Quran Apps in many lanuages:

Surah Fussilat Ayahs #31 Translated in Punjabi

فَلَنُذِيقَنَّ الَّذِينَ كَفَرُوا عَذَابًا شَدِيدًا وَلَنَجْزِيَنَّهُمْ أَسْوَأَ الَّذِي كَانُوا يَعْمَلُونَ
ਇਸ ਲਈ ਅਸੀਂ ਅਵੱਗਿਆ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਵਾਂਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦਾ ਮਾੜਾ ਬਦਲਾ ਦੇਵਾਂਗੇ।
ذَٰلِكَ جَزَاءُ أَعْدَاءِ اللَّهِ النَّارُ ۖ لَهُمْ فِيهَا دَارُ الْخُلْدِ ۖ جَزَاءً بِمَا كَانُوا بِآيَاتِنَا يَجْحَدُونَ
ਇਹ ਅੱਲਾਹ ਤਾਅਲਾ ਦੇ ਦੁਸ਼ਮਣਾਂ ਦਾ ਬਦਲਾ ਹੈ। ਭਾਵ ਅੱਗ। ਉਨ੍ਹਾਂ ਲਈ ਉਸ ਵਿਚ ਹਮੇਸ਼ਾ ਰਹਿਣ ਲਈ ਟਿਕਾਣਾ ਹੋਵੇਗਾ। ਇਸ ਗੱਲ ਬਦਲੇ ਕਿ ਉਹ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਸਨ।
وَقَالَ الَّذِينَ كَفَرُوا رَبَّنَا أَرِنَا اللَّذَيْنِ أَضَلَّانَا مِنَ الْجِنِّ وَالْإِنْسِ نَجْعَلْهُمَا تَحْتَ أَقْدَامِنَا لِيَكُونَا مِنَ الْأَسْفَلِينَ
ਅਤੇ ਅਵੱਗਿਆ ਕਰਨ ਵਾਲੇ ਆਖਣਗੇ ਕਿ ਹੇ ਸਾਡੇ ਪਾਲਣਹਾਰ! ਸਾਨੂੰ ਉਹ ਲੋਕ ਦਿਖਾ। ਜਿਨ੍ਹਾਂ ਨੇ ਜਿੰਨਾਂ ਅਤੇ ਮਨੁੱਖਾਂ ਵਿਚੋਂ ਸਾਨੂੰ ਭਟਕਾਇਆ। ਅਸੀਂ ਉਨ੍ਹਾਂ ਨੂੰ ਆਪਣੇ ਪੈਰਾਂ ਦੇ ਥੱਲੇ ਕੁਚਲਾਂਗੇ, ਤਾਂ ਕਿ ਉਹ ਬੇ-ਇੱਜ਼ਤ ਹੋਣ।
إِنَّ الَّذِينَ قَالُوا رَبُّنَا اللَّهُ ثُمَّ اسْتَقَامُوا تَتَنَزَّلُ عَلَيْهِمُ الْمَلَائِكَةُ أَلَّا تَخَافُوا وَلَا تَحْزَنُوا وَأَبْشِرُوا بِالْجَنَّةِ الَّتِي كُنْتُمْ تُوعَدُونَ
ਜਿਨ੍ਹਾਂ ਲੋਕਾਂ ਨੇ ਆਖਿਆ ਕਿ ਅੱਲਾਹ ਸਾਡਾ ਪਾਲਣਹਾਰ ਹੈ, ਫਿਰ ਉਹ ਇਸ (ਗੱਲ) ਤੇ ਅਟੱਲ ਰਹੇ। ਯਕੀਨਨ ਉਨ੍ਹਾਂ ਤੇ ਫ਼ਰਿਸ਼ਤੇ ਉਤਰਦੇ ਹਨ। ਅਤੇ ਉਨ੍ਹਾਂ ਨੂੰ ਆਖਦੇ ਹਨ ਕਿ ਤੁਸੀਂ ਨਾ ਛਰੋ ਅਤੇ ਨਾ ਦੁੱਖ ਮਨਾਉਂ। ਅਤੇ ਉਸ ਜੰਨਤ ਦੀ ਖੁਸ਼ਖ਼ਬਰੀ ਤੋਂ ਪ੍ਰਸੰਨ ਹੋ ਜਾਉ, ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ।
نَحْنُ أَوْلِيَاؤُكُمْ فِي الْحَيَاةِ الدُّنْيَا وَفِي الْآخِرَةِ ۖ وَلَكُمْ فِيهَا مَا تَشْتَهِي أَنْفُسُكُمْ وَلَكُمْ فِيهَا مَا تَدَّعُونَ
ਅਸੀਂ ਸੰਸਾਰਿਕ ਜੀਵਨ ਵਿਚ ਅਤੇ ਪ੍ਰਲੋਕ ਵਿਚ ਤੁਹਾਡੇ ਮਿੱਤਰ ਹਾਂ। ਅਤੇ ਤੁਹਾਡੇ ਲਈ ਉੱਤੇ ਹਰ ਚੀਜ਼ ਹੈ, ਜਿਸ ਲਈ ਤੁਹਾਡਾ ਦਿਲ ਕਰੇ ਅਤੇ ਤੁਹਾਡੇ ਲਈ ਉੱਤੇ ਹਰੇਕ ਚੀਜ਼ ਹੈ ਜਿਸ ਦੀ ਤੁਸੀਂ ਮੰਗ ਕਰੋ।

Choose other languages: