Quran Apps in many lanuages:

Surah Hud Ayahs #55 Translated in Punjabi

يَا قَوْمِ لَا أَسْأَلُكُمْ عَلَيْهِ أَجْرًا ۖ إِنْ أَجْرِيَ إِلَّا عَلَى الَّذِي فَطَرَنِي ۚ أَفَلَا تَعْقِلُونَ
ਹੈ ਮੇਰੀ ਕੌਮ! ਮੈਂ ਇਸ ਲਈ ਤੁਹਾਡੇ ਤੋਂ ਕੋਈ ਬਦਲਾ ਨਹੀਂ ਮੰਗਦਾ। ਮੇਰਾ ਬਦਲਾ ਤਾਂ ਉਸ ਉੱਪਰ ਹੈ, ਜਿਸ ਨੇ ਮੈਨੂੰ ਪੈਦਾ ਕੀਤਾ। ਕੀ ਤੁਸੀਂ ਨਹੀਂ ਸਮਝਦੇ।
وَيَا قَوْمِ اسْتَغْفِرُوا رَبَّكُمْ ثُمَّ تُوبُوا إِلَيْهِ يُرْسِلِ السَّمَاءَ عَلَيْكُمْ مِدْرَارًا وَيَزِدْكُمْ قُوَّةً إِلَىٰ قُوَّتِكُمْ وَلَا تَتَوَلَّوْا مُجْرِمِينَ
ਅਤੇ ਹੇ ਮੇਰੀ ਕੌਮ! ਆਪਣੇ ਪਾਲਣਹਾਰ ਤੋਂ ਮੁਆਫ਼ੀ ਮੰਗੋ। ਫਿਰ ਉਸ ਵੱਲ ਮੁੜ ਉਹ ਤੁਹਾਡੇ ਉੱਪਰ ਅਤੁੱਟ ਵਰਖਾ ਕਰੇਗਾ। ਉਹ ਤੁਹਾਡੀ ਸ਼ਕਤੀ ਵਿਚ ਹੋਰ ਵਾਧਾ ਕਰੇਗਾ। ਤੁਸੀਂ ਅਪਰਾਧੀ ਹੋ ਕੇ ਬੇਮੁੱਖ ਨਾ ਬਣੋ।
قَالُوا يَا هُودُ مَا جِئْتَنَا بِبَيِّنَةٍ وَمَا نَحْنُ بِتَارِكِي آلِهَتِنَا عَنْ قَوْلِكَ وَمَا نَحْنُ لَكَ بِمُؤْمِنِينَ
ਉਨ੍ਹਾਂ ਨੇ ਕਿਹਾ ਕਿ ਹੇ ਹੂਦ! ਤੁਸੀਂ ਸਾਡੇ ਕੋਲ ਕੋਈ ਸਪੱਸ਼ਟ ਨਿਸ਼ਾਨੀ ਲੈ ਕੇ ਨਹੀਂ ਆਏ ਹੋ ਅਤੇ ਅਸੀਂ ਤੁਹਾਡੇ ਕਹਿਣ ਤੇ ਆਪਣੇ ਇਸ਼ਟਾਂ ਨੂੰ ਛੱਡਣ ਵਾਲੇ ਨਹੀਂ ਹਾਂ। ਅਸੀਂ ਕਦੇ ਵੀ ਤੁਹਾਨੂੰ ਮੰਨਣ ਵਾਲੇ ਨਹੀਂ।
إِنْ نَقُولُ إِلَّا اعْتَرَاكَ بَعْضُ آلِهَتِنَا بِسُوءٍ ۗ قَالَ إِنِّي أُشْهِدُ اللَّهَ وَاشْهَدُوا أَنِّي بَرِيءٌ مِمَّا تُشْرِكُونَ
ਅਸੀਂ ਤਾਂ ਸਿਰਫ਼ ਇਹ ਹੀ ਕਹਾਂਗੇ ਕਿ ਤੁਹਾਡੇ ਉੱਪਰ ਸਾਡੇ ਪੂਜਣਯੋਗਾਂ ਵਿਚੋਂ ਕਿਸੇ ਦੀ ਮਾਰ ਪੈ ਗਈ ਹੈ। ਹੂਦ ਨੇ ਕਿਹਾ ਮੈ’ ਅੱਲਾਹ ਨੂੰ ਗਵਾਹ ਮੰਨਦਾ ਹਾਂ ਅਤੇ ਤੁਸੀ ਵੀ ਗਵਾਹ ਰਹੋ ਕਿ ਮੈਂ ਅਜ਼ਾਦ ਹਾਂ, ਉਨ੍ਹਾਂ ਤੋਂ, ਜਿਸ ਨੂੰ ਤੁਸੀਂ (ਅੱਲਾਹ ਤੋਂ ਬਿਨ੍ਹਾਂ) ਸ਼ਰੀਕ ਬਣਾਉਂਦੇ ਹੋ।
مِنْ دُونِهِ ۖ فَكِيدُونِي جَمِيعًا ثُمَّ لَا تُنْظِرُونِ
ਇਸ ਲਈ ਤੁਸੀਂ ਸਾਰੇ ਮਿਲ ਕੇ ਮੇਰੇ ਖਿਲਾਫ਼ ਸਾਜ਼ਿਸ ਕਰੋਂ। ਫਿਰ ਮੈਨੂੰ ਮੌਕਾ ਨਾ ਦੇਵੋ।

Choose other languages: