Quran Apps in many lanuages:

Surah Yusuf Ayahs #36 Translated in Punjabi

قَالَتْ فَذَٰلِكُنَّ الَّذِي لُمْتُنَّنِي فِيهِ ۖ وَلَقَدْ رَاوَدْتُهُ عَنْ نَفْسِهِ فَاسْتَعْصَمَ ۖ وَلَئِنْ لَمْ يَفْعَلْ مَا آمُرُهُ لَيُسْجَنَنَّ وَلَيَكُونًا مِنَ الصَّاغِرِينَ
ਉਸ ਨੇ ਕਿਹਾ, ਇਹ ਉਹ ਹੀ ਹੈ ਜਿਸ ਦੇ ਸਬੰਧ ਵਿਚ ਤੁਸੀਂ ਮੇਰੀ ਨਿੰਦਿਆ ਕਰਦੀਆਂ ਸੀ ਅਤੇ ਮੈਂ ਇਸ ਨੂੰ ਫਸਾਉਣ ਦਾ ਯਤਨ ਕੀਤਾ ਪਰ ਉਹ ਬਚ ਗਿਆ ਅਤੇ ਜੇਕਰ ਇਸ ਨੇ ਉਹ ਨਹੀ ਕੀਤਾ ਜੋ ਮੈਂ ਇਸ ਨੂੰ ਕਹਿ ਰਹੀ ਹਾਂ ਤਾਂ ਉਹ ਜੇਲ੍ਹ ਵਿਚ ਜਾਵੇਗਾ ਅਤੇ ਜ਼ਰੂਰ ਬੇਇੱਜ਼ਤ ਹੋਵੇਗਾ
قَالَ رَبِّ السِّجْنُ أَحَبُّ إِلَيَّ مِمَّا يَدْعُونَنِي إِلَيْهِ ۖ وَإِلَّا تَصْرِفْ عَنِّي كَيْدَهُنَّ أَصْبُ إِلَيْهِنَّ وَأَكُنْ مِنَ الْجَاهِلِينَ
ਯੂਸਫ ਨੇ ਕਿਹਾ, ਹੈ ਮੇਰੇ ਪਾਲਣਹਾਰ! ਜੇਲ੍ਹ ਮੈਨੂੰ ਇਸ ਚੀਜ਼ ਨਾਲੋਂ ਜ਼ਿਆਦਾ ਪਿਆਰੀ ਹੈ। ਜਿਸ ਵੱਲ ਇਹ ਮੈਨੂੰ ਸ਼ੂਲਾ ਰਹੀਆਂ ਹਨ ਅਤੇ ਜੇਕਰ ਤੂੰ ਇਨ੍ਹਾਂ ਦੀ ਸਾਜਿਸ਼ ਤੋਂ ਮੈਨੂੰ ਨਾ ਬਚਾਇਆ ਤਾਂ ਮੈਂ ਉਨ੍ਹਾਂ ਵੱਲ ਝੁੱਕ ਜਾਵਾਂਗਾ ਅਤੇ ਅਗਿਆਨੀਆਂ ਵਿਚ ਸ਼ਾਮਿਲ ਹੋ ਜਾਵਾਂਗਾ।
فَاسْتَجَابَ لَهُ رَبُّهُ فَصَرَفَ عَنْهُ كَيْدَهُنَّ ۚ إِنَّهُ هُوَ السَّمِيعُ الْعَلِيمُ
ਇਸ ਲਈ ਉਸ ਦੇ ਰੱਬ ਨੇ ਉਸ ਦੀ ਅਰਦਾਸ ਸਵੀਕਾਰ ਕਰ ਲਈ ਅਤੇ ਉਨ੍ਹਾਂ ਦੀ ਸਾਜਿਸ਼ ਤੋਂ ਉਸ ਨੂੰ ਬਚਾ ਲਿਆ। ਬੇਸ਼ੱਕ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
ثُمَّ بَدَا لَهُمْ مِنْ بَعْدِ مَا رَأَوُا الْآيَاتِ لَيَسْجُنُنَّهُ حَتَّىٰ حِينٍ
ਫਿਰ ਨਿਸ਼ਾਨੀਆਂ ਵੇਖਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਸਮਝ ਆਇਆ ਕਿ ਇੱਕ ਖਾਸ ਸਮੇਂ ਲਈ ਉਸ ਨੂੰ ਕੈਦ ਕਰ ਵੇਣ।
وَدَخَلَ مَعَهُ السِّجْنَ فَتَيَانِ ۖ قَالَ أَحَدُهُمَا إِنِّي أَرَانِي أَعْصِرُ خَمْرًا ۖ وَقَالَ الْآخَرُ إِنِّي أَرَانِي أَحْمِلُ فَوْقَ رَأْسِي خُبْزًا تَأْكُلُ الطَّيْرُ مِنْهُ ۖ نَبِّئْنَا بِتَأْوِيلِهِ ۖ إِنَّا نَرَاكَ مِنَ الْمُحْسِنِينَ
ਅਤੇ ਜੇਲ੍ਹ ਵਿਚ ਉਸ ਦੇ ਨਾਲ ਦੋ ਹੋਰ ਨੌਜਵਾਨ ਦਾਖਿਲ ਹੋਏ। ਉਸ ਵਿਚੋਂ ਇੱਕ ਨੇ ਇੱਕ ਦਿਨ ਕਿਹਾ ਕਿ ਮੈਂ ਸੁਪਨੇ ਵਿਚ ਦੇਖਦਾ ਹਾਂ ਕਿ ਮੈ’ ਸ਼ਰਾਬ ਕੱਢ ਰਿਹਾ ਹਾਂ ਅਤੇ ਦੂਜੇ ਨੇ ਕਿਹਾ ਕਿ ਮੈਂ ਸੁਪਨੇ ਵਿਚ ਦੇਖਦਾ ਹਾਂ ਕਿ ਮੈਂ ਆਪਣੇ ਸਿਰ ਉੱਪਰ ਰੋਟੀ ਚੁੱਕੀ ਹੋਈ ਹੈ। ਜਿਸ ਨੂੰ ਚਿੜੀਆਂ ਖਾ ਰਹੀਆਂ ਹਨ ਸਾਨੂੰ ਇਸਦਾ ਅਰਥ ਦੱਸੋਂ। ਅਸੀਂ ਸਮਝਦੇ ਹਾਂ ਕਿ ਤੁਸੀਂ ਚੰਗੇ ਲੋਕਾਂ ਵਿਚੋਂ ਹੋ।

Choose other languages: