Quran Apps in many lanuages:

Surah Ta-Ha Ayahs #47 Translated in Punjabi

اذْهَبَا إِلَىٰ فِرْعَوْنَ إِنَّهُ طَغَىٰ
ਤੁਸੀਂ’ ਦੋਵੇਂ ਫਿਰਔਨ ਦੇ ਕੋਲ ਜਾਉ, ਉਹ ਵਿਦਰੋਹੀ ਹੋ ਗਿਆ ਹੈ।
فَقُولَا لَهُ قَوْلًا لَيِّنًا لَعَلَّهُ يَتَذَكَّرُ أَوْ يَخْشَىٰ
ਇਸ ਲਈ ਉਸ ਨਾਲ ਨਿਮਰਤਾ ਪੂਰਵਕ ਗੱਲ ਕਰਨਾ, ਹੋ ਸਕਦਾ ਹੈ ਉਹ ਨਸੀਹਤ ਸਵੀਕਾਰ ਕਰੇ ਜਾਂ ਡਰ ਜਾਵੇ।
قَالَا رَبَّنَا إِنَّنَا نَخَافُ أَنْ يَفْرُطَ عَلَيْنَا أَوْ أَنْ يَطْغَىٰ
ਦੋਵਾਂ ਨੇ ਕਿਹਾ, ਹੇ ਸਾਡੇ ਪਾਲਣਹਾਰ! ਸਾਨੂੰ ਡਰ ਹੈ ਕਿ ਉਹ ਸਾਡੇ ਉੱਪਰ ਜ਼ੁਲਮ ਨਾ ਕਰੇ ਜਾਂ ਸਾਡਾ ਵਿਰੋਧ ਕਰਨ ਲੱਗੇ।
قَالَ لَا تَخَافَا ۖ إِنَّنِي مَعَكُمَا أَسْمَعُ وَأَرَىٰ
ਫ਼ਰਮਾਇਆ ਕਿ ਤੁਸੀਂ ਡਰੋਂ ਨਾ ਮੈਂ ਤੁਹਾਡੇ ਦੋਵਾਂ ਦੇ ਨਾਲ ਹਾਂ। ਤੁਹਾਨੂੰ ਸੁਣ ਅਤੇ ਦੇਖ ਰਿਹਾ ਹਾਂ।
فَأْتِيَاهُ فَقُولَا إِنَّا رَسُولَا رَبِّكَ فَأَرْسِلْ مَعَنَا بَنِي إِسْرَائِيلَ وَلَا تُعَذِّبْهُمْ ۖ قَدْ جِئْنَاكَ بِآيَةٍ مِنْ رَبِّكَ ۖ وَالسَّلَامُ عَلَىٰ مَنِ اتَّبَعَ الْهُدَىٰ
ਇਸ ਲਈ ਤੁਸੀ’ ਉਸ ਦੇ ਕੋਲ ਜਾਉ ਅਤੇ ਕਹੋ ਕਿ ਅਸੀਂ ਦੋਵੇਂ ਤੇਰੇ ਰੱਬ ਦੇ ਭੇਜੇ ਹੋਏ ਹਾਂ। ਇਸ ਲਈ ਤੂੰ ਇਸਰਾਈਲ ਦੀ ਸੰਤਾਨ ਨੂੰ ਸਾਡੇ ਨਾਲ ਜਾਣਦੇ ਅਤੇ ਉਨ੍ਹਾਂ ਤੇ ਜ਼ੁਲਮ ਨਾ ਕਰ। ਅਸੀਂ ਤੇਰੇ ਰੱਬ ਦੇ ਕੋਲੋਂ ਇੱਕ ਨਿਸ਼ਾਨੀ ਵੀ ਲਿਆਏ ਹਾਂ। ਅਤੇ ਸਲਾਮਤੀ ਉਸ ਬੰਦੇ ਲਈ ਹੈ ਜਿਹੜਾ ਚੰਗੇ ਰਾਹ ਦਾ ਪਾਲਣ ਕਰੇ।

Choose other languages: