Quran Apps in many lanuages:

Surah Yunus Ayahs #16 Translated in Punjabi

وَإِذَا مَسَّ الْإِنْسَانَ الضُّرُّ دَعَانَا لِجَنْبِهِ أَوْ قَاعِدًا أَوْ قَائِمًا فَلَمَّا كَشَفْنَا عَنْهُ ضُرَّهُ مَرَّ كَأَنْ لَمْ يَدْعُنَا إِلَىٰ ضُرٍّ مَسَّهُ ۚ كَذَٰلِكَ زُيِّنَ لِلْمُسْرِفِينَ مَا كَانُوا يَعْمَلُونَ
ਅਤੇ ਮਨੁੱਖ ਨੂੰ ਜਦੋਂ ਕੋਈ ਤਕਲੀਫ਼ ਪਹੁੰਚਦੀ ਹੈ ਤਾਂ ਉਹ ਉਠਦੇ ਬਹਿੰਦੇ ਅਤੇ ਲੰਮੇ ਪਏ ਸਾਨੂੰ ਯਾਦ ਕਰਦੇ ਹਨ। ਫਿਰ ਜਦੋਂ ਅਸੀਂ ਉਸ ਤੋਂ ਉਸ ਦੀ ਤਕਲੀਫ਼ ਦੂਰ ਕਰ ਦਿੰਦੇ ਹਾਂ ਤਾਂ ਉਹ ਅਜਿਹਾ ਹੋ ਜਾਂਦਾ ਹੈ ਮਾਨੋ ਉਨ੍ਹਾਂ ਨੇ ਦੇ ਆਪਣੇ ਬੁਰੇ ਵਕਤ ਵਿਚ ਸਾਨੂੰ ਯਾਦ ਈ ਨਾ ਕੀਤਾ ਹੋਂਵੇ। ਇਸ ਤਰ੍ਹਾਂ ਹੱਦਾਂ ਲੰਘਣ ਵਾਲੇ ਅਜਿਹੇ ਇਨਕਾਰੀਆਂ ਲਈ ਉਨ੍ਹਾਂ ਦੇ ਕੰਮ ਮਨਮੋਹਕ ਬਣਾ ਦਿੱਤੇ ਗਏ ਹਨ।
وَلَقَدْ أَهْلَكْنَا الْقُرُونَ مِنْ قَبْلِكُمْ لَمَّا ظَلَمُوا ۙ وَجَاءَتْهُمْ رُسُلُهُمْ بِالْبَيِّنَاتِ وَمَا كَانُوا لِيُؤْمِنُوا ۚ كَذَٰلِكَ نَجْزِي الْقَوْمَ الْمُجْرِمِينَ
ਅਤੇ ਅਸੀਂ’ ਤੁਹਾਡੇ ਤੋਂ ਪਹਿਲਾਂ ਕੌਮਾਂ ਨੂੰ ਨਸ਼ਟ ਕੀਤਾ ਜਦੋਂ ਉਨ੍ਹਾਂ ਨੇ ਜ਼ੁਲਮ ਕੀਤੇ ਅਤੇ ਉਨ੍ਹਾਂ ਦੇ ਰਸੂਲ ਉਨ੍ਹਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਨਾਲ ਆਏ ਪਰ ਉਹ ਈਮਾਨ ਲਿਆਉਣ ਵਾਂਲੇ ਨਾ ਬਣੇ। ਅਸੀਂ ਪਾਪੀਆਂ ਨੂੰ ਅਜਿਹਾ ਹੀ ਫ਼ਲ ਦਿੰਦੇ ਹਾਂ।
ثُمَّ جَعَلْنَاكُمْ خَلَائِفَ فِي الْأَرْضِ مِنْ بَعْدِهِمْ لِنَنْظُرَ كَيْفَ تَعْمَلُونَ
ਫਿਰ ਅਸੀਂ ਉਨ੍ਹਾਂ ਤੋਂ ਬਾਅਦ ਤੁਹਾਨੂੰ ਦੇਸ਼ ਵਿਚ ਉੱਤਰਾਧਿਕਾਰੀ ਬਣਾਇਆ ਤਾਂ ਕਿ ਅਸੀਂ ਦੇਖੀਏ ਕਿ ਤੁਸੀਂ ਕਿਹੋ ਜਿਹਾ ਕਰਮ ਕਰਦੇ ਹੋ।
وَإِذَا تُتْلَىٰ عَلَيْهِمْ آيَاتُنَا بَيِّنَاتٍ ۙ قَالَ الَّذِينَ لَا يَرْجُونَ لِقَاءَنَا ائْتِ بِقُرْآنٍ غَيْرِ هَٰذَا أَوْ بَدِّلْهُ ۚ قُلْ مَا يَكُونُ لِي أَنْ أُبَدِّلَهُ مِنْ تِلْقَاءِ نَفْسِي ۖ إِنْ أَتَّبِعُ إِلَّا مَا يُوحَىٰ إِلَيَّ ۖ إِنِّي أَخَافُ إِنْ عَصَيْتُ رَبِّي عَذَابَ يَوْمٍ عَظِيمٍ
ਅਤੇ ਜਦੋਂ’ ਉਨ੍ਹਾਂ ਨੂੰ ਸਾਡੀਆਂ ਸਪੱਸ਼ਟ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਜਿਨ੍ਹਾਂ ਲੋਕਾਂ ਨੂੰ ਸਾਡੇ ਕੋਲ ਆਉਣ ਦਾ ਡਰ ਨਹੀਂ ਉਹ ਕਹਿੰਦੇ ਹਨ ਕਿ ਇਸ ਤੋਂ ਥਿਲ੍ਹਾਂ ਕੋਈ ਹੌਰ ਕੁਰਆਨ ਲਿਆਉ ਜਾਂ ਇਸ ਨੂੰ ਬਦਲ ਦਿਉ। ਆਖੋ, ਕਿ ਇਹ ਮੇਰਾ ਕੰਮ ਨਹੀਂ ਕਿ ਮੈਂ ਆਪਣੀ ਇੱਛਾ ਨਾਲ ਇਸ ਨੂੰ ਬਦਲ ਦੇਵਾਂ ਮੈਂ ਤਾਂ ਸਿਰਫ਼ ਇਸ ਵਹੀ ਦਾ ਪਾਲਣ ਕਰਦਾ ਹਾਂ ਜੋ ਮੇਰੇ ਕੋਲ ਆਉਂਦੀ ਹੈ। ਜੇਕਰ ਮੈਂ ਆਪਣੇ ਰੱਬ ਦੀ ਅਵੱਗਿਆ ਕਕਾਂ ਤਾਂ ਮੈਂ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ।
قُلْ لَوْ شَاءَ اللَّهُ مَا تَلَوْتُهُ عَلَيْكُمْ وَلَا أَدْرَاكُمْ بِهِ ۖ فَقَدْ لَبِثْتُ فِيكُمْ عُمُرًا مِنْ قَبْلِهِ ۚ أَفَلَا تَعْقِلُونَ
ਆਖੋ, ਕਿ ਅੱਲਾਹ ਜੇਕਰ ਇਹੋ ਚਾਹੁੰਦਾ ਤਾਂ ਇਸ (ਕੁਰਆਨ) ਨੂੰ ਮੈਂ ਤੁਹਾਨੂੰ ਨਾ ਸੁਣਾਉਂਦਾ ਅਤੇ ਅੱਲਾਹ ਇਸ ਦੀ ਤੁਹਾਨੂੰ ਖ਼ਬਰ ਤੱਕ ਨਾ ਦਿੰਦਾ। ਮੈਂ ਇਸ ਤੋਂ ਪਹਿਲਾਂ ਤੁਹਾਡੇ ਵਿਚ ਇੱਕ ਜੀਵਨ ਕਾਲ ਬਤੀਤ ਕਰ ਚੁੱਕਿਆ ਹਾਂ ਫਿਰ ਕਿਉਂ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ।

Choose other languages: