Quran Apps in many lanuages:

Surah Yunus Ayahs #84 Translated in Punjabi

فَلَمَّا جَاءَ السَّحَرَةُ قَالَ لَهُمْ مُوسَىٰ أَلْقُوا مَا أَنْتُمْ مُلْقُونَ
ਜਦੋਂ ਜਾਦੂਗਰ ਆਏ ਤਾਂ ਮੂਸਾ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ’ ਜੋ ਕੁਝ ਸੁੱਟਣਾ ਹੈ ਸੁੱਟੋ।
فَلَمَّا أَلْقَوْا قَالَ مُوسَىٰ مَا جِئْتُمْ بِهِ السِّحْرُ ۖ إِنَّ اللَّهَ سَيُبْطِلُهُ ۖ إِنَّ اللَّهَ لَا يُصْلِحُ عَمَلَ الْمُفْسِدِينَ
ਫਿਰ ਜਦੋਂ ਜਾਦੂਗਰਾਂ ਨੇ ਸੁੱਟਿਆ ਤਾਂ ਮੂਸਾ ਨੇ ਕਿਹਾ ਕਿ ਤੁਸੀਂ ਜੋ ਕੂਝ ਲੈ ਕੇ ਆਏ ਹੋ, ਇਹ ਜਾਦੂ ਹੈ। ਬੇਸ਼ੱਕ ਅੱਲਾਹ ਇਸ ਨੂੰ ਰੱਦ ਕਰ ਦੇਵੇਗਾ। ਕਿਉਂਕਿ ਅੱਲਾਹ ਨਿਸ਼ਚਿਤ ਰੂਪ ਵਿਚ ਫਸਾਦ ਕਰਨ ਵਾਲਿਆਂ ਦੇ ਕਾਰਜ ਰਾਸ ਨਹੀਂ ਕਰਦਾ।
وَيُحِقُّ اللَّهُ الْحَقَّ بِكَلِمَاتِهِ وَلَوْ كَرِهَ الْمُجْرِمُونَ
ਅਤੇ ਅੱਲਾਹ ਆਪਣੇ ਹੁਕਮ ਨਾਲ ਸੱਚ ਨੂੰ ਸੱਚ ਕਰ ਦਿਖਾਉਂਦਾ ਹੈ ਚਾਹੇ ਪਾਪੀਆਂ ਲਈ ਉਹ ਕਿੰਨਾਂ ਵੀ ਨਾ ਪਸੰਦ ਕਿਉਂ ਨਾ ਹੋਵੇ।
فَمَا آمَنَ لِمُوسَىٰ إِلَّا ذُرِّيَّةٌ مِنْ قَوْمِهِ عَلَىٰ خَوْفٍ مِنْ فِرْعَوْنَ وَمَلَئِهِمْ أَنْ يَفْتِنَهُمْ ۚ وَإِنَّ فِرْعَوْنَ لَعَالٍ فِي الْأَرْضِ وَإِنَّهُ لَمِنَ الْمُسْرِفِينَ
ਫਿਰ ਮੂਸਾ ਨੂੰ ਉਸ ਦੀ ਕੌਮ ਵਿੱਚੋਂ ਕੁਝ ਨੌਜਵਾਨਾਂ ਤੋਂ ਬਿਨ੍ਹਾਂ ਕਿਸੇ ਨੇ ਨਾ ਮੰਨਿਆ। ਫਿਰਨ ਦੇ ਡਰ ਅਤੇ ਖ਼ੁਦ ਆਪਣੀ ਕੌਮ ਦੇ ਵੱਡੇ ਸਰਦਾਰਾਂ ਦੇ ਡਰ ਤੋਂ ਕਿ ਕਿਤੇ ਉਹ ਉਨ੍ਹਾਂ ਨੂੰ ਕੋਈ ਮੁਸ਼ਕਲ ਵਿਚ ਨਾ ਪਾ ਦੇਣ। ਇਸ ਲਈ ਕਿ ਫਿਰਔਨ ਧਰਤੀ ਉੱਪਰ ਤਾਕਤ ਰੱਖਦਾ ਸੀ ਅਤੇ ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਹੱਦਾਂ ਨੂੰ ਟੱਪ ਜਾਂਦੇ ਸਨ।
وَقَالَ مُوسَىٰ يَا قَوْمِ إِنْ كُنْتُمْ آمَنْتُمْ بِاللَّهِ فَعَلَيْهِ تَوَكَّلُوا إِنْ كُنْتُمْ مُسْلِمِينَ
ਅਤੇ ਮੂਸਾ ਨੇ ਕਿਹਾ, ਕਿ ਹੇ ਮੇਰੀ ਕੌਮ! ਜੇਕਰ ਤੁਸੀਂ ਅੱਲਾਹ ਤੇ ਵਿਸ਼ਵਾਸ਼ ਰੱਖਦੇ ਹੋ ਤਾਂ ਉਸੇ ਤੇ ਹੀ ਭਰੋਸਾ ਕਰੋ ਜੇਕਰ ਤੁਸੀਂ ਸੱਚੇ ਆਗਿਆਕਾਰੀ ਹੋ।

Choose other languages: