Quran Apps in many lanuages:

Surah Fussilat Ayahs #10 Translated in Punjabi

قُلْ إِنَّمَا أَنَا بَشَرٌ مِثْلُكُمْ يُوحَىٰ إِلَيَّ أَنَّمَا إِلَٰهُكُمْ إِلَٰهٌ وَاحِدٌ فَاسْتَقِيمُوا إِلَيْهِ وَاسْتَغْفِرُوهُ ۗ وَوَيْلٌ لِلْمُشْرِكِينَ
ਆਖੋ, ਕਿ ਮੈਂ ਤਾਂ ਇੱਕ ਤੁਹਾਡੇ ਵਰਗਾ ਮਨੁੱਖ ਹਾਂ। ਮੇਰੇ ਕੋਲ ਇਹ ਵਹੀ ਆਉਂਦੀ ਹੈ। ਕਿ ਤੁਹਾਡਾ ਪੂਜਣਯੋਗ ਸਿਰਫ਼ ਇੱਕ ਹੀ ਹੈ। ਇਸ ਲਈ ਤੁਸੀਂ ਉਸ ਵੱਲ ਸਿੱਧੇ ਰਹੋ। ਅਤੇ ਉਸ ਤੋਂ ਹੀ ਮੁਆਫੀ ਦੀ ਇੱਛਾ ਰੱਖੋ। ਵਿਨਾਸ਼ ਹੈ ਸ਼ਰੀਕ ਠਹਿਰਾਉਣ ਵਾਲਿਆਂ ਲਈ।
الَّذِينَ لَا يُؤْتُونَ الزَّكَاةَ وَهُمْ بِالْآخِرَةِ هُمْ كَافِرُونَ
ਜਿਹੜੇ ਜ਼ਕਾਤ ਨਹੀਂ’ ਦਿੰਦੇ ਅਤੇ ਪ੍ਰਲੋਕ ਤੋਂ ਵੀ ਇਨਕਾਰੀ ਹਨ।
إِنَّ الَّذِينَ آمَنُوا وَعَمِلُوا الصَّالِحَاتِ لَهُمْ أَجْرٌ غَيْرُ مَمْنُونٍ
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਲ੍ਹਾਂ ਨੇ ਨੇਕ ਕਰਮ ਕੀਤੇ, ਉਨ੍ਹਾਂ ਲਈ ਅਜਿਹਾ ਬਦਲਾ ਹੈ ਜਿਸ ਦੀ ਲੜੀ ਟੁੱਟਣ ਵਾਲੀ ਨਹੀਂ।
قُلْ أَئِنَّكُمْ لَتَكْفُرُونَ بِالَّذِي خَلَقَ الْأَرْضَ فِي يَوْمَيْنِ وَتَجْعَلُونَ لَهُ أَنْدَادًا ۚ ذَٰلِكَ رَبُّ الْعَالَمِينَ
ਆਖੋਂ, ਕਿ ਤੁਸੀਂ ਲੋਕ ਉਸ ਹਸਤੀ ਨੂੰ ਝੁਠਲਾਉਂਦੇ ਹੋ, ਜਿਸ ਨੇ ਧਰਤੀ ਨੂੰ ਦੋ ਦਿਨਾਂ (ਸਸੱ) ਦੇ ਵਿਚ ਬਣਾਇਆ ਅਤੇ ਤੁਸੀਂ ਉਸ ਦੇ ਸਾਹਮਣੇ (ਬੁੱਤਾਂ) ਨੂੰ ਠਹਿਰਾਉਂਦੇ ਹੋ। ਉਹ ਸਾਰੇ ਸੰਸਾਰ ਵਾਲਿਆਂ ਦਾ ਰੱਬ ਹੈ।
وَجَعَلَ فِيهَا رَوَاسِيَ مِنْ فَوْقِهَا وَبَارَكَ فِيهَا وَقَدَّرَ فِيهَا أَقْوَاتَهَا فِي أَرْبَعَةِ أَيَّامٍ سَوَاءً لِلسَّائِلِينَ
ਅਤੇ ਉਸ ਨੇ ਧਰਤੀ ਵਿਚ ਉਸ ਦੇ ਉੱਪਰ ਪਹਾੜ ਬਣਾਏ ਅਤੇ ਉਸ ਵਿਚ ਲਾਭ ਦੀਆਂ ਚੀਜ਼ਾਂ ਰੱਖੀਆਂ। ਅਤੇ ਉਸ ਨੇ ਉਸ ਦੀ ਭੋਜਨ ਸਮੱਗਰੀ ਕਮਾਉਣ ਦੇ ਸਾਧਨ ਚਾਰ ਦਿਨਾਂ ਵਿਚ ਨਿਸ਼ਚਿਤ ਕੀਤੇ, ਅਤੇ ਸਾਰੇ (ਪੁੱਛਣ) ਚਾਹੁਣ ਵਾਲਿਆਂ ਲਈ ਇੱਕ ਸਮਾਨ।

Choose other languages: