Quran Apps in many lanuages:

Surah Hud Ayahs #18 Translated in Punjabi

فَإِلَّمْ يَسْتَجِيبُوا لَكُمْ فَاعْلَمُوا أَنَّمَا أُنْزِلَ بِعِلْمِ اللَّهِ وَأَنْ لَا إِلَٰهَ إِلَّا هُوَ ۖ فَهَلْ أَنْتُمْ مُسْلِمُونَ
ਤਾਂ ਜੇਕਰ ਉਹ ਤੁਹਾਡਾ ਆਖਿਆ ਪੂਰਾ ਨਾ ਕਰ ਸਕਣ ਤਾਂ ਸਮਝ ਲਵੋ ਕਿ ਇਹ ਅੱਲਾਹ ਦੇ ਗਿਆਨ ਦੇ ਨਾਲ ਉਤਾਰਿਆ ਗਿਆ ਹੈ ਅਤੇ ਇਹ ਵੀ ਕਿ ਉਸ ਤੋਂ ਬਿਨ੍ਹਾਂ ਕੋਈ ਹੋਰ ਪੂਜਣਯੋਗ ਨਹੀਂ, ਫਿਰ ਕੀ ਤੁਸੀਂ ਹੁਕਮ ਨੂੰ ਮੰਨਦੇ ਹੋ।
مَنْ كَانَ يُرِيدُ الْحَيَاةَ الدُّنْيَا وَزِينَتَهَا نُوَفِّ إِلَيْهِمْ أَعْمَالَهُمْ فِيهَا وَهُمْ فِيهَا لَا يُبْخَسُونَ
ਜਿਹੜੇ ਲੋਕ ਸਿਰਫ਼ ਸੰਸਾਰਿਕ ਜੀਵਨ ਅਤੇ ਉਸ ਦਾ ਅਨੰਦ ਚਾਹੁੰਦੇ ਹਨ ਅਸੀਂ ਉਨ੍ਹਾਂ ਦੇ ਕਰਮਾਂ ਦਾ ਫ਼ਲ ਸੰਸਾਰ ਵਿਚ ਹੀ ਦੇ ਦਿੰਦੇ ਹਾਂ ਅਤੇ ਇਸ ਵਿਚ ਉਨ੍ਹਾਂ ਨੂੰ ਕੋਈ ਘਾਟ ਨਹੀਂ’ ਹੁੰਦੀ
أُولَٰئِكَ الَّذِينَ لَيْسَ لَهُمْ فِي الْآخِرَةِ إِلَّا النَّارُ ۖ وَحَبِطَ مَا صَنَعُوا فِيهَا وَبَاطِلٌ مَا كَانُوا يَعْمَلُونَ
ਇਹ ਲੋਕ ਹੀ ਹਨ ਜਿਨ੍ਹਾਂ ਲਈ ਪ੍ਰਲੋਕ ਵਿਚ ਅੱਗ ਤੋਂ ਬਿਲ੍ਹਾਂ ਕੁਝ ਵੀ ਨਹੀਂ ਉਨ੍ਹਾਂ ਨੇ ਸੰਸਾਰ ਵਿੱਚ, ਜੋ ਵੀ ਕੁਝ ਬਣਾਇਆ ਜਾਂ ਕਮਾਇਆ ਉਹ ਸਾਰਾ ਵਿਅਰਥ ਗਿਆ।
أَفَمَنْ كَانَ عَلَىٰ بَيِّنَةٍ مِنْ رَبِّهِ وَيَتْلُوهُ شَاهِدٌ مِنْهُ وَمِنْ قَبْلِهِ كِتَابُ مُوسَىٰ إِمَامًا وَرَحْمَةً ۚ أُولَٰئِكَ يُؤْمِنُونَ بِهِ ۚ وَمَنْ يَكْفُرْ بِهِ مِنَ الْأَحْزَابِ فَالنَّارُ مَوْعِدُهُ ۚ فَلَا تَكُ فِي مِرْيَةٍ مِنْهُ ۚ إِنَّهُ الْحَقُّ مِنْ رَبِّكَ وَلَٰكِنَّ أَكْثَرَ النَّاسِ لَا يُؤْمِنُونَ
ਜਿਹੜਾ ਬੰਦਾ ਆਪਣੇ ਰੱਬ ਵੱਲੋਂ ਇੱਕ ਦਲੀਲ ਤੇ ਹੈ, ਉਸ ਤੋਂ ਬਾਅਦ ਅੱਲਾਹ ਵੱਲੋਂ ਉਸ ਲਈ ਇੱਕ ਗਵਾਹ ਵੀ ਆ ਗਿਆ ਅਤੇ ਉਸ ਤੋਂ ਪਹਿਲਾਂ ਮੂਸਾ ਦੀ ਕਿਤਾਬ ਰਾਹ ਦਸੇਰੀ ਅਤੇ ਕਿਰਪਾ ਦੇ ਰੂਪ ਵਿਚ ਮੌਜੂਦ ਸੀ, ਅਜਿਹੇ ਲੋਕ ਹੀ ਇਸ ਉੱਪਰ ਈਮਾਨ ਲਿਆਉਂਦੇ ਹਨ ਅਤੇ ਵੱਖ ਵੱਖ ਸਮੂਹਾਂ ਵਿਚੋਂ ਜੇ ਕੋਈ ਇਸ ਤੋਂ ਇਨਕਾਰ ਕਰੇ ਤਾਂ ਉਸ ਦੇ ਵਾਅਦੇ ਦੀ ਥਾਂ ਅੱਗ ਹੈ। ਤੁਸੀਂ ਇਸ ਸਬੰਧ ਵਿਚ ਕਿਸੇ ਸ਼ੱਕ ਵਿਚ ਨਾ ਪਵੋਂ। ਇਹ ਸੱਚ ਹੈ ਤੁਹਾਡੇ ਰੱਬ ਵੱਲੋਂ ਪਰੰਤੂ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਸਮਝਦੇ।
وَمَنْ أَظْلَمُ مِمَّنِ افْتَرَىٰ عَلَى اللَّهِ كَذِبًا ۚ أُولَٰئِكَ يُعْرَضُونَ عَلَىٰ رَبِّهِمْ وَيَقُولُ الْأَشْهَادُ هَٰؤُلَاءِ الَّذِينَ كَذَبُوا عَلَىٰ رَبِّهِمْ ۚ أَلَا لَعْنَةُ اللَّهِ عَلَى الظَّالِمِينَ
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਕੌਣ ਹੈ ਜਿਹੜਾ ਅੱਲਾਹ ਉੱਪਰ ਦੋਸ਼ ਲਾਵੇ। ਅਜਿਹੇ ਲੋਕ ਆਪਣੇ ਰੱਬ ਦੇ ਸਾਹਮਣੇ ਹਾਜ਼ਰ ਹੋਣਗੇ ਅਤੇ ਗਵਾਹੀ ਦੇਣ ਵਾਲੇ ਕਹਿਣਗੇ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਲਾਹ ਉੱਪਰ ਝੂਠਾ ਦੋਸ਼ ਲਾਇਆ। ਸੁਣੇ, ਜ਼ਾਲਿਮਾਂ ਉੱਪਰ ਅੱਲਾਹ ਦੀ ਲਾਹਣਤ ਹੈ।

Choose other languages: