Quran Apps in many lanuages:

Surah Yunus Ayahs #4 Translated in Punjabi

الر ۚ تِلْكَ آيَاتُ الْكِتَابِ الْحَكِيمِ
ਅਲਿਫ. ਲਾਮ. ਰਾਅ. ਇਹ ਬਿਬੇਕ ਪੂਰਨ ਪੁਸਤਕਾਂ ਦੀਆਂ ਆਇਤਾਂ ਹਨ।
أَكَانَ لِلنَّاسِ عَجَبًا أَنْ أَوْحَيْنَا إِلَىٰ رَجُلٍ مِنْهُمْ أَنْ أَنْذِرِ النَّاسَ وَبَشِّرِ الَّذِينَ آمَنُوا أَنَّ لَهُمْ قَدَمَ صِدْقٍ عِنْدَ رَبِّهِمْ ۗ قَالَ الْكَافِرُونَ إِنَّ هَٰذَا لَسَاحِرٌ مُبِينٌ
ਕੀ ਲੋਕਾਂ ਨੂੰ ਇਸ ਉੱਪਰ ਹੈਰਾਨੀ ਹੈ, ਕਿ ਅਸੀਂ ਉਨ੍ਹਾਂ ਵਿਚੋਂ ਹੀਂ ਇੱਕ ਬੰਦੇ ਉੱਪਰ ਵਹੀ ਭੇਜੀ ਕਿ ਲੋਕਾਂ ਨੂੰ ਡਰਾਉ ਤਾਂ ਕਿ ਉਹ ਈਮਾਨ ਲਿਆਉਣ। ਮਰਤਬਾ ਹੈ। ਇਨਕਾਰੀਆਂ ਨੇ ਕਿਹਾ ਕਿ ਇਹ ਬੰਦਾ ਤਾਂ ਸਪੱਸ਼ਟ ਜਾਦੂਗਰ ਹੈ।
إِنَّ رَبَّكُمُ اللَّهُ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ ۖ يُدَبِّرُ الْأَمْرَ ۖ مَا مِنْ شَفِيعٍ إِلَّا مِنْ بَعْدِ إِذْنِهِ ۚ ذَٰلِكُمُ اللَّهُ رَبُّكُمْ فَاعْبُدُوهُ ۚ أَفَلَا تَذَكَّرُونَ
ਬੇਸ਼ੱਕ ਤੁਹਾਡਾ ਰੱਬ ਅੱਲਾਹ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਬਣਾਇਆ ਫਿਰ ਉਹ ਸਿੰਘਾਸਣ ਉੱਪਰ ਸਥਾਪਿਤ ਹੋਇਆ। ਉਹ ਹੀ ਸਾਰੇ ਮਾਮਲਿਆਂ ਦਾ ਪ੍ਰਬੰਧ ਕਰਦਾ ਹੈ ਉਸ ਦੀ ਆਗਿਆ ਤੋਂ’ ਬਿਨ੍ਹਾਂ ਕੋਈ ਸਿਫ਼ਾਰਿਸ਼ ਕਰਨ ਵਾਲਾ ਨਹੀਂ। ਇਹ ਹੀ ਅੱਲਾਹ ਤੁਹਾਡਾ ਰੱਬ ਹੈ। ਇਸ ਲਈ ਤੁਸੀਂ ਉਸੇ ਦੀ ਬੰਦਗੀ ਕਰੋ। ਕੀ ਤੁਸੀਂ ਸੋਚਦੇ ਨਹੀਂ
إِلَيْهِ مَرْجِعُكُمْ جَمِيعًا ۖ وَعْدَ اللَّهِ حَقًّا ۚ إِنَّهُ يَبْدَأُ الْخَلْقَ ثُمَّ يُعِيدُهُ لِيَجْزِيَ الَّذِينَ آمَنُوا وَعَمِلُوا الصَّالِحَاتِ بِالْقِسْطِ ۚ وَالَّذِينَ كَفَرُوا لَهُمْ شَرَابٌ مِنْ حَمِيمٍ وَعَذَابٌ أَلِيمٌ بِمَا كَانُوا يَكْفُرُونَ
ਉਸੇ ਵੱਲ ਤੁਸਾਂ ਸਾਰਿਆਂ ਨੇ ਵਾਪਸ ਜਾਣਾ ਹੈ। ਇਹ ਅੱਲਾਹ ਦਾ ਪੱਕਾ ਵਾਅਦਾ ਹੈ। ਬੇਸ਼ੱਕ ਉਹੀ ਰਚਨਾ ਰਚਾਉਣ ਵਾਲਾ ਹੈ ਅਤੇ ਉਹ ਹੀ ਖ਼ਤਮ ਕਰਨ ਉਪਰੰਤ ਫਿਰ ਰਚਾਵੇਗਾ ਤਾਂ ਕਿ ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਭਲੇ ਕੰਮ ਕੀਤੇ ਉਨ੍ਹਾਂ ਨੂੰ ਇਨਸਾਫ਼ ਨਾਲ ਫ਼ਲ ਦੇ ਸਕੇ। ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਦੀ ਅਵੱਗਿਆ ਦੇ ਬਦਲੇ ਉਨ੍ਹਾਂ ਲਈ ਥੌਲ੍ਹਦਾ ਹੋਇਆ (ਗਰਮ) ਪਾਣੀ ਅਤੇ ਤਕਲੀਫ਼ ਦਾਇਕ ਸਜ਼ਾ ਹੈ।

Choose other languages: