Quran Apps in many lanuages:

Surah Ibrahim Ayahs #8 Translated in Punjabi

وَمَا أَرْسَلْنَا مِنْ رَسُولٍ إِلَّا بِلِسَانِ قَوْمِهِ لِيُبَيِّنَ لَهُمْ ۖ فَيُضِلُّ اللَّهُ مَنْ يَشَاءُ وَيَهْدِي مَنْ يَشَاءُ ۚ وَهُوَ الْعَزِيزُ الْحَكِيمُ
ਅਤੇ ਅਸੀਂ ਜਿਹੜਾ ਵੀ ਰਸੂਲ ਭੇਜਿਆ ਉਸ ਕੌਮ ਦੀ ਭਾਸ਼ਾ ਵਿਚ ਭੇਜਿਆ ਤਾਂ ਕਿ ਉਹ ਉਸ ਭਾਸ਼ਾ ਵਿਚ ਹੀ ਬਿਆਨ ਕਰ ਦੇਵੇ। ਫਿਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਚੰਗਾ ਰਾਹ ਬਖਸ਼ ਦਿੰਦਾ ਹੈ। ਉਹ ਸ਼ਕਤੀਸ਼ਾਲੀ ਅਤੇ ਸਭ ਕੂਝ ਦਾ ਜਾਣਨਹਾਰ ਹੈ।
وَلَقَدْ أَرْسَلْنَا مُوسَىٰ بِآيَاتِنَا أَنْ أَخْرِجْ قَوْمَكَ مِنَ الظُّلُمَاتِ إِلَى النُّورِ وَذَكِّرْهُمْ بِأَيَّامِ اللَّهِ ۚ إِنَّ فِي ذَٰلِكَ لَآيَاتٍ لِكُلِّ صَبَّارٍ شَكُورٍ
ਅਤੇ ਅਸੀਂ ਮੂਸਾ ਨੂੰ ਅਪਣੀਆਂ ਨਿਸ਼ਾਨੀਆਂ ਨਾਲ ਭੇਜਿਆ ਕਿ ਅਪਣੀ ਕੌਮ ਨੂੰ ਹਨੇਰਿਆਂ ਵਿਚੋਂ ਕੱਢ ਕੇ ਰੌਸ਼ਨੀ ਵਿਚ ਲੈ ਆਉ। ਉਨ੍ਹਾਂ ਨੂੰ ਅੱਲਾਹ ਦੇ ਦਿਨਾਂ ਦੀ ਯਾਦ ਕਰਾਉ। ਕੋਈ ਸ਼ੱਕ ਨਹੀਂ ਉਨ੍ਹਾਂ ਦੇ ਅੰਦਰ ਵੱਡੀਆਂ ਨਿਸ਼ਾਨੀਆਂ ਹਨ, ਹਰੇਕ ਉਸ ਬੰਦੇ ਲਈ ਜਿਹੜੇ ਧੀਰਜ ਰਖਦੇ ਹਨ ਅਤੇ (ਅੱਲਾਹ ਦੇ) ਸ਼ੁਕਰ ਗੁਜ਼ਾਰ ਹੁੰਦੇ ਹਨ।
وَإِذْ قَالَ مُوسَىٰ لِقَوْمِهِ اذْكُرُوا نِعْمَةَ اللَّهِ عَلَيْكُمْ إِذْ أَنْجَاكُمْ مِنْ آلِ فِرْعَوْنَ يَسُومُونَكُمْ سُوءَ الْعَذَابِ وَيُذَبِّحُونَ أَبْنَاءَكُمْ وَيَسْتَحْيُونَ نِسَاءَكُمْ ۚ وَفِي ذَٰلِكُمْ بَلَاءٌ مِنْ رَبِّكُمْ عَظِيمٌ
ਅਤੇ ਜਦੋਂ’ ਮੂਸਾ ਨੇ ਆਪਣੀ ਕੌਮ ਨੂੰ ਆਖਿਆ, ਆਪਣੇ ਉੱਪਰ ਅੱਲਾਹ ਦੇ ਉਸ ਉਪਕਾਰ ਨੂੰ ਯਾਦ ਕਰੋਂ, ਜਦੋਂ ਉਸ ਨੇ ਤੁਹਾਨੂੰ ਫਿਰਔਨ ਦੀ ਕੌਮ ਤੋਂ ਛੁਡਾਇਆ, ਜਿਹੜੇ ਤੁਹਾਨੂੰ ਬਹੁਤ ਦੁੱਖ ਦਿੰਦੇ ਸਨ ਅਤੇ ਜਿਹੜੇ ਤੁਹਾਡੇ ਪੁੱਤਰਾਂ ਨੂੰ ਮਾਰ ਦਿੰਦੇ ਸਨ। ਤੁਹਾਡੀਆਂ ਔਰਤਾਂ ਨੂੰ ਜਿਉਂਦੇ ਰਖਦੇ ਸਨ। ਅਤੇ ਉਸ ਵਿਚ ਤੁਹਾਡੇ ਰੱਬ ਵੱਲੋਂ ਵੱਡਾ ਇਮਤਿਹਾਨ ਸੀ।
وَإِذْ تَأَذَّنَ رَبُّكُمْ لَئِنْ شَكَرْتُمْ لَأَزِيدَنَّكُمْ ۖ وَلَئِنْ كَفَرْتُمْ إِنَّ عَذَابِي لَشَدِيدٌ
ਅਤੇ ਜਦੋਂ ਰੱਬ ਨੇ ਤੁਹਾਨੂੰ ਸਾਵਧਾਨ ਕਰ ਦਿੱਤਾ ਕਿ ਜੇਕਰ ਤੁਸੀਂ ਸ਼ੁਕਰ ਗੁਜ਼ਾਰ ਹੋਵੇਗੇ ਤਾਂ ਮੈ’ ਤੁਹਾਨੂੰ ਜਿਆਦਾ (ਫ਼ਲ) ਦੇਵਾਂਗਾ। ਅਤੇ ਜੇਕਰ ਤੁਸੀਂ ਨਾ ਸ਼ੁਕਰੀ ਕਰੋਗੇ ਤਾਂ ਮੇਰੀ ਸਜ਼ਾ ਬਹੁਤ ਸਖਤ ਹੈ।
وَقَالَ مُوسَىٰ إِنْ تَكْفُرُوا أَنْتُمْ وَمَنْ فِي الْأَرْضِ جَمِيعًا فَإِنَّ اللَّهَ لَغَنِيٌّ حَمِيدٌ
ਅਤੇ ਮੂਸਾ ਨੇ ਕਿਹਾ, ਕਿ ਜੇਕਰ ਤੁਸੀ ਅੱਵਗਿਆ ਕਰੋ ਤੇ ਧਰਤੀ ਦੇ ਸਾਰੇ ਲੋਕ ਵੀ ਇਨਕਾਰੀ ਹੋ ਜਾਣ ਤਾਂ ਅੱਲਾਹ ਨਿਰਲੇਪ ਹੈ, ਖੂਬੀਆਂ ਵਾਲਾ ਹੈ।

Choose other languages: