Quran Apps in many lanuages:

Surah Ta-Ha Ayahs #135 Translated in Punjabi

وَلَا تَمُدَّنَّ عَيْنَيْكَ إِلَىٰ مَا مَتَّعْنَا بِهِ أَزْوَاجًا مِنْهُمْ زَهْرَةَ الْحَيَاةِ الدُّنْيَا لِنَفْتِنَهُمْ فِيهِ ۚ وَرِزْقُ رَبِّكَ خَيْرٌ وَأَبْقَىٰ
ਅਤੇ ਕਦੇ ਵੀ ਉਨ੍ਹਾਂ ਚੀਜ਼ਾਂ ਵੱਲ ਅੱਖ ਚੁੱਕ ਕੇ ਵੀ ਨਾ’ ਦੇਖੋ, ਜਿਸ ਨੂੰ ਅਸੀਂ ਉਨ੍ਹਾਂ ਦੇ ਕੁਝ ਜੱਥਿਆਂ ਨੂੰ ਉਨ੍ਹਾਂ ਦੇ ਇਮਤਿਹਾਨ ਲਈ ਉਨ੍ਹਾਂ ਨੂੰ ਸੰਸਾਰ ਦੀ ਸੁੰਦਰਤਾ ਦੇ ਰੱਖੀ ਹੈ। ਅਤੇ ਤੁਹਾਡੇ ਰੱਬ ਦਾ ਰਿਜ਼ਕ ਜ਼ਿਆਦਾ ਉੱਤਮ ਹੈ ਅਤੇ ਬਾਕੀ ਰਹਿਣ ਵਾਲਾ ਹੈ।
وَأْمُرْ أَهْلَكَ بِالصَّلَاةِ وَاصْطَبِرْ عَلَيْهَا ۖ لَا نَسْأَلُكَ رِزْقًا ۖ نَحْنُ نَرْزُقُكَ ۗ وَالْعَاقِبَةُ لِلتَّقْوَىٰ
ਅਤੇ ਆਪਣੇ ਲੋਕਾਂ ਨੂੰ ਨਮਾਜ਼ ਦਾ ਹੁਕਮ ਦਿਉਂ ਅਤੇ ਉਸ ਦੀ ਪਾਬੰਦੀ ਕਰੋ। ਅਸੀਂ’ ਤੁਹਾਡੇ ਤੋਂ ਕੋਈ ਰਿਜ਼ਕ ਨਹੀਂ ਮੰਗਦੇ। ਰਿਜ਼ਕ ਤਾਂ ਤੁਹਾਨੂੰ ਅਸੀਂ ਦੇਵਾਂਗੇ। ਚੰਗਾ ਸਿੱਟਾ ਤਾਂ ਤਕਵਾ (ਧੀਰਜ ਰੱਖਣ ਵਾਲੇ) ਲਈ ਹੀ ਹੈ।
وَقَالُوا لَوْلَا يَأْتِينَا بِآيَةٍ مِنْ رَبِّهِ ۚ أَوَلَمْ تَأْتِهِمْ بَيِّنَةُ مَا فِي الصُّحُفِ الْأُولَىٰ
ਅਤੇ ਲੋਕ ਕਹਿੰਦੇ ਹਨ ਕਿ ਇਹ ਆਪਣੇ ਰੱਬ ਤੋਂ ਸਾਡੇ ਲਈ ਕੋਈ ਨਿਸ਼ਾਨੀਆਂ ਕਿਉਂ ਨਹੀਂ ਲਿਆਉਂਦੇ। ਕੀ ਉਨ੍ਹਾਂ ਪਾਸ ਪਿਛਲੀਆਂ ਕਿਤਾਬਾਂ ਦੀ ਦਲੀਲ ਨਹੀਂ’ ਪਹੁੰਚੀ।
وَلَوْ أَنَّا أَهْلَكْنَاهُمْ بِعَذَابٍ مِنْ قَبْلِهِ لَقَالُوا رَبَّنَا لَوْلَا أَرْسَلْتَ إِلَيْنَا رَسُولًا فَنَتَّبِعَ آيَاتِكَ مِنْ قَبْلِ أَنْ نَذِلَّ وَنَخْزَىٰ
ਅਤੇ ਜੇਕਰ ਅਸੀਂ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਕਿਸੇ ਆਫ਼ਤ ਨਾਲ ਨਸ਼ਟ ਕਰ ਦਿੰਦੇ ਤਾਂ ਉਹ ਕਹਿੰਦੇ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਕੋਲ ਰਸੂਲ ਕਿਉਂ ਨ ਭੇਜਿਆ ਤਾਂ ਜੋ ਅਸੀਂ ਅਪਮਾਣਿਤ ਅਤੇ ਸ਼ਰਮਿੰਦਾ ਹੋਣ ਤੋਂ ਪਹਿਲਾਂ ਤੇਰੀਆਂ ਨਿਸ਼ਾਨੀਆਂ ਦਾ ਪਾਲਣ ਕਰਦੇ।
قُلْ كُلٌّ مُتَرَبِّصٌ فَتَرَبَّصُوا ۖ فَسَتَعْلَمُونَ مَنْ أَصْحَابُ الصِّرَاطِ السَّوِيِّ وَمَنِ اهْتَدَىٰ
ਆਖੋ, ਕਿ ਹਰ ਇੱਕ ਉਡੀਕ ਵਿਚ ਹੈ, ਤਾਂ ਤੂਸੀਂ ਵੀ ਉਡੀਕ ਕਰੋ। ਭਵਿੱਖ ਵਿਚ ਤੁਸੀ ਜਾਣ ਲਵੌਗੇ ਕਿ ਕੌਣ ਸਿੱਧੇ ਰਾਹ ਤੇ ਚੱਲਣ ਵਾਲਾ ਹੈ ਅਤੇ ਕੌਣ ਜੰਨਤ ਵੱਲ ਰਾਹ ਲੱਭਣ ਵਾਲਾ ਹੈ।

Choose other languages: