Quran Apps in many lanuages:

Surah Yunus Ayahs #62 Translated in Punjabi

قُلْ بِفَضْلِ اللَّهِ وَبِرَحْمَتِهِ فَبِذَٰلِكَ فَلْيَفْرَحُوا هُوَ خَيْرٌ مِمَّا يَجْمَعُونَ
ਆਖੋਂ, ਕਿ ਇਹ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਤੋਂ ਹੈ। ਹੁਣ ਚਾਹੀਦਾ ਹੈ ਕਿ ਲੋਕ ਖੁਸ਼ ਹੋਣ, ਇਹ ਉਸ ਤੋਂ ਉਤਮ ਹੈ ਜਿਸ ਨੂੰ ਉਹ ਇਕੱਠਾ ਕਰਦੇ ਹਨ।
قُلْ أَرَأَيْتُمْ مَا أَنْزَلَ اللَّهُ لَكُمْ مِنْ رِزْقٍ فَجَعَلْتُمْ مِنْهُ حَرَامًا وَحَلَالًا قُلْ آللَّهُ أَذِنَ لَكُمْ ۖ أَمْ عَلَى اللَّهِ تَفْتَرُونَ
ਕਹੋ, ਇਹ ਦੱਸੋਂ ਕਿ ਅੱਲਾਹ ਨੇ ਤੁਹਾਡੇ ਲਈ ਜਿਹੜਾ ਰਿਜ਼ਕ ਉਤਾਰਿਆ ਸੀ, ਫਿਰ ਤੁਸੀਂ ਖੁਦ ਉਸ ਵਿਚੋਂ’ ਕੂਝ ਨੂੰ ਨਜਾਇਜ਼ ਠਹਿਰਾਇਆ ਅਤੇ ਕੂਝ ਨੂੰ ਜਾਇਜ਼। ਆਖੋ, ਕੀ ਅੱਲਾਹ ਨੇ ਤੁਹਾਨੂੰ ਇਸ ਦਾ ਹੁਕਮ ਦਿੱਤਾ ਹੈ ਜਾਂ ਤੁਸੀਂ ਅੱਲਾਹ ਉੱਪਰ ਝੂਠਾ ਦੋਸ਼ ਲਾ ਰਹੇ ਹੋ।
وَمَا ظَنُّ الَّذِينَ يَفْتَرُونَ عَلَى اللَّهِ الْكَذِبَ يَوْمَ الْقِيَامَةِ ۗ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَهُمْ لَا يَشْكُرُونَ
ਅਤੇ ਕਿਆਮਤ ਦੇ ਦਿਨ ਦੇ ਸੰਬੰਧ ਵਿਚ ਉਨ੍ਹਾਂ ਲੋਕਾਂ ਦਾ ਕੀ ਵਿਚਾਰ ਹੈ ਜਿਹੜੇ ਅੱਲਾਹ ਉੱਪਰ ਝੂਠਾ ਦੌਸ਼ ਲਾਉਂਦੇ ਹਨ। ਬੇਸ਼ੱਕ ਅੱਲਾਹ ਲੋਕਾਂ ਉੱਪਰ ਬਹੁਤ ਕਿਰਪਾ ਕਰਨ ਵਾਲਾ ਹੈ। ਪਰੰਤੂ ਜ਼ਿਆਦਾਤਰ ਲੋਕ ਸ਼ੁਕਰ ਅਦਾ ਨਹੀਂ ਕਰਦੇ।
وَمَا تَكُونُ فِي شَأْنٍ وَمَا تَتْلُو مِنْهُ مِنْ قُرْآنٍ وَلَا تَعْمَلُونَ مِنْ عَمَلٍ إِلَّا كُنَّا عَلَيْكُمْ شُهُودًا إِذْ تُفِيضُونَ فِيهِ ۚ وَمَا يَعْزُبُ عَنْ رَبِّكَ مِنْ مِثْقَالِ ذَرَّةٍ فِي الْأَرْضِ وَلَا فِي السَّمَاءِ وَلَا أَصْغَرَ مِنْ ذَٰلِكَ وَلَا أَكْبَرَ إِلَّا فِي كِتَابٍ مُبِينٍ
ਅਤੇ ਤੁਸੀਂ ਜਿਸ ਹਾਲਤ ਵਿਚ ਵੀ ਹੁੰਦੇ ਹੋ ਅਤੇ ਕੁਰਆਨ ਵਿਚੋਂ ਜੋ ਹਿੱਸਾ ਵੀ ਸੁਣਾ ਰਹੇ ਹੋ ਅਤੇ ਤੁਸੀਂ ਲੋਕ ਜਿਹੜਾ ਵੀ ਕੰਮ ਕਰਦੇ ਹੋ, ਤਾਂ ਅਸੀਂ ਤੁਹਾਡੇ ਉੱਪਰ ਗਵਾਹ ਰਹਿੰਦੇ ਹਾਂ, ਜਿਸ ਵੇਲੇ ਤੁਸੀਂ ਉਸ ਵਿਚ ਲੀਨ ਹੁੰਦੇ ਹੋ। ਤੁਹਾਡੇ ਰੱਬ ਤੋਂ (ਮਿੱਟੀ ਦੇ) ਕਣ ਬਰਾਬਰ ਵੀ ਚੀਜ਼ ਛਿਪੀ ਨਹੀਂ, ਨਾ ਧਰਤੀ ਤੇ ਨਾ ਆਕਾਸ਼ਾਂ ਵਿਚ ਅਤੇ ਨਾ ਉਸ ਤੋਂ ਛੋਟੀ ਅਤੇ ਨਾ ਵੱਡੀ। ਪਰੰਤੂ ਉਹ ਇੱਕ ਸਪੱਸ਼ਟ ਕਿਤਾਬ ਵਿਚ ਹੈ।
أَلَا إِنَّ أَوْلِيَاءَ اللَّهِ لَا خَوْفٌ عَلَيْهِمْ وَلَا هُمْ يَحْزَنُونَ
ਸੁਣ ਲਵੋ, ਅੱਲਾਹ ਦੇ ਮਿੱਤਰਾਂ ਲਈ ਨਾਂ ਕੋਈ ਡਰ ਹੋਵੇਗਾ ਅਤੇ ਨਾ ਉਹ ਦੂਖੀ ਹੋਣਗੇ।

Choose other languages: