Quran Apps in many lanuages:

Surah Yunus Ayahs #13 Translated in Punjabi

إِنَّ الَّذِينَ آمَنُوا وَعَمِلُوا الصَّالِحَاتِ يَهْدِيهِمْ رَبُّهُمْ بِإِيمَانِهِمْ ۖ تَجْرِي مِنْ تَحْتِهِمُ الْأَنْهَارُ فِي جَنَّاتِ النَّعِيمِ
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ ਅੱਲਾਹ ਉਨ੍ਹਾਂ ਦੀ ਸ਼ਰਧਾ ਦੇ ਕਾਰਨ ਉਨ੍ਹਾਂ ਨੂੰ ਤੋਹਫਿਆ ਦੇ ਬਾਗ਼ਾਂ ਵਿਚ ਪਹੁੰਚਾ ਦੇਵੇਗਾ ਜਿਨ੍ਹਾਂ ਬੱਲੇ ਨਹਿਰਾਂ ਵੱਗਦੀਆਂ ਹੌਣਗੀਆਂ।
دَعْوَاهُمْ فِيهَا سُبْحَانَكَ اللَّهُمَّ وَتَحِيَّتُهُمْ فِيهَا سَلَامٌ ۚ وَآخِرُ دَعْوَاهُمْ أَنِ الْحَمْدُ لِلَّهِ رَبِّ الْعَالَمِينَ
ਉਸ ਵਿਚ ਉਨ੍ਹਾਂ ਦਾ ਕਹਿਣਾ ਹੋਵੇਗਾ ਕਿ ਹੇ ਅੱਲਾਹ! ਤੂੰ ਪਵਿੱਤਰ ਹੈਂ ਅਤੇ ਮਿਲਣੀ ਵਜੋਂ ਉਨ੍ਹਾਂ ਦੀ ਮੁਲਾਕਾਤ ਸਲਾਮ ਹੋਵੇਗੀ ਅਤੇ ਉਨ੍ਹਾਂ ਦੀ ਆਖ਼ਰੀ ਗੱਲ ਇਹ ਹੋਵੇਗੀ ਕਿ ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ।
وَلَوْ يُعَجِّلُ اللَّهُ لِلنَّاسِ الشَّرَّ اسْتِعْجَالَهُمْ بِالْخَيْرِ لَقُضِيَ إِلَيْهِمْ أَجَلُهُمْ ۖ فَنَذَرُ الَّذِينَ لَا يَرْجُونَ لِقَاءَنَا فِي طُغْيَانِهِمْ يَعْمَهُونَ
ਜੇਕਰ ਅੱਲਾਹ ਲੋਕਾਂ ਲਈ ਉਸੇ ਤਰ੍ਹਾਂ ਜਲਦੀ ਸਜ਼ਾ ਪਹੁੰਚਾ ਦੇਵੇ ਜਿਸ ਤਰ੍ਹਾਂ ਉਹ ਉਨ੍ਹਾਂ ਨਾਲ ਰਹਿਮਤ ਵਿਚ ਜਲਦੀ ਕਰਦਾ ਹੈ, ਤਾਂ ਉਨ੍ਹਾਂ ਦਾ ਸਮਾਂ ਸਮਾਪਿਤ ਕਰ ਦਿੱਤਾ ਗਿਆ ਹੁੰਦਾ। ਪਰ ਅਸੀਂ ਉਨ੍ਹਾਂ ਲੋਕਾਂ ਨੂੰ ਜਿਹੜੇ ਸਾਡੀ ਮੁਲਕਾਤ ਦੀ ਇੱਛਾ ਨਹੀਂ ਰੱਖਦੇ ਉਨ੍ਹਾਂ ਨੂ ਇਨਕਾਰ ਵਿਚ ਭਟਕਣ ਲਈ ਛੱਡ ਦਿੰਦੇ ਹਨ।
وَإِذَا مَسَّ الْإِنْسَانَ الضُّرُّ دَعَانَا لِجَنْبِهِ أَوْ قَاعِدًا أَوْ قَائِمًا فَلَمَّا كَشَفْنَا عَنْهُ ضُرَّهُ مَرَّ كَأَنْ لَمْ يَدْعُنَا إِلَىٰ ضُرٍّ مَسَّهُ ۚ كَذَٰلِكَ زُيِّنَ لِلْمُسْرِفِينَ مَا كَانُوا يَعْمَلُونَ
ਅਤੇ ਮਨੁੱਖ ਨੂੰ ਜਦੋਂ ਕੋਈ ਤਕਲੀਫ਼ ਪਹੁੰਚਦੀ ਹੈ ਤਾਂ ਉਹ ਉਠਦੇ ਬਹਿੰਦੇ ਅਤੇ ਲੰਮੇ ਪਏ ਸਾਨੂੰ ਯਾਦ ਕਰਦੇ ਹਨ। ਫਿਰ ਜਦੋਂ ਅਸੀਂ ਉਸ ਤੋਂ ਉਸ ਦੀ ਤਕਲੀਫ਼ ਦੂਰ ਕਰ ਦਿੰਦੇ ਹਾਂ ਤਾਂ ਉਹ ਅਜਿਹਾ ਹੋ ਜਾਂਦਾ ਹੈ ਮਾਨੋ ਉਨ੍ਹਾਂ ਨੇ ਦੇ ਆਪਣੇ ਬੁਰੇ ਵਕਤ ਵਿਚ ਸਾਨੂੰ ਯਾਦ ਈ ਨਾ ਕੀਤਾ ਹੋਂਵੇ। ਇਸ ਤਰ੍ਹਾਂ ਹੱਦਾਂ ਲੰਘਣ ਵਾਲੇ ਅਜਿਹੇ ਇਨਕਾਰੀਆਂ ਲਈ ਉਨ੍ਹਾਂ ਦੇ ਕੰਮ ਮਨਮੋਹਕ ਬਣਾ ਦਿੱਤੇ ਗਏ ਹਨ।
وَلَقَدْ أَهْلَكْنَا الْقُرُونَ مِنْ قَبْلِكُمْ لَمَّا ظَلَمُوا ۙ وَجَاءَتْهُمْ رُسُلُهُمْ بِالْبَيِّنَاتِ وَمَا كَانُوا لِيُؤْمِنُوا ۚ كَذَٰلِكَ نَجْزِي الْقَوْمَ الْمُجْرِمِينَ
ਅਤੇ ਅਸੀਂ’ ਤੁਹਾਡੇ ਤੋਂ ਪਹਿਲਾਂ ਕੌਮਾਂ ਨੂੰ ਨਸ਼ਟ ਕੀਤਾ ਜਦੋਂ ਉਨ੍ਹਾਂ ਨੇ ਜ਼ੁਲਮ ਕੀਤੇ ਅਤੇ ਉਨ੍ਹਾਂ ਦੇ ਰਸੂਲ ਉਨ੍ਹਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਨਾਲ ਆਏ ਪਰ ਉਹ ਈਮਾਨ ਲਿਆਉਣ ਵਾਂਲੇ ਨਾ ਬਣੇ। ਅਸੀਂ ਪਾਪੀਆਂ ਨੂੰ ਅਜਿਹਾ ਹੀ ਫ਼ਲ ਦਿੰਦੇ ਹਾਂ।

Choose other languages: