Quran Apps in many lanuages:

Surah Ibrahim Ayahs #5 Translated in Punjabi

الر ۚ كِتَابٌ أَنْزَلْنَاهُ إِلَيْكَ لِتُخْرِجَ النَّاسَ مِنَ الظُّلُمَاتِ إِلَى النُّورِ بِإِذْنِ رَبِّهِمْ إِلَىٰ صِرَاطِ الْعَزِيزِ الْحَمِيدِ
ਅਲਿਫ.ਲਾਮ.ਰਾਅ., ਇਹ ਕਿਤਾਬ ਹੈ, ਜਿਸ ਨੂੰ ਅਸੀਂ ਤੁਹਾਡੇ ਵੱਲ ਉਤਾਰਿਆ ਹੈ, ਤਾਂ ਕਿ ਤੁਹਾਨੂੰ (ਲੋਕਾਂ ਨੂੰ) ਹਨੇਰੇ ਵਿਚੋਂ’ ਕੱਢ ਕੇ ਪ੍ਰਕਾਸ਼ ਵੱਲ ਲੈ ਆਈਏ। ਉਨ੍ਹਾਂ ਦੇ ਰੱਬ ਦੇ ਹੁਕਮ ਨਾਲ ਸ਼ਕਤੀਸ਼ਾਲੀ ਅਤੇ ਸਲਾਹੁਣ ਯੋਗ ਅੱਲਾਹ ਦੇ ਰਾਹ ਵੱਲ।
اللَّهِ الَّذِي لَهُ مَا فِي السَّمَاوَاتِ وَمَا فِي الْأَرْضِ ۗ وَوَيْلٌ لِلْكَافِرِينَ مِنْ عَذَابٍ شَدِيدٍ
ਉਸ ਅੱਲਾਹ ਵੱਲ ਕਿ ਆਕਾਸ਼ਾਂ ਅਤੇ ਧਰਤੀ ਵਿਜ਼ ਜੋ ਕੂਝ ਹੈ, ਸਾਰਾ ਉਸੇ ਦਾ ਹੈ ਅਤੇ ਇਨਕਾਰੀਆਂ ਲਈ ਇੱਕ ਬਹੁਤ ਤਬਾਹਕੂਨ ਆਫ਼ਤ ਹੈ।
الَّذِينَ يَسْتَحِبُّونَ الْحَيَاةَ الدُّنْيَا عَلَى الْآخِرَةِ وَيَصُدُّونَ عَنْ سَبِيلِ اللَّهِ وَيَبْغُونَهَا عِوَجًا ۚ أُولَٰئِكَ فِي ضَلَالٍ بَعِيدٍ
ਜੋ ਪ੍ਰਲੋਕ ਦੀ ਤੁਲਨਾ ਵਿਚ ਸੰਸਾਰਿਕ ਜੀਵਨ ਨੂੰ ਪਸੰਦ ਕਰਦੇ ਹਨ ਅਤੇ ਅੱਲਾਹ ਦੇ ਰਾਹ ਵਿਚੋਂ’ ਰੋਕਦੇ ਹਨ ਅਤੇ ਉਸ ਵਿਚੋਂ ਕਮੀਆਂ ਕੱਢਣਾ ਚਾਹੁੰਦੇ ਹਨ। ਇਹ ਲੋਕ ਰਾਹ ਤੋਂ ਭਟਕ ਕੇ ਦੂਰ ਜਾ ਡਿੱਗੇ ਹਨ।
وَمَا أَرْسَلْنَا مِنْ رَسُولٍ إِلَّا بِلِسَانِ قَوْمِهِ لِيُبَيِّنَ لَهُمْ ۖ فَيُضِلُّ اللَّهُ مَنْ يَشَاءُ وَيَهْدِي مَنْ يَشَاءُ ۚ وَهُوَ الْعَزِيزُ الْحَكِيمُ
ਅਤੇ ਅਸੀਂ ਜਿਹੜਾ ਵੀ ਰਸੂਲ ਭੇਜਿਆ ਉਸ ਕੌਮ ਦੀ ਭਾਸ਼ਾ ਵਿਚ ਭੇਜਿਆ ਤਾਂ ਕਿ ਉਹ ਉਸ ਭਾਸ਼ਾ ਵਿਚ ਹੀ ਬਿਆਨ ਕਰ ਦੇਵੇ। ਫਿਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਚੰਗਾ ਰਾਹ ਬਖਸ਼ ਦਿੰਦਾ ਹੈ। ਉਹ ਸ਼ਕਤੀਸ਼ਾਲੀ ਅਤੇ ਸਭ ਕੂਝ ਦਾ ਜਾਣਨਹਾਰ ਹੈ।
وَلَقَدْ أَرْسَلْنَا مُوسَىٰ بِآيَاتِنَا أَنْ أَخْرِجْ قَوْمَكَ مِنَ الظُّلُمَاتِ إِلَى النُّورِ وَذَكِّرْهُمْ بِأَيَّامِ اللَّهِ ۚ إِنَّ فِي ذَٰلِكَ لَآيَاتٍ لِكُلِّ صَبَّارٍ شَكُورٍ
ਅਤੇ ਅਸੀਂ ਮੂਸਾ ਨੂੰ ਅਪਣੀਆਂ ਨਿਸ਼ਾਨੀਆਂ ਨਾਲ ਭੇਜਿਆ ਕਿ ਅਪਣੀ ਕੌਮ ਨੂੰ ਹਨੇਰਿਆਂ ਵਿਚੋਂ ਕੱਢ ਕੇ ਰੌਸ਼ਨੀ ਵਿਚ ਲੈ ਆਉ। ਉਨ੍ਹਾਂ ਨੂੰ ਅੱਲਾਹ ਦੇ ਦਿਨਾਂ ਦੀ ਯਾਦ ਕਰਾਉ। ਕੋਈ ਸ਼ੱਕ ਨਹੀਂ ਉਨ੍ਹਾਂ ਦੇ ਅੰਦਰ ਵੱਡੀਆਂ ਨਿਸ਼ਾਨੀਆਂ ਹਨ, ਹਰੇਕ ਉਸ ਬੰਦੇ ਲਈ ਜਿਹੜੇ ਧੀਰਜ ਰਖਦੇ ਹਨ ਅਤੇ (ਅੱਲਾਹ ਦੇ) ਸ਼ੁਕਰ ਗੁਜ਼ਾਰ ਹੁੰਦੇ ਹਨ।

Choose other languages: