Quran Apps in many lanuages:

Surah Ghafir Ayahs #37 Translated in Punjabi

يَوْمَ تُوَلُّونَ مُدْبِرِينَ مَا لَكُمْ مِنَ اللَّهِ مِنْ عَاصِمٍ ۗ وَمَنْ يُضْلِلِ اللَّهُ فَمَا لَهُ مِنْ هَادٍ
ਜਿਸ ਦਿਨ ਤੁਸੀਂ ਪਿੱਠ ਮੋੜ ਕੇ (ਕਿਆਮਤ ਦੇ ਦਿਨ) ਭੱਜੌਗੇ ਤਾਂ ਤੁਹਾਨੂੰ ਅੱਲਾਹ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਅਤੇ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਕੋਈ ਨਸੀਹਤ ਦੇਣ ਵਾਲਾ ਨਹੀਂ।
وَلَقَدْ جَاءَكُمْ يُوسُفُ مِنْ قَبْلُ بِالْبَيِّنَاتِ فَمَا زِلْتُمْ فِي شَكٍّ مِمَّا جَاءَكُمْ بِهِ ۖ حَتَّىٰ إِذَا هَلَكَ قُلْتُمْ لَنْ يَبْعَثَ اللَّهُ مِنْ بَعْدِهِ رَسُولًا ۚ كَذَٰلِكَ يُضِلُّ اللَّهُ مَنْ هُوَ مُسْرِفٌ مُرْتَابٌ
ਅਤੇ ਇਸ ਤੋਂ ਪਹਿਲਾਂ ਯੂਸਫ ਤੁਹਾਡੇ ਕੌਲ ਸਪੱਸ਼ਟ ਪਰਮਾਣ ਲੈ ਕੇ ਆਇਆ ਤਾਂ ਤੁਸੀਂ ਉਨ੍ਹਾਂ ਦੀਆਂ ਲਿਆਦੀਆਂ ਹੋਈਆਂ ਗੱਲਾਂ ਤੇ ਸ਼ੱਕ ਵਿਚ ਹੀ ਪਏ ਰਹੇ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਤਾਂ ਤੁਸੀਂ ਕਿਹਾ ਕਿ ਅੱਲਾਹ ਕਦੇ ਵੀ ਰਸੂਲ ਨਹੀਂ ਭੇਜੇਗਾ। ਇਸ ਤਰ੍ਹਾਂ ਅੱਲਾਹ ਉਨ੍ਹਾਂ ਲੋਕਾਂ ਨੂੰ ਕੁਰਾਹੇ ਪਾ ਦਿੰਦਾ ਹੈ ਜਿਹੜੇ ਹੱਦਾਂ ਦਾ ਉਲੰਘਣ ਕਰਦੇ ਹਨ ਅਤੇ ਸ਼ੱਕ ਕਰਨ ਵਾਲੇ ਹੁੰਦੇ ਹਨ।
الَّذِينَ يُجَادِلُونَ فِي آيَاتِ اللَّهِ بِغَيْرِ سُلْطَانٍ أَتَاهُمْ ۖ كَبُرَ مَقْتًا عِنْدَ اللَّهِ وَعِنْدَ الَّذِينَ آمَنُوا ۚ كَذَٰلِكَ يَطْبَعُ اللَّهُ عَلَىٰ كُلِّ قَلْبِ مُتَكَبِّرٍ جَبَّارٍ
ਜਿਹੜੇ ਅੱਲਾਹ ਦੀਆਂ ਆਇਤਾਂ ਤੇ ਜਿਹੜੀਆਂ ਉਨ੍ਹਾਂ ਦੇ ਪਾਸ ਆਈਆਂ ਹਨ, ਬਿਨਾਂ ਕਿਸੇ ਦਲੀਲ ਦੇ ਝਗੜਾ ਕਰਦੇ ਹਨ। ਅੱਲਾਹ ਅਤੇ ਈਮਾਨ ਵਾਲਿਆਂ ਦੇ ਨੇੜੇ ਇਹ ਝਗੜਾ ਬੇਹੱਦ ਨਾ-ਪਸੰਦ ਹੈ। ਇਸ ਤਰ੍ਹਾਂ ਅੱਲਾਹ ਹਰੇਕ ਹੰਕਾਰੀ ਅਤੇ ਬਾਗ਼ੀ ਦੇ ਦਿਲ ਉੱਤੇ ਮੋਹਰ ਲਗਾ ਦਿੰਦਾ ਹੈ।
وَقَالَ فِرْعَوْنُ يَا هَامَانُ ابْنِ لِي صَرْحًا لَعَلِّي أَبْلُغُ الْأَسْبَابَ
ਅਤੇ ਫਿਰਔਨ ਨੇ ਆਖਿਆ, ਕਿ ਹੇ ਹਾਮਾਨ! ਮੇਰੇ ਲਈ ਇੱਕ ਉਚਾ ਭਵਨ ਬਣਾਉ ਤਾਂ ਕਿ ਮੈਂ’ ਰਾਹਾਂ ਤੇ ਪਹੁੰਚ ਸਕਾ।
أَسْبَابَ السَّمَاوَاتِ فَأَطَّلِعَ إِلَىٰ إِلَٰهِ مُوسَىٰ وَإِنِّي لَأَظُنُّهُ كَاذِبًا ۚ وَكَذَٰلِكَ زُيِّنَ لِفِرْعَوْنَ سُوءُ عَمَلِهِ وَصُدَّ عَنِ السَّبِيلِ ۚ وَمَا كَيْدُ فِرْعَوْنَ إِلَّا فِي تَبَابٍ
ਅਸਮਾਨਾਂ ਦੇ ਰਾਹਾਂ ਤੱਕ, ਤਾਂ ਮੂਸਾ ਦੇ ਪੂਜਨੀਕ ਨੂੰ ਝਾਕ ਕੇ ਵੇਖਾਂ, ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ। ਇਸ ਤਰ੍ਹਾਂ ਫਿਰਨ ਲਈ ਉਸ ਦੇ ਮਾੜੇ ਕੰਮ ਮਨਮੋਹਕ ਬਣਾ ਦਿੱਤੇ ਗਏ ਅਤੇ ਉਹ ਸਿੱਧੇ ਮਾਰਗ ਤੋਂ ਭਟਕਾ ਦਿੱਤਾ ਗਿਆ। ਫਿਰਔਨ ਦੀਆਂ ਹੁੱਜਤਾਂ ਬੇਕਾਰ ਹੋ ਗਈਆਂ।

Choose other languages: