Quran Apps in many lanuages:

Surah Saba Ayahs #9 Translated in Punjabi

وَالَّذِينَ سَعَوْا فِي آيَاتِنَا مُعَاجِزِينَ أُولَٰئِكَ لَهُمْ عَذَابٌ مِنْ رِجْزٍ أَلِيمٌ
ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ (ਨੀਵਾਂ ਦਿਖਾਣ ਲਈ) ਨੀਵਾਂ ਦਿਖਾਉਣ ਦਾ ਯਤਨ ਕੀਤਾ। ਉਸ ਲਈ ਸਖਤ ਦੁੱਖਦਾਇਕ ਸਜ਼ਾ ਹੈ।
وَيَرَى الَّذِينَ أُوتُوا الْعِلْمَ الَّذِي أُنْزِلَ إِلَيْكَ مِنْ رَبِّكَ هُوَ الْحَقَّ وَيَهْدِي إِلَىٰ صِرَاطِ الْعَزِيزِ الْحَمِيدِ
ਅਤੇ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਹੈ, ਉਹ ਉਸ ਚੀਜ਼ ਨੂੰ ਜਿਹੜੀ ਤੁਹਾਡੇ ਰੱਬ ਵੱਲੋਂ ਤੁਹਾਡੇ ਵੱਲ ਭੇਜੀ ਗਈ ਹੈ, ਸਮਝਦੇ ਹਨ, ਕਿ ਇਹੀ ਹਕੀਕੀ ਸੱਚ ਹੈ। ਅਤੇ ਉਹ ਸ਼ਕਤੀਸ਼ਾਲੀ ਅਤੇ ਸਿਫ਼ਤ ਦੇ ਲਾਇਕ ਅੱਲਾਹ ਦਾ ਰਾਹ ਦਿਖਾਉਂਦਾ ਹੈ।
وَقَالَ الَّذِينَ كَفَرُوا هَلْ نَدُلُّكُمْ عَلَىٰ رَجُلٍ يُنَبِّئُكُمْ إِذَا مُزِّقْتُمْ كُلَّ مُمَزَّقٍ إِنَّكُمْ لَفِي خَلْقٍ جَدِيدٍ
ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ, ਉਹ ਆਖਦੇ ਹਨ ਕੀ ਅਸੀਂ’ ਤੁਹਾਨੂੰ ਅਜਿਹਾ ਬੰਦਾ ਦੱਸੀਏ, ਜਿਹੜਾ ਤੁਹਾਨੂੰ ਖ਼ਬਰ ਦਿੰਦਾ ਹੈ ਕਿ ਜਦੋਂ ਤੁਸੀਂ ਬਿਲਕੁਲ
أَفْتَرَىٰ عَلَى اللَّهِ كَذِبًا أَمْ بِهِ جِنَّةٌ ۗ بَلِ الَّذِينَ لَا يُؤْمِنُونَ بِالْآخِرَةِ فِي الْعَذَابِ وَالضَّلَالِ الْبَعِيدِ
ਉਸ ਨੇ ਅੱਲਾਹ ਤੋ ਝੂਠ ਬੰਨ੍ਹਿਆ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਦੀਵਾਨਗੀ ਹੈ। ਸਗੋਂ ਜਿਹੜੇ ਲੋਕ ਪ੍ਰਲੋਕ ਤੇ ਯਕੀਨ ਨਹੀਂ ਕਰਦੇ, ਉਹ ਹੀ ਸਜ਼ਾ ਵਿਚ ਅਤੇ ਹੱਦੋਂ ਪਾਰ ਦੀ ਗ੍ਰੰਮਰਾਹੀ ਵਿਚ ਲਿਪਤ ਹਨ।
أَفَلَمْ يَرَوْا إِلَىٰ مَا بَيْنَ أَيْدِيهِمْ وَمَا خَلْفَهُمْ مِنَ السَّمَاءِ وَالْأَرْضِ ۚ إِنْ نَشَأْ نَخْسِفْ بِهِمُ الْأَرْضَ أَوْ نُسْقِطْ عَلَيْهِمْ كِسَفًا مِنَ السَّمَاءِ ۚ إِنَّ فِي ذَٰلِكَ لَآيَةً لِكُلِّ عَبْدٍ مُنِيبٍ
ਤਾਂ ਕੀ ਉਨ੍ਹਾਂ ਨੇ ਆਕਾਸ਼ ਅਤੇ ਧਰਤੀ ਦੇ ਵੱਲ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅਤੇ ਪਿਛੇ ਹੈ, ਤੇ ਦ੍ਰਿਸ਼ਟੀ ਨਹੀਂ ਪਾਈ। ਜੇਕਰ ਅਸੀਂ ਚਾਹੀਏ ਤਾਂ ਉਨ੍ਹਾਂ ਨੂੰ ਧਰਤੀ ਵਿਚ ਧਸਾ ਦੇਈਏ ਜਾਂ ਉਨ੍ਹਾਂ ਤੇ ਅਸਮਾਨ ਤੋ ਟੁਕੜੇ ਡੇਗ ਦੇਈਏ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਹਰੇਕ ਬੰਦੇ ਲਈ ਜਿਹੜਾ ਧਿਆਨ ਦੇਣ ਵਾਲਾ ਹੋਵੇ।

Choose other languages: