Quran Apps in many lanuages:

Surah Ta-Ha Ayahs #132 Translated in Punjabi

أَفَلَمْ يَهْدِ لَهُمْ كَمْ أَهْلَكْنَا قَبْلَهُمْ مِنَ الْقُرُونِ يَمْشُونَ فِي مَسَاكِنِهِمْ ۗ إِنَّ فِي ذَٰلِكَ لَآيَاتٍ لِأُولِي النُّهَىٰ
ਕੀ ਲੋਕਾਂ ਨੂੰ ਇਸ ਗੱਲ ਨਾਲ ਗਿਆਨ ਨਹੀਂ ਮਿਲਿਆ ਕਿ ਇਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੇ ਵਰਗ ਨਸ਼ਟ ਕਰ ਦਿੱਤੇ ਹਨ। ਇਹ ਉਨ੍ਹਾਂ ਦੇ ਸ਼ਹਿਰਾਂ ਵਿਚ ਰਹਿੰਦੇ ਹਨ। ਬੇਸ਼ੱਕ ਇਸ ਵਿਚ ਸ਼ੁੱਧੀ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।
وَلَوْلَا كَلِمَةٌ سَبَقَتْ مِنْ رَبِّكَ لَكَانَ لِزَامًا وَأَجَلٌ مُسَمًّى
ਅਤੇ ਜੇਕਰ ਤੁਹਾਡੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਨੀਯਤ ਨਾ ਹੋ ਚੁੱਕੀ ਹੁੰਦੀ ਅਤੇ ਮੌਕੇ ਦੀ ਇੱਕ ਹੱਦ ਨਿਰਧਾਰਿਤ ਨਾ ਹੁੰਦੀ ਤਾਂ ਜ਼ਰੂਰ ਇਸ ਦਾ ਫੈਸਲਾ ਮੁਕਾ ਦਿੱਤਾ ਜਾਂਦਾ।
فَاصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ غُرُوبِهَا ۖ وَمِنْ آنَاءِ اللَّيْلِ فَسَبِّحْ وَأَطْرَافَ النَّهَارِ لَعَلَّكَ تَرْضَىٰ
ਇਸ ਲਈ ਇਹ ਲੋਕ ਜਿਹੜਾ ਕੁਝ ਆਖਦੇ ਹਨ, ਉਸ ਉੱਪਰ ਧੀਰਜ ਰੱਖੋ। ਅਤੇ ਆਪਣੇ ਰੱਬ ਦੀ ਪ੍ਰਸੰਸਾ ਦੇ ਸਹਿਤ ਉਪਮਾਂ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਪਹਿਲਾਂ, ਅਤੇ ਰਾਤ ਦੀਆਂ ਘੜੀਆਂ ਵਿਚ ਵੀ ਉਸ ਦੀ ਵਡਿਆਈ ਕਰੋ। ਦਿਨ ਦੇ ਕਿਨਾਰਿਆਂ ਤੇ ਵੀ (ਵਡਿਆਈ ਕਰੋ) ਤਾਂ ਕਿ ਤੁਹਾਨੂੰ ਸੰਤੁਸ਼ਟੀ ਮਿਲੇ।
وَلَا تَمُدَّنَّ عَيْنَيْكَ إِلَىٰ مَا مَتَّعْنَا بِهِ أَزْوَاجًا مِنْهُمْ زَهْرَةَ الْحَيَاةِ الدُّنْيَا لِنَفْتِنَهُمْ فِيهِ ۚ وَرِزْقُ رَبِّكَ خَيْرٌ وَأَبْقَىٰ
ਅਤੇ ਕਦੇ ਵੀ ਉਨ੍ਹਾਂ ਚੀਜ਼ਾਂ ਵੱਲ ਅੱਖ ਚੁੱਕ ਕੇ ਵੀ ਨਾ’ ਦੇਖੋ, ਜਿਸ ਨੂੰ ਅਸੀਂ ਉਨ੍ਹਾਂ ਦੇ ਕੁਝ ਜੱਥਿਆਂ ਨੂੰ ਉਨ੍ਹਾਂ ਦੇ ਇਮਤਿਹਾਨ ਲਈ ਉਨ੍ਹਾਂ ਨੂੰ ਸੰਸਾਰ ਦੀ ਸੁੰਦਰਤਾ ਦੇ ਰੱਖੀ ਹੈ। ਅਤੇ ਤੁਹਾਡੇ ਰੱਬ ਦਾ ਰਿਜ਼ਕ ਜ਼ਿਆਦਾ ਉੱਤਮ ਹੈ ਅਤੇ ਬਾਕੀ ਰਹਿਣ ਵਾਲਾ ਹੈ।
وَأْمُرْ أَهْلَكَ بِالصَّلَاةِ وَاصْطَبِرْ عَلَيْهَا ۖ لَا نَسْأَلُكَ رِزْقًا ۖ نَحْنُ نَرْزُقُكَ ۗ وَالْعَاقِبَةُ لِلتَّقْوَىٰ
ਅਤੇ ਆਪਣੇ ਲੋਕਾਂ ਨੂੰ ਨਮਾਜ਼ ਦਾ ਹੁਕਮ ਦਿਉਂ ਅਤੇ ਉਸ ਦੀ ਪਾਬੰਦੀ ਕਰੋ। ਅਸੀਂ’ ਤੁਹਾਡੇ ਤੋਂ ਕੋਈ ਰਿਜ਼ਕ ਨਹੀਂ ਮੰਗਦੇ। ਰਿਜ਼ਕ ਤਾਂ ਤੁਹਾਨੂੰ ਅਸੀਂ ਦੇਵਾਂਗੇ। ਚੰਗਾ ਸਿੱਟਾ ਤਾਂ ਤਕਵਾ (ਧੀਰਜ ਰੱਖਣ ਵਾਲੇ) ਲਈ ਹੀ ਹੈ।

Choose other languages: