Quran Apps in many lanuages:

Surah Hud Ayahs #70 Translated in Punjabi

فَلَمَّا جَاءَ أَمْرُنَا نَجَّيْنَا صَالِحًا وَالَّذِينَ آمَنُوا مَعَهُ بِرَحْمَةٍ مِنَّا وَمِنْ خِزْيِ يَوْمِئِذٍ ۗ إِنَّ رَبَّكَ هُوَ الْقَوِيُّ الْعَزِيزُ
ਫਿਰ ਜਦੋਂ ਸਾਡਾ ਹੁਕਮ ਆ ਗਿਆ ਤਾਂ ਅਸੀ ਆਪਣੀ ਰਹਿਮਤ ਨਾਲ ਸਾਲੇਹ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਉਸ ਦੇ ਨਾਲ ਈਮਾਨ ਲਿਆਏ ਸਨ, ਉਸ ਦਿਨ ਦੇ ਅਪਮਾਨ ਤੋਂ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਸਭ ਤੋਂ ਉਤਮ ਤੇ ਵੱਡਾ ਸ਼ਕਤੀਸ਼ਾਲੀ ਹੈ।
وَأَخَذَ الَّذِينَ ظَلَمُوا الصَّيْحَةُ فَأَصْبَحُوا فِي دِيَارِهِمْ جَاثِمِينَ
ਅਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਸੀ, ਉਨ੍ਹਾਂ ਨੂੰ ਇੱਕ ਡਰਾਉਣੀ ਅਵਾਜ਼ ਨੇ ਫੜ੍ਹ ਲਿਆ। ਫਿਰ ਸਵੇਰ ਨੂੰ ਉਹ ਆਪਣੇ ਘਰਾਂ ਵਿਚ ਮੂਧੈ ਪਏ ਰਹਿ ਗਏ।
كَأَنْ لَمْ يَغْنَوْا فِيهَا ۗ أَلَا إِنَّ ثَمُودَ كَفَرُوا رَبَّهُمْ ۗ أَلَا بُعْدًا لِثَمُودَ
ਜਿਵੇਂ ਕਿ ਉਹ ਕਦੇ ਉਨ੍ਹਾਂ ਵਿਚ ਵਸੇ ਹੀ ਨਹੀ" ਸੀ। ਸੁਣੋ, ਸਮੂਦ ਨੇ ਆਪਣੇ ਰੱਬ ਤੋਂ ਇਨਕਾਰ ਕੀਤਾ। ਸੁਣੋ, ਸਮੂਦ ਲਈ ਲਾਹਣਤ ਹੈ।
وَلَقَدْ جَاءَتْ رُسُلُنَا إِبْرَاهِيمَ بِالْبُشْرَىٰ قَالُوا سَلَامًا ۖ قَالَ سَلَامٌ ۖ فَمَا لَبِثَ أَنْ جَاءَ بِعِجْلٍ حَنِيذٍ
ਅਤੇ ਇਬਰਾਹੀਮ ਦੇ ਪਾਸ ਸਾਡੇ ਫ਼ਰਿਸ਼ਤੇ ਚੰਗੀ ਖ਼ਬਰ ਲੈ ਕੇ ਆਏ, ਆਖਿਆ ਤੁਸੀਂ ਸਲਾਮਤ ਰਹੋਂ। ਇਬਰਾਹੀਮ ਨੇ ਕਿਹਾ, ਤੁਹਾਡੇ ਉੱਪਰ ਵੀ ਸਲਾਮਤੀ ਹੋਵੇ। ਫਿਰ ਜ਼ਿਆਦਾ ਵਖ਼ਤ ਨਹੀਂ ਹੋਇਆ ਸੀ, ਕਿ ਇਬਰਾਹੀਮ ਇੱਕ ਭੁੰਨਿਆਂ ਹੋਇਆ ਵੱਛਾ ਲੈ ਆਇਆ।
فَلَمَّا رَأَىٰ أَيْدِيَهُمْ لَا تَصِلُ إِلَيْهِ نَكِرَهُمْ وَأَوْجَسَ مِنْهُمْ خِيفَةً ۚ قَالُوا لَا تَخَفْ إِنَّا أُرْسِلْنَا إِلَىٰ قَوْمِ لُوطٍ
ਫਿਰ ਜਦੋਂ ਵੇਖਿਆ ਕਿ ਉਨ੍ਹਾਂ ਦੇ ਹੱਥ ਖਾਣੇ ਵੱਲ ਨਹੀ ਵੱਧ ਰਹੇ ਤਾਂ ਉਹ ਠਠੰਬਰ ਗਿਆ ਅਤੇ ਦਿਲ ਵਿਚ ਉਨ੍ਹਾਂ ਤੋਂ ਡਰਿਆ। ਉਨ੍ਹਾਂ ਨੇ ਕਿਹਾ ਡਰੋਂ ਨਾ, ਅਸੀਂ ਲੂਤ ਦੀ ਕੌਮ ਵੱਲ ਭੇਜੇ ਗਏ ਹਾਂ।

Choose other languages: