦੇ ਚੇਹਰੇ ਕਾਲੇ ਹੋਣਗੇ ਉਨ੍ਹਾਂ ਨੂੰ ਕਿਹਾ ਜਾਏਗਾ ਕਿ ਤੁਸੀਂ ਆਪਣੇ ਈਮਾਨ ਤੋਂ ਬਾਅਦ ਅਵੱਗਿਆਕਾਰੀ ਹੋ ਗਏ ’ਤਾਂ ਹੁਣ ਚਖੋ ਸਜ਼ਾ ਆਪਣੇ ਕੁਫ਼ਰ ਦੇ ਕਾਰਨ।
وَأَمَّا الَّذِينَ ابْيَضَّتْ وُجُوهُهُمْ فَفِي رَحْمَةِ اللَّهِ هُمْ فِيهَا خَالِدُونَ
ਜਿਨ੍ਹਾਂ ਦੇ ਚੇਹਰੇ ਚਮਕਦਾਰ ਹੋਣਗੇ ਉਹ ਅੱਲਾਹ ਦੀ ਰਹਿਮਤ ਵਿਚ ਹੋਣਗੇ ਅਤੇ ਉਸ ਵਿਚ ਹਮੇਸ਼ਾ ਰਹਿਣਗੇ।
تِلْكَ آيَاتُ اللَّهِ نَتْلُوهَا عَلَيْكَ بِالْحَقِّ ۗ وَمَا اللَّهُ يُرِيدُ ظُلْمًا لِلْعَالَمِينَ
ਇਹ ਅੱਲਾਹ ਦੀਆਂ ਆਇਤਾਂ ਹਨ ਜੋ ਅਸੀਂ ਤੁਹਾਨੂੰ ਸੱਚਾਈ ਦੇ ਨਾਲ ਸੁਣਾ ਰਹੇ ਹਾਂ। ਅੱਲਾਹ ਸੰਸਾਰ ਵਾਲਿਆਂ ਉੱਪਰ ਅਤਿਆਜ਼ਾਰ ਨਹੀਂ ਚਾਹੁੰਦਾ।

Choose other languages: