Quran Apps in many lanuages:

Surah Luqman Ayahs #15 Translated in Punjabi

هَٰذَا خَلْقُ اللَّهِ فَأَرُونِي مَاذَا خَلَقَ الَّذِينَ مِنْ دُونِهِ ۚ بَلِ الظَّالِمُونَ فِي ضَلَالٍ مُبِينٍ
ਇਹ ਅੱਲਾਹ ਦੀ ਸਿਰਜਣਾ ਹੈ। ਤੂਸੀਂ ਮੈਨੂੰ ਦਿਖਾਉ, ਜਿਹੜਾ ਅੱਲਾਹ ਦਾ ਸ਼ਰੀਕ (ਤੁਸੀਂ ਮੰਨਦੇ ਹੋ) ਹੈ, ਉਸ ਨੇ ਕੀ ਪੈਦਾ ਕੀਤਾ ਹੈ। ਸਗੋਂ ਜ਼ਾਲਿਮ ਲੋਕ ਖੁੱਲ੍ਹੇ-ਆਮ ਮਾੜੇ ਰਾਹ ਤੇ ਹਨ।
وَلَقَدْ آتَيْنَا لُقْمَانَ الْحِكْمَةَ أَنِ اشْكُرْ لِلَّهِ ۚ وَمَنْ يَشْكُرْ فَإِنَّمَا يَشْكُرُ لِنَفْسِهِ ۖ وَمَنْ كَفَرَ فَإِنَّ اللَّهَ غَنِيٌّ حَمِيدٌ
ਅਤੇ ਅਸੀਂ ਲੂਕਮਾਨ ਨੂੰ ਬਿਬੇਕ ਬਖਸ਼ਿਆ। ਤਾਂ ਕਿ ਅੱਲਾਹ ਦਾ ਸ਼ੁਕਰ ਗੁਜ਼ਾਰ ਹੋਵੇ। ਜਿਹੜਾ ਬੰਦਾ ਸ਼ੁਕਰ ਅਦਾ ਕਰੇਗਾ ਉਹ ਆਪਣੇ ਲਾਭ ਲਈ ਕਰੇਗਾ ਅਤੇ ਜਿਹੜਾ ਨਾ ਸ਼ੁਕਰਾ ਬਣੇਗਾ ਤਾਂ ਅੱਲਾਹ ਬੇਪਰਵਾਹ ਅਤੇ ਵਿਸ਼ੇਸ਼ਤਾਵਾਂ ਵਾਲਾ ਹੈ।
وَإِذْ قَالَ لُقْمَانُ لِابْنِهِ وَهُوَ يَعِظُهُ يَا بُنَيَّ لَا تُشْرِكْ بِاللَّهِ ۖ إِنَّ الشِّرْكَ لَظُلْمٌ عَظِيمٌ
ਅਤੇ ਜਦੋਂ’ ਲੁਕਮਾਨ ਨੇ ਆਪਣੇ ਪੁੱਤਰ ਨੂੰ ਉਪਦੇਸ਼ ਦਿੰਦੇ ਹੋਏ ਆਖਿਆ ਕਿ ਹੇ ਮੇਰੇ ਪੁੱਤਰ! ਅੱਲਾਹ ਦਾ ਕੋਈ ਸ਼ਰੀਕ ਨਾ ਬਣਾਉ। ਬੇਸ਼ੱਕ ਸ਼ਰੀਕ ਬਣਾਉਣਾ ਬਹੁਤ ਵੱਡਾ ਜ਼ੁਲਮ ਹੈ।
وَوَصَّيْنَا الْإِنْسَانَ بِوَالِدَيْهِ حَمَلَتْهُ أُمُّهُ وَهْنًا عَلَىٰ وَهْنٍ وَفِصَالُهُ فِي عَامَيْنِ أَنِ اشْكُرْ لِي وَلِوَالِدَيْكَ إِلَيَّ الْمَصِيرُ
ਅਤੇ ਅਸੀਂ ਮਨੁੱਖ ਨੂੰ ਉਸਦੇ ਮਾਂ-ਬਾਪ ਬਾਰੇ ਸਾਵਧਾਨ ਕੀਤਾ। ਉਸ ਦੀ ਮਾਂ ਨੇ ਤਕਲੀਫ ਤੇ ਤਕਲੀਫ਼ ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ। ਅਤੇ ਦੋ ਸਾਲ ਤੱਕ ਉਸ ਨੇ (ਮਾਂ) ਦਾ ਦੁੱਧ ਪੀਣਾ ਛੱਡਿਆ। ਸੋ ਮੇਰਾ ਅਤੇ ਆਪਣੇ ਮਾਤਾ ਪਿਤਾ ਦਾ ਸ਼ੁਕਰ ਅਦਾ ਕਰ। ਮੇਰੇ ਵੱਲ ਹੀ (ਤੂੰ? ਵਾਪਿਸ ਆਉਣਾ ਹੈ।)
وَإِنْ جَاهَدَاكَ عَلَىٰ أَنْ تُشْرِكَ بِي مَا لَيْسَ لَكَ بِهِ عِلْمٌ فَلَا تُطِعْهُمَا ۖ وَصَاحِبْهُمَا فِي الدُّنْيَا مَعْرُوفًا ۖ وَاتَّبِعْ سَبِيلَ مَنْ أَنَابَ إِلَيَّ ۚ ثُمَّ إِلَيَّ مَرْجِعُكُمْ فَأُنَبِّئُكُمْ بِمَا كُنْتُمْ تَعْمَلُونَ
ਅਤੇ ਜੇਕਰ ਉਹ ਦੋਵੇਂ ਤੇਰੇ ਤੇ ਦਬਾਅ ਪਾਉਣ ਕਿ ਕਿ ਤੂੰ ਮੇਰੇ ਬਰਾਬਰ ਅਜਿਹੀ ਚੀਜ਼ ਨੂੰ ਸ਼ਰੀਕ ਠਹਿਰਾ, ਜਿਸ ਦਾ ਤੈਨੂੰ ਪਤਾ ਨਹੀਂ ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨਣਾ। ਅਤੇ ਜਗਤ ਵਿਚ ਉਨ੍ਹਾਂ ਨਾਲ ਭਲਾ ਸਲੂਕ ਕਰਨਾ। ਤੂੰ ਉਸ ਬੰਦੇ ਦੇ (ਹੁਕਮ ਦਾ) ਪਾਲਣ ਕਰਨਾ ਜਿਹੜਾ ਮੇਰੇ ਵੱਲ ਝੁਕਿਆ ਹੈ। ਫਿਰ ਤੁਸੀਂ ਸਾਰਿਆਂ ਨੇ ਮੇਰੇ ਕੋਲ ਆਉਣਾ ਹੈ। ਫਿਰ ਮੈਂ ਤੁਹਾਨੂੰ ਦੱਸ ਦੇਵਾਂਗਾ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।

Choose other languages: