Quran Apps in many lanuages:

Surah Luqman Ayahs #18 Translated in Punjabi

وَوَصَّيْنَا الْإِنْسَانَ بِوَالِدَيْهِ حَمَلَتْهُ أُمُّهُ وَهْنًا عَلَىٰ وَهْنٍ وَفِصَالُهُ فِي عَامَيْنِ أَنِ اشْكُرْ لِي وَلِوَالِدَيْكَ إِلَيَّ الْمَصِيرُ
ਅਤੇ ਅਸੀਂ ਮਨੁੱਖ ਨੂੰ ਉਸਦੇ ਮਾਂ-ਬਾਪ ਬਾਰੇ ਸਾਵਧਾਨ ਕੀਤਾ। ਉਸ ਦੀ ਮਾਂ ਨੇ ਤਕਲੀਫ ਤੇ ਤਕਲੀਫ਼ ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ। ਅਤੇ ਦੋ ਸਾਲ ਤੱਕ ਉਸ ਨੇ (ਮਾਂ) ਦਾ ਦੁੱਧ ਪੀਣਾ ਛੱਡਿਆ। ਸੋ ਮੇਰਾ ਅਤੇ ਆਪਣੇ ਮਾਤਾ ਪਿਤਾ ਦਾ ਸ਼ੁਕਰ ਅਦਾ ਕਰ। ਮੇਰੇ ਵੱਲ ਹੀ (ਤੂੰ? ਵਾਪਿਸ ਆਉਣਾ ਹੈ।)
وَإِنْ جَاهَدَاكَ عَلَىٰ أَنْ تُشْرِكَ بِي مَا لَيْسَ لَكَ بِهِ عِلْمٌ فَلَا تُطِعْهُمَا ۖ وَصَاحِبْهُمَا فِي الدُّنْيَا مَعْرُوفًا ۖ وَاتَّبِعْ سَبِيلَ مَنْ أَنَابَ إِلَيَّ ۚ ثُمَّ إِلَيَّ مَرْجِعُكُمْ فَأُنَبِّئُكُمْ بِمَا كُنْتُمْ تَعْمَلُونَ
ਅਤੇ ਜੇਕਰ ਉਹ ਦੋਵੇਂ ਤੇਰੇ ਤੇ ਦਬਾਅ ਪਾਉਣ ਕਿ ਕਿ ਤੂੰ ਮੇਰੇ ਬਰਾਬਰ ਅਜਿਹੀ ਚੀਜ਼ ਨੂੰ ਸ਼ਰੀਕ ਠਹਿਰਾ, ਜਿਸ ਦਾ ਤੈਨੂੰ ਪਤਾ ਨਹੀਂ ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨਣਾ। ਅਤੇ ਜਗਤ ਵਿਚ ਉਨ੍ਹਾਂ ਨਾਲ ਭਲਾ ਸਲੂਕ ਕਰਨਾ। ਤੂੰ ਉਸ ਬੰਦੇ ਦੇ (ਹੁਕਮ ਦਾ) ਪਾਲਣ ਕਰਨਾ ਜਿਹੜਾ ਮੇਰੇ ਵੱਲ ਝੁਕਿਆ ਹੈ। ਫਿਰ ਤੁਸੀਂ ਸਾਰਿਆਂ ਨੇ ਮੇਰੇ ਕੋਲ ਆਉਣਾ ਹੈ। ਫਿਰ ਮੈਂ ਤੁਹਾਨੂੰ ਦੱਸ ਦੇਵਾਂਗਾ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।
يَا بُنَيَّ إِنَّهَا إِنْ تَكُ مِثْقَالَ حَبَّةٍ مِنْ خَرْدَلٍ فَتَكُنْ فِي صَخْرَةٍ أَوْ فِي السَّمَاوَاتِ أَوْ فِي الْأَرْضِ يَأْتِ بِهَا اللَّهُ ۚ إِنَّ اللَّهَ لَطِيفٌ خَبِيرٌ
ਹੇ ਮੇਰੇ ਪੁੱਤਰ! ਕੋਈ ਚੰਗਾ ਕਰਮ ਜੇਕਰ ਰਾਈ ਦੇ ਦਾਣੇ ਦੇ ਬਰਾਬਰ ਵੀ ਕਿਉਂ ਨਾ ਹੋਵੇ, ਉਹ ਚਾਹੇ ਪੱਥਰ, ਆਕਾਸ਼ ਜਾਂ ਧਰਤੀ ਤੇ ਹੋਵੇ ਅੱਲਾਹ ਉਸ ਨੂੰ ਪ੍ਰਗਟ ਕਰਕੇ ਰਹੇਗਾ। ਬੇਸ਼ੱਕ ਅੱਲਾਹ ਸੂਖਮ ਦਰਸ਼ੀ ਅਤੇ ਜਾਣਕਾਰ ਹੈ।
يَا بُنَيَّ أَقِمِ الصَّلَاةَ وَأْمُرْ بِالْمَعْرُوفِ وَانْهَ عَنِ الْمُنْكَرِ وَاصْبِرْ عَلَىٰ مَا أَصَابَكَ ۖ إِنَّ ذَٰلِكَ مِنْ عَزْمِ الْأُمُورِ
ਹੇ ਮੇਰੇ ਪੁੱਤਰ! ਨਮਾਜ਼ ਸਥਾਪਿਤ ਕਰੋਂ। ਚੰਗੇ ਕੰਮਾ ਦਾ ਉਪਦੇਸ਼ ਦੇਵੋ। ਅਤੇ ਮਾੜੇ ਕੰਮਾਂ ਤੋਂ ਰੋਕੋ। ਅਤੇ ਜਿਹੜੀ ਮੁਸ਼ਕਿਲ ਤੁਹਾਡੇ ਤੇ ਆਵੇ ਉਸ ਤੇ ਧੀਰਜ ਰੱਖੋ। ਇਹ ਹੌਸਲੇ ਵਾਲੇ ਕੰਮ ਹਨ।
وَلَا تُصَعِّرْ خَدَّكَ لِلنَّاسِ وَلَا تَمْشِ فِي الْأَرْضِ مَرَحًا ۖ إِنَّ اللَّهَ لَا يُحِبُّ كُلَّ مُخْتَالٍ فَخُورٍ
ਅਤੇ ਲੋਕਾਂ ਤੋਂ ਆਪਣਾ ਮੂੰਹ ਨਾ ਫੇਰੋ। ਧਰਤੀ ਤੇ ਆਕੜ ਕੇ ਨਾ ਤੁਰੋ। ਬੇਸ਼ੱਕ ਅੱਲਾਹ ਆਕੜਣ ਵਾਲੇ ਅਤੇ ਹੰਕਾਰ ਕਰਨ ਵਾਲੇ ਨੂੰ ਪਸੰਦ ਨਹੀਂ ਕਰਦਾ।

Choose other languages: