Quran Apps in many lanuages:

Surah Hud Ayahs #73 Translated in Punjabi

وَلَقَدْ جَاءَتْ رُسُلُنَا إِبْرَاهِيمَ بِالْبُشْرَىٰ قَالُوا سَلَامًا ۖ قَالَ سَلَامٌ ۖ فَمَا لَبِثَ أَنْ جَاءَ بِعِجْلٍ حَنِيذٍ
ਅਤੇ ਇਬਰਾਹੀਮ ਦੇ ਪਾਸ ਸਾਡੇ ਫ਼ਰਿਸ਼ਤੇ ਚੰਗੀ ਖ਼ਬਰ ਲੈ ਕੇ ਆਏ, ਆਖਿਆ ਤੁਸੀਂ ਸਲਾਮਤ ਰਹੋਂ। ਇਬਰਾਹੀਮ ਨੇ ਕਿਹਾ, ਤੁਹਾਡੇ ਉੱਪਰ ਵੀ ਸਲਾਮਤੀ ਹੋਵੇ। ਫਿਰ ਜ਼ਿਆਦਾ ਵਖ਼ਤ ਨਹੀਂ ਹੋਇਆ ਸੀ, ਕਿ ਇਬਰਾਹੀਮ ਇੱਕ ਭੁੰਨਿਆਂ ਹੋਇਆ ਵੱਛਾ ਲੈ ਆਇਆ।
فَلَمَّا رَأَىٰ أَيْدِيَهُمْ لَا تَصِلُ إِلَيْهِ نَكِرَهُمْ وَأَوْجَسَ مِنْهُمْ خِيفَةً ۚ قَالُوا لَا تَخَفْ إِنَّا أُرْسِلْنَا إِلَىٰ قَوْمِ لُوطٍ
ਫਿਰ ਜਦੋਂ ਵੇਖਿਆ ਕਿ ਉਨ੍ਹਾਂ ਦੇ ਹੱਥ ਖਾਣੇ ਵੱਲ ਨਹੀ ਵੱਧ ਰਹੇ ਤਾਂ ਉਹ ਠਠੰਬਰ ਗਿਆ ਅਤੇ ਦਿਲ ਵਿਚ ਉਨ੍ਹਾਂ ਤੋਂ ਡਰਿਆ। ਉਨ੍ਹਾਂ ਨੇ ਕਿਹਾ ਡਰੋਂ ਨਾ, ਅਸੀਂ ਲੂਤ ਦੀ ਕੌਮ ਵੱਲ ਭੇਜੇ ਗਏ ਹਾਂ।
وَامْرَأَتُهُ قَائِمَةٌ فَضَحِكَتْ فَبَشَّرْنَاهَا بِإِسْحَاقَ وَمِنْ وَرَاءِ إِسْحَاقَ يَعْقُوبَ
ਅਤੇ ਇਬਰਾਹੀਮ ਦੀ ਪਤਨੀ ਖੜ੍ਹੀ ਸੀ, ਉਹ ਹੱਸ ਪਈ। ਤਾਂ ਅਸੀਂ ਇਬਰਹਹੀਮ ਨੂੰ ਇਸਹਾਕ ਦੀ ਖੁਸ਼ਖਬਰੀ ਦਿੱਤੀ ਅਤੇ ਇਸਹਾਕ ਤੋਂ ਅੱਗੇ ਯਾਕੂਬ ਦੀ।
قَالَتْ يَا وَيْلَتَىٰ أَأَلِدُ وَأَنَا عَجُوزٌ وَهَٰذَا بَعْلِي شَيْخًا ۖ إِنَّ هَٰذَا لَشَيْءٌ عَجِيبٌ
ਉਸ ਨੇ ਕਿਹਾ, ਹਾਏ ਮੇਰੀ ਮਾੜੀ ਕਿਸਮਤ ਕੀ ਮੈਂ ਹੁਣ ਬੱਚੇ ਨੂੰ ਜਨਮ ਦੇਵਾਂਗੀ ਜਦੋਂ ਕਿ ਮੈਂ ਬੁੱਢੀ ਅਤੇ ਮੇਰਾ ਪਤੀ ਵੀ ਬੁੱਢਾ ਹੈ। ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ।
قَالُوا أَتَعْجَبِينَ مِنْ أَمْرِ اللَّهِ ۖ رَحْمَتُ اللَّهِ وَبَرَكَاتُهُ عَلَيْكُمْ أَهْلَ الْبَيْتِ ۚ إِنَّهُ حَمِيدٌ مَجِيدٌ
ਫ਼ਰਿਸ਼ਤਿਆਂ ਨੇ ਆਖਿਆ, ਕੀ ਤੂੰ ਅੱਲਾਹ ਵੇ ਹੁਕਮ ਉੱਪਰ ਹੈਰਾਨਗੀ ਪ੍ਰਗਟ ਕਰਦੀ ਹੈ। ਇਬਰਾਹੀਮ ਦੇ ਘਰ ਵਾਲਿਓ! ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਹੈ। ਬੇਸ਼ੱਕ ਅੱਲਾਹ ਬਹੁਤ ਪ੍ਰਸੰਨਤਾ ਵਾਲਾ ਬੜਾ ਪ੍ਰਭਾਵੀ ਹੈ।

Choose other languages: