Quran Apps in many lanuages:

Surah Yunus Ayahs #65 Translated in Punjabi

وَمَا تَكُونُ فِي شَأْنٍ وَمَا تَتْلُو مِنْهُ مِنْ قُرْآنٍ وَلَا تَعْمَلُونَ مِنْ عَمَلٍ إِلَّا كُنَّا عَلَيْكُمْ شُهُودًا إِذْ تُفِيضُونَ فِيهِ ۚ وَمَا يَعْزُبُ عَنْ رَبِّكَ مِنْ مِثْقَالِ ذَرَّةٍ فِي الْأَرْضِ وَلَا فِي السَّمَاءِ وَلَا أَصْغَرَ مِنْ ذَٰلِكَ وَلَا أَكْبَرَ إِلَّا فِي كِتَابٍ مُبِينٍ
ਅਤੇ ਤੁਸੀਂ ਜਿਸ ਹਾਲਤ ਵਿਚ ਵੀ ਹੁੰਦੇ ਹੋ ਅਤੇ ਕੁਰਆਨ ਵਿਚੋਂ ਜੋ ਹਿੱਸਾ ਵੀ ਸੁਣਾ ਰਹੇ ਹੋ ਅਤੇ ਤੁਸੀਂ ਲੋਕ ਜਿਹੜਾ ਵੀ ਕੰਮ ਕਰਦੇ ਹੋ, ਤਾਂ ਅਸੀਂ ਤੁਹਾਡੇ ਉੱਪਰ ਗਵਾਹ ਰਹਿੰਦੇ ਹਾਂ, ਜਿਸ ਵੇਲੇ ਤੁਸੀਂ ਉਸ ਵਿਚ ਲੀਨ ਹੁੰਦੇ ਹੋ। ਤੁਹਾਡੇ ਰੱਬ ਤੋਂ (ਮਿੱਟੀ ਦੇ) ਕਣ ਬਰਾਬਰ ਵੀ ਚੀਜ਼ ਛਿਪੀ ਨਹੀਂ, ਨਾ ਧਰਤੀ ਤੇ ਨਾ ਆਕਾਸ਼ਾਂ ਵਿਚ ਅਤੇ ਨਾ ਉਸ ਤੋਂ ਛੋਟੀ ਅਤੇ ਨਾ ਵੱਡੀ। ਪਰੰਤੂ ਉਹ ਇੱਕ ਸਪੱਸ਼ਟ ਕਿਤਾਬ ਵਿਚ ਹੈ।
أَلَا إِنَّ أَوْلِيَاءَ اللَّهِ لَا خَوْفٌ عَلَيْهِمْ وَلَا هُمْ يَحْزَنُونَ
ਸੁਣ ਲਵੋ, ਅੱਲਾਹ ਦੇ ਮਿੱਤਰਾਂ ਲਈ ਨਾਂ ਕੋਈ ਡਰ ਹੋਵੇਗਾ ਅਤੇ ਨਾ ਉਹ ਦੂਖੀ ਹੋਣਗੇ।
الَّذِينَ آمَنُوا وَكَانُوا يَتَّقُونَ
ਇਹ ਉਹ ਲੋਕ ਹਨ ਜਿਹੜੇ ਈਮਾਨ ਲਿਆਏ ਅਤੇ ਡਰਦੇ ਰਹੇ।
لَهُمُ الْبُشْرَىٰ فِي الْحَيَاةِ الدُّنْيَا وَفِي الْآخِرَةِ ۚ لَا تَبْدِيلَ لِكَلِمَاتِ اللَّهِ ۚ ذَٰلِكَ هُوَ الْفَوْزُ الْعَظِيمُ
ਉਨ੍ਹਾਂ ਲਈ ਖੁਸ਼ਖ਼ਬਰੀ ਹੈ ਸੰਸਾਰ ਦੇ ਜੀਵਨ ਅਤੇ ਪ੍ਰਲੋਕ ਵਿੱਚ। ਅੱਲਾਹ ਦੀਆਂ ਗੱਲਾਂ ਵਿਚ ਕੋਈ ਬਦਲਾਅ ਨਹੀਂ ਇਹੋ ਵੱਡੀ ਸਫ਼ਲਤਾ ਹੈ।
وَلَا يَحْزُنْكَ قَوْلُهُمْ ۘ إِنَّ الْعِزَّةَ لِلَّهِ جَمِيعًا ۚ هُوَ السَّمِيعُ الْعَلِيمُ
ਅਤੇ ਤੁਹਾਨੂੰ ਉਨ੍ਹਾਂ ਵੀ ਗੱਲ ਚਿੰਤਾਂ ਵਿਚ ਨਾ ਪਾਵੇ ਸਾਰੀ ਤਾਕਤ ਅੱਲਾਹ ਲਈ ਹੈ। ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

Choose other languages: