Quran Apps in many lanuages:

Surah Yunus Ayahs #87 Translated in Punjabi

فَمَا آمَنَ لِمُوسَىٰ إِلَّا ذُرِّيَّةٌ مِنْ قَوْمِهِ عَلَىٰ خَوْفٍ مِنْ فِرْعَوْنَ وَمَلَئِهِمْ أَنْ يَفْتِنَهُمْ ۚ وَإِنَّ فِرْعَوْنَ لَعَالٍ فِي الْأَرْضِ وَإِنَّهُ لَمِنَ الْمُسْرِفِينَ
ਫਿਰ ਮੂਸਾ ਨੂੰ ਉਸ ਦੀ ਕੌਮ ਵਿੱਚੋਂ ਕੁਝ ਨੌਜਵਾਨਾਂ ਤੋਂ ਬਿਨ੍ਹਾਂ ਕਿਸੇ ਨੇ ਨਾ ਮੰਨਿਆ। ਫਿਰਨ ਦੇ ਡਰ ਅਤੇ ਖ਼ੁਦ ਆਪਣੀ ਕੌਮ ਦੇ ਵੱਡੇ ਸਰਦਾਰਾਂ ਦੇ ਡਰ ਤੋਂ ਕਿ ਕਿਤੇ ਉਹ ਉਨ੍ਹਾਂ ਨੂੰ ਕੋਈ ਮੁਸ਼ਕਲ ਵਿਚ ਨਾ ਪਾ ਦੇਣ। ਇਸ ਲਈ ਕਿ ਫਿਰਔਨ ਧਰਤੀ ਉੱਪਰ ਤਾਕਤ ਰੱਖਦਾ ਸੀ ਅਤੇ ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਹੱਦਾਂ ਨੂੰ ਟੱਪ ਜਾਂਦੇ ਸਨ।
وَقَالَ مُوسَىٰ يَا قَوْمِ إِنْ كُنْتُمْ آمَنْتُمْ بِاللَّهِ فَعَلَيْهِ تَوَكَّلُوا إِنْ كُنْتُمْ مُسْلِمِينَ
ਅਤੇ ਮੂਸਾ ਨੇ ਕਿਹਾ, ਕਿ ਹੇ ਮੇਰੀ ਕੌਮ! ਜੇਕਰ ਤੁਸੀਂ ਅੱਲਾਹ ਤੇ ਵਿਸ਼ਵਾਸ਼ ਰੱਖਦੇ ਹੋ ਤਾਂ ਉਸੇ ਤੇ ਹੀ ਭਰੋਸਾ ਕਰੋ ਜੇਕਰ ਤੁਸੀਂ ਸੱਚੇ ਆਗਿਆਕਾਰੀ ਹੋ।
فَقَالُوا عَلَى اللَّهِ تَوَكَّلْنَا رَبَّنَا لَا تَجْعَلْنَا فِتْنَةً لِلْقَوْمِ الظَّالِمِينَ
ਉਨ੍ਹਾਂ ਨੇ ਕਿਹਾ ਕਿ ਅਸੀਂ’ ਤਾਂ ਅੱਲਾਹ ਤੇ ਹੀ ਭਰੋਸਾ ਕੀਤਾ ਹੈ। ਹੇ ਸਾਡੇ ਰੱਬ! ਸਾਨੂੰ ਜ਼ੁਲਮੀ ਲੋਕਾਂ ਦੇ ਹਵਾਲੇ ਨਾ ਕਰੋ। ਉਨ੍ਹਾਂ ਦੀ ਇਮਤਿਹਾਨ ਦਾ ਕਾਰਨ ਨਾ ਬਨਣ ਦੇਉ।
وَنَجِّنَا بِرَحْمَتِكَ مِنَ الْقَوْمِ الْكَافِرِينَ
ਅਤੇ ਸਾਨੂੰ ਆਪਣੀ ਰਹਿਮਤ ਨਾਲ ਜ਼ਾਲਿਮ ਲੋਕਾਂ ਤੋਂ ਛੁਟਕਾਰਾ ਦਿਵਾ।
وَأَوْحَيْنَا إِلَىٰ مُوسَىٰ وَأَخِيهِ أَنْ تَبَوَّآ لِقَوْمِكُمَا بِمِصْرَ بُيُوتًا وَاجْعَلُوا بُيُوتَكُمْ قِبْلَةً وَأَقِيمُوا الصَّلَاةَ ۗ وَبَشِّرِ الْمُؤْمِنِينَ
ਅਤੇ ਅਸੀਂ ਮੂਸਾ ਅਤੇ ਉਸ ਦੇ ਭਰਾ ਨੂੰ ਇਲਹਾਮ ਕੀਤਾ ਕਿ ਆਪਣੀ ਕੌਮ ਲਈ ਮਿਸਰ ਵਿਚ ਕੁਝ ਘਰ ਨਿਯਤ ਕਰ ਲਵੋ ਅਤੇ ਉਨ੍ਹਾਂ ਘਰਾਂ ਨੂੰ ਕਿਸ਼ਲਾ (ਕੇਂਦਰ) ਬਣਾਉ ਅਤੇ ਉਨ੍ਹਾਂ ਵਿਚ ਨਮਾਜ਼ ਸਥਾਪਿਤ ਕਰੋ। ਅਤੇ ਈਮਾਨ ਵਾਲਿਆਂ ਨੂੰ ਖੁਸ਼ਖ਼ਬਰੀ ਦੇ ਦਿਉ।

Choose other languages: