Quran Apps in many lanuages:

Surah Fussilat Ayahs #28 Translated in Punjabi

فَإِنْ يَصْبِرُوا فَالنَّارُ مَثْوًى لَهُمْ ۖ وَإِنْ يَسْتَعْتِبُوا فَمَا هُمْ مِنَ الْمُعْتَبِينَ
ਇਸ ਲਈ ਜੇਕਰ ਉਹ ਧੀਰਜ ਰੱਖਣ ਤਾਂ ਵੀ ਅੱਗ ਹੀ ਉਨ੍ਹਾਂ ਦਾ ਟਿਕਾਣਾ ਹੈ। ਅਤੇ ਜੇਕਰ ਉਹ ਮੁਆਫ਼ੀ ਮੰਗਣ ਤਾਂ ਉਨ੍ਹਾਂ ਨੂੰ ਮੁਆਫ਼ੀ ਵੀ ਨਹੀਂ ਮਿਲੇਗੀ।
وَقَيَّضْنَا لَهُمْ قُرَنَاءَ فَزَيَّنُوا لَهُمْ مَا بَيْنَ أَيْدِيهِمْ وَمَا خَلْفَهُمْ وَحَقَّ عَلَيْهِمُ الْقَوْلُ فِي أُمَمٍ قَدْ خَلَتْ مِنْ قَبْلِهِمْ مِنَ الْجِنِّ وَالْإِنْسِ ۖ إِنَّهُمْ كَانُوا خَاسِرِينَ
ਅਤੇ ਅਸੀਂ’ ਉਨ੍ਹਾਂ ਉੱਪਰ ਕੁਝ ਸਾਥੀ ਨਿਯੁਕਤ ਕਰ ਦਿੱਤੇ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਅਗਲੇ ਅਤੇ ਪਿਛਲੇ ਹਰੇਕ ਕਰਮ ਉਨ੍ਹਾਂ ਲਈ ਆਕਰਸ਼ਕ ਬਣਾ ਕੇ ਦਿਖਾਏ। ਅਤੇ ਉਨ੍ਹਾਂ ਤੇ ਉਹੀ ਗੱਲ ਸਾਬਿਤ ਹੋ ਕੇ ਰਹੀ ਜਿਹੜੀ ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਤੇ ਸਿੱਧ ਹੋ ਕੇ ਰਹੀ, ਜਿਹੜੇ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸਨ। ਬੇਸ਼ੱਕ ਉਹ ਘਾਟੇ ਵਿਚ ਰਹਿਣ ਵਾਲੇ ਸਨ।
وَقَالَ الَّذِينَ كَفَرُوا لَا تَسْمَعُوا لِهَٰذَا الْقُرْآنِ وَالْغَوْا فِيهِ لَعَلَّكُمْ تَغْلِبُونَ
ਅਤੇ ਅਵੱਗਿਆ ਕਰਨ ਵਾਲਿਆਂ ਨੇ ਆਖਿਆ ਕਿ ਇਸ ਕੁਰਆਨ ਨੂੰ ਨਾ ਸੁਣੋ ਅਤੇ ਇਸ ਵਿਚ (ਸੁਣਨ ਸਮੱ) ਵਿਘਨ ਪਾਇਆ ਕਰੋਂ। ਤਾਂ ਜੋ ਤੁਸੀਂ ਪ੍ਰਭਾਵਸ਼ਾਲੀ ਰਹੋ।
فَلَنُذِيقَنَّ الَّذِينَ كَفَرُوا عَذَابًا شَدِيدًا وَلَنَجْزِيَنَّهُمْ أَسْوَأَ الَّذِي كَانُوا يَعْمَلُونَ
ਇਸ ਲਈ ਅਸੀਂ ਅਵੱਗਿਆ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਵਾਂਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦਾ ਮਾੜਾ ਬਦਲਾ ਦੇਵਾਂਗੇ।
ذَٰلِكَ جَزَاءُ أَعْدَاءِ اللَّهِ النَّارُ ۖ لَهُمْ فِيهَا دَارُ الْخُلْدِ ۖ جَزَاءً بِمَا كَانُوا بِآيَاتِنَا يَجْحَدُونَ
ਇਹ ਅੱਲਾਹ ਤਾਅਲਾ ਦੇ ਦੁਸ਼ਮਣਾਂ ਦਾ ਬਦਲਾ ਹੈ। ਭਾਵ ਅੱਗ। ਉਨ੍ਹਾਂ ਲਈ ਉਸ ਵਿਚ ਹਮੇਸ਼ਾ ਰਹਿਣ ਲਈ ਟਿਕਾਣਾ ਹੋਵੇਗਾ। ਇਸ ਗੱਲ ਬਦਲੇ ਕਿ ਉਹ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਸਨ।

Choose other languages: