Quran Apps in many lanuages:

Surah Ghafir Ayahs #16 Translated in Punjabi

ذَٰلِكُمْ بِأَنَّهُ إِذَا دُعِيَ اللَّهُ وَحْدَهُ كَفَرْتُمْ ۖ وَإِنْ يُشْرَكْ بِهِ تُؤْمِنُوا ۚ فَالْحُكْمُ لِلَّهِ الْعَلِيِّ الْكَبِيرِ
ਇਹ ਤੁਹਾਡੇ ਉੱਤੇ ਇਸ ਲਈ ਹੈ, ਕਿ ਜਦੋਂ’ ਤੁਹਾਨੂੰ ਸਿਰਫ਼ ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ ਅਤੇ ਜਦੋਂ ਉਸ ਦੇ ਬਰਾਬਰ ਕੌਈ ਸ਼ਰੀਕ ਠਹਿਰਾਇਆ ਜਾਂਦਾ ਸੀ, ਤਾਂ ਤੁਸੀਂ ਮੰਨ ਲੈਂਦੇ। ਸੋ ਹੁਣ ਫ਼ੈਸਲਾ ਅੱਲਾਹ ਦੇ ਅਧਿਕਾਰ ਵਿਚ ਹੈ ਜਿਹੜਾ ਮਹਾਨ ਅਤੇ ਉਚੇ ਸਥਾਨ ਵਾਲਾ ਹੈ।
هُوَ الَّذِي يُرِيكُمْ آيَاتِهِ وَيُنَزِّلُ لَكُمْ مِنَ السَّمَاءِ رِزْقًا ۚ وَمَا يَتَذَكَّرُ إِلَّا مَنْ يُنِيبُ
ਉਹ ਹੀ ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਦਿਖਾਉਂਦਾ ਹੈ ਅਤੇ ਆਕਾਸ਼ ਵਿੱਚੋਂ ਤੁਹਾਡੇ ਲਈ ਰਿਜ਼ਕ ਉਤਾਰਦਾ ਹੈ। ਅਤੇ ਉਪਦੇਸ਼ ਸਿਰਫ਼ ਉਹੀ ਬੰਦਾ ਸਵੀਕਾਰ ਕਰਦਾ ਹੈ ਜਿਹੜਾ ਅੱਲਾਹ ਵੱਲ ਝੁੱਕਣ ਵਾਲਾ ਹੋਵੇ।
فَادْعُوا اللَّهَ مُخْلِصِينَ لَهُ الدِّينَ وَلَوْ كَرِهَ الْكَافِرُونَ
ਇਸ ਲਈ ਅੱਲਾਹ ਨੂੰ ਹੀ ਪੁਕਾਰੋ ਉਸ ਲਈ ਦੀਨ ਧਰਮ ਨੂੰ ਸ਼ੁੱਧ ਕਰਦੇ ਹੋਏ, ਚਾਹੇ ਉਹ ਇਨਕਾਰੀਆਂ ਨੂੰ ਨਾ ਪਸੰਦ ਹੀ ਕਿਉਂ ਨਾ ਹੋਵੇ।
رَفِيعُ الدَّرَجَاتِ ذُو الْعَرْشِ يُلْقِي الرُّوحَ مِنْ أَمْرِهِ عَلَىٰ مَنْ يَشَاءُ مِنْ عِبَادِهِ لِيُنْذِرَ يَوْمَ التَّلَاقِ
ਉਹ ਉਚੇ ਦਰਜੇ ਵਾਲਾ ਸਿੰਘਾਸਣ ਦਾ ਮਾਲਕ ਹੈ। ਉਹ ਆਪਣੇ ਬੰਦਿਆਂ ਵਿਚੋਂ ਜਿਸ ਤੇ ਚਾਹੁੰਦਾ ਹੈ ਵਹੀ (ਪ੍ਰਕਾਸ਼ਨਾ) ਭੇਜਦਾ ਹੈ ਤਾਂ ਕਿ ਉਹ ਮੁਲਾਕਾਤ ਦੇ ਦਿਨ ਤੋਂ ਡਰਾਏ।
يَوْمَ هُمْ بَارِزُونَ ۖ لَا يَخْفَىٰ عَلَى اللَّهِ مِنْهُمْ شَيْءٌ ۚ لِمَنِ الْمُلْكُ الْيَوْمَ ۖ لِلَّهِ الْوَاحِدِ الْقَهَّارِ
ਜਿਸ ਦਿਨ ਉਹ ਪ੍ਰਗਟ ਹੋਣਗੇ। ਅੱਲਾਹ ਤੋਂ’ ਉਨ੍ਹਾਂ ਦੀ ਕੋਈ ਚੀਜ਼ ਛੁਪੀ ਨਾ ਹੋਵੇਗੀ। ਅੱਜ ਸੱਤਾ ਕਿਸ ਦੀ ਹੈ?ਸਿਰਫ਼ ਇੱਕ ਤਾਕਤਵਰ ਅੱਲਾਹ ਦੀ।

Choose other languages: