Quran Apps in many lanuages:

Surah Saba Ayahs #7 Translated in Punjabi

وَقَالَ الَّذِينَ كَفَرُوا لَا تَأْتِينَا السَّاعَةُ ۖ قُلْ بَلَىٰ وَرَبِّي لَتَأْتِيَنَّكُمْ عَالِمِ الْغَيْبِ ۖ لَا يَعْزُبُ عَنْهُ مِثْقَالُ ذَرَّةٍ فِي السَّمَاوَاتِ وَلَا فِي الْأَرْضِ وَلَا أَصْغَرُ مِنْ ذَٰلِكَ وَلَا أَكْبَرُ إِلَّا فِي كِتَابٍ مُبِينٍ
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਆਖਦੇ ਹਨ ਕਿ ਸਾਡੇ ਤੇ ਕਿਆਮਤ ਨਹੀਂ ਆਵੇਗੀ, ਆਖੋ ਕਿ ਕਿਉਂ ਨਹੀਂ?ਸਹੁੰ ਹੈ ਮੇਰੇ ਰੱਬ ਦੀ, ਜਿਹੜਾ ਗੁੱਝੀਆਂ ਨੂੰ ਜਾਣਨ ਵਾਲਾ ਹੈ। ਉਹ (ਕਿਆਮਤ) ਜ਼ਰੂਰ ਤੁਹਾਡੇ ਤੇ ਆਵੇਗੀ। ਉਸ ਤੋਂ ਅਸਮਾਨਾਂ ਅਤੇ ਧਰਤੀ ਤੇ ਕਿਣਕੇ ਸਮਾਨ ਵੀ ਕੋਈ ਚੀਜ਼ ਛੁਪੀ ਨਹੀਂ। ਅਤੇ ਨਾ ਕੋਈ ਚੀਜ਼ ਉਸ (ਕਿਣਕੇ) ਤੋਂ ਛੋਟੀ ਅਤੇ ਵੱਡੀ ਹੈ। ਪਰੰਤੂ ਉਹ ਇੱਕ ਰੋਸ਼ਨ ਕਿਤਾਬ ਵਿਚ ਹੈ।
لِيَجْزِيَ الَّذِينَ آمَنُوا وَعَمِلُوا الصَّالِحَاتِ ۚ أُولَٰئِكَ لَهُمْ مَغْفِرَةٌ وَرِزْقٌ كَرِيمٌ
ਤਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਚੰਗਾ ਬਦਲਾ ਦੇਵੇ, ਜਿਨ੍ਹਾਂ ਨੇ ਈਮਾਨ ਲਿਆਂਦਾ ਅਤੇ ਭਲੇ ਕਰਮ ਕੀਤੇ। ਇਹ ਹੀ ਲੋਕ ਹਨ, ਜਿਨ੍ਹਾਂ ਲਈ ਮੁਆਫ਼ੀ ਅਤੇ ਇੱਜ਼ਤ ਵਾਲੀ ਰੋਜ਼ੀ ਹੈ।
وَالَّذِينَ سَعَوْا فِي آيَاتِنَا مُعَاجِزِينَ أُولَٰئِكَ لَهُمْ عَذَابٌ مِنْ رِجْزٍ أَلِيمٌ
ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ (ਨੀਵਾਂ ਦਿਖਾਣ ਲਈ) ਨੀਵਾਂ ਦਿਖਾਉਣ ਦਾ ਯਤਨ ਕੀਤਾ। ਉਸ ਲਈ ਸਖਤ ਦੁੱਖਦਾਇਕ ਸਜ਼ਾ ਹੈ।
وَيَرَى الَّذِينَ أُوتُوا الْعِلْمَ الَّذِي أُنْزِلَ إِلَيْكَ مِنْ رَبِّكَ هُوَ الْحَقَّ وَيَهْدِي إِلَىٰ صِرَاطِ الْعَزِيزِ الْحَمِيدِ
ਅਤੇ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਹੈ, ਉਹ ਉਸ ਚੀਜ਼ ਨੂੰ ਜਿਹੜੀ ਤੁਹਾਡੇ ਰੱਬ ਵੱਲੋਂ ਤੁਹਾਡੇ ਵੱਲ ਭੇਜੀ ਗਈ ਹੈ, ਸਮਝਦੇ ਹਨ, ਕਿ ਇਹੀ ਹਕੀਕੀ ਸੱਚ ਹੈ। ਅਤੇ ਉਹ ਸ਼ਕਤੀਸ਼ਾਲੀ ਅਤੇ ਸਿਫ਼ਤ ਦੇ ਲਾਇਕ ਅੱਲਾਹ ਦਾ ਰਾਹ ਦਿਖਾਉਂਦਾ ਹੈ।
وَقَالَ الَّذِينَ كَفَرُوا هَلْ نَدُلُّكُمْ عَلَىٰ رَجُلٍ يُنَبِّئُكُمْ إِذَا مُزِّقْتُمْ كُلَّ مُمَزَّقٍ إِنَّكُمْ لَفِي خَلْقٍ جَدِيدٍ
ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ, ਉਹ ਆਖਦੇ ਹਨ ਕੀ ਅਸੀਂ’ ਤੁਹਾਨੂੰ ਅਜਿਹਾ ਬੰਦਾ ਦੱਸੀਏ, ਜਿਹੜਾ ਤੁਹਾਨੂੰ ਖ਼ਬਰ ਦਿੰਦਾ ਹੈ ਕਿ ਜਦੋਂ ਤੁਸੀਂ ਬਿਲਕੁਲ

Choose other languages: