Quran Apps in many lanuages:

Surah Yunus Ayahs #49 Translated in Punjabi

وَيَوْمَ يَحْشُرُهُمْ كَأَنْ لَمْ يَلْبَثُوا إِلَّا سَاعَةً مِنَ النَّهَارِ يَتَعَارَفُونَ بَيْنَهُمْ ۚ قَدْ خَسِرَ الَّذِينَ كَذَّبُوا بِلِقَاءِ اللَّهِ وَمَا كَانُوا مُهْتَدِينَ
ਅਤੇ ਜਿਸ ਦਿਨ ਅੱਲਾਹ ਇਨ੍ਹਾਂ ਨੂੰ ਇਕੱਠਾ ਕਰੇਗਾ ਤਾਂ ਉਹ ਕਹਿਣਗੇ ਕਿ ਸ਼ਾਇਦ ਉਹ ਸਿਰਫ਼ ਦਿਨ ਦੀ ਇੱਕ ਘੜੀ ਸੰਸਾਰ ਵਿਚ ਸਨ, ਉਹ ਇੱਕ ਦੂਸਰੇ ਨੂੰ ਪਹਿਚਾਨਣਗੇ। ਬੇਸ਼ੱਕ ਬਹੁਤ ਨੁਕਸਾਨ ਵਿਚ ਰਹੇ ਉਹ ਲੋਕ ਜਿਨ੍ਹਾਂ ਨੇ ਅੱਲਾਹ ਤੋਂ ਇਨਕਾਰ ਕੀਤਾ ਅਤੇ ਉਹ ਚੰਗੇ ਰਾਹ ਤੇ ਨਾ ਆਏ।
وَإِمَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِلَيْنَا مَرْجِعُهُمْ ثُمَّ اللَّهُ شَهِيدٌ عَلَىٰ مَا يَفْعَلُونَ
ਅਸੀਂ ਤੁਹਾਨੂੰ ਉਸ ਦਾ ਕੂਝ ਹਿੱਸਾ ਦਿਖਾ ਦੇਈਏ ਜਿਸ ਦਾ ਅਸੀਂ ਉਨ੍ਹਾਂ ਨਾਲ ਵਾਅਦਾ ਕਰ ਰਹੇ ਹਾਂ ਜਾਂ ਤੁਹਾਨੂੰ ਮੌਤ ਦੇ ਦੇਈਏ ਹਰੇਕ ਸਥਿੱਤੀ ਵਿਚ ਉਨ੍ਹਾਂ ਨੇ ਸਾਡੇ ਵੱਲ ਮੁੜਨਾ ਹੈ ਫਿਰ ਅੱਲਾਹ ਗਵਾਹ ਹੈ ਉਸ ਲਈ ਜੋ ਉਹ ਕਰ ਰਹੇ ਹਨ।
وَلِكُلِّ أُمَّةٍ رَسُولٌ ۖ فَإِذَا جَاءَ رَسُولُهُمْ قُضِيَ بَيْنَهُمْ بِالْقِسْطِ وَهُمْ لَا يُظْلَمُونَ
ਹਰੇਕ ਕੌਂਮ ਲਈ ਇੱਕ ਰਸੂਲ ਹੈ। ਫਿਰ ਜਦੋਂ ਉਨ੍ਹਾਂ ਦਾ ਰਸੂਲ ਆਉਂਦਾ ਹੈ, ਤਾਂ ਉਨ੍ਹਾਂ ਦੇ ਵਿਚਕਾਰ ਇਨਸਾਫ਼ ਨਾਲ ਫੈਸਲਾ ਕਰ ਦਿੱਤਾ ਜਾਂਦਾ ਹੈ, ਅਤੇ ਉਨ੍ਹਾਂ ਉੱਤੇ ਕੌ ਕੋਈ ਜ਼ੁਲਮ ਨਹੀਂ’ ਹੁੰਦਾ।
وَيَقُولُونَ مَتَىٰ هَٰذَا الْوَعْدُ إِنْ كُنْتُمْ صَادِقِينَ
ਅਤੇ ਉਹ ਕਹਿੰਦੇ ਹਨ ਕੀ ਇਹ ਵਾਅਦਾ ਕਦੋਂ ਪੂਰਾ ਹੋਵੇਗਾ ਜੇਕਰ ਤੁਸੀਂ ਸੱਚੇ ਹੋ।
قُلْ لَا أَمْلِكُ لِنَفْسِي ضَرًّا وَلَا نَفْعًا إِلَّا مَا شَاءَ اللَّهُ ۗ لِكُلِّ أُمَّةٍ أَجَلٌ ۚ إِذَا جَاءَ أَجَلُهُمْ فَلَا يَسْتَأْخِرُونَ سَاعَةً ۖ وَلَا يَسْتَقْدِمُونَ
ਆਖੋ, ਮੈਂ ਆਪਣੇ ਲਈ ਵੀ ਚੰਗੇ ਅਤੇ ਮਾੜੇ ਦਾ ਮਾਲਕ ਨਹੀਂ ਪਰ ਜੇ ਅੱਲਾਹ ਚਾਹੇ। ਹਰੇਕ ਕੌਮ ਲਈ ਇੱਕ ਵਖ਼ਤ ਹੈ। ਜਦੋਂ ਉਨ੍ਹਾਂ ਦਾ ਸਮਾਂ ਆ ਜਾਂਦਾ ਹੈ ਤਾਂ ਫਿਰ ਨਾ ਉਹ ਇੱਕ ਘੜੀ ਪਿੱਛੇ ਹੁੰਦਾ ਹੈ ਨਾ ਅੱਗੇ।

Choose other languages: